ਪੰਜਾਬ
ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਕੌਂਤਰਪੁਰ ਵਿਖੇ ਆਜਾਦੀ ਦਾ 76 ਵਾਂ ਮਹਾਉਤਸਵ ਧੂਮਧਾਮ ਨਾਲ ਮਨਾਇਆ ਗਿਆ
ਸਰਕਾਰੀ ਸਕੂਲ ਕੌਂਤਰਪੁਰ ਵਿਖੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਅਧੀਨ ਮੇਰੀ ਮਿੱਟੀ ਮੇਰਾ ਦੇਸ਼ ਪ੍ਰੋਗਰਾਮ ਮਨਾਇਆ ਗਿਆ। ਜਿਸ ਵਿਚ ਬੱਚਿਆਂ ਅਤੇ ਸਕੂਲ ਦੇ ਸਟਾਫ ਮੈਂਬਰਾਂ ਦੁਆਰਾ ਸਕੂਲ ਵਿੱਚ ਨਵੇਂ ਦਰਖੱਤ ਲਗਾਏ ਗਏ।ਅਤੇ ਬੱਚਿਆਂ ਨੂੰ ਦਰੱਖਤਾਂ ਦੇ ਮਹਤੱਵ ਬਾਰੇ ਦੱਸਿਆ ਗਿਆ।ਅਤੇ ਬੱਚਿਆਂ ਨੂੰ ਦਰਖੱਤ ਲਗਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਮੈਡਮ ਪੂਨਮ ਸ਼ਰਮਾ ਅਤੇ ਮੈਡਮ ਸੁਨੀਤਾ ਜੀ ਦੁਆਰਾ ਦਿੱਤੇ ਭਾਸ਼ਣ ਨਾਲ ਬੱਚਿਆਂ ਨੂੰ ਦੇਸ਼ ਭਗਤੀ ਵੱਲ ਪ੍ਰੇਰਿਤ ਕੀਤਾ ਗਿਆ।ਅਤੇ ਬੱਚਿਆਂ ਨੂੰ ਦੇਸ਼ ਪ੍ਰਤੀ ਵਫਾਦਾਰ ਤੇ ਇਮਾਨਦਾਰ ਰਹਿਣ ਦੀ ਸੌਹ ਚੁਕਾਈ ਗਈ।
ਇਸ ਮੌਕੇ ਪ੍ਰਿੰਸੀਪਲ ਮੈਡਮ ਪੂਨਮ ਸ਼ਰਮਾ,ਮੈਡਮ ਰਜਨੀ ਗੁਪਤਾ ਇੰਗਲਿਸ਼ ਲੈਕਚਰਾਰ,ਮੈਡਮ ਸੁਨੀਤਾ ਠਾਕੁਰ ਲੈਕਚਰਾਰ ਰਾਜਨੀਤੀ ਸ਼ਾਸਤਰ,ਅਨੁਰਾਧਾ ਸ਼ਰਮਾ,ਰਜਨੀਸ਼ ਡੋਗਰਾ,ਰਮੇਸ਼ ਕੁਮਾਰ,ਮੈਡਮ ਲਵਨੀਤ ਠਾਕੁਰ,ਰਾਜਿੰਦਰ ਸਿੰਘ,ਮਾਨਵ ਸੈਣੀ, ਅਲੰਕਾਰ ਜਰਿਆਲ,ਮੈਡਮ ਮਧੂ ਬਾਲਾ ਅਤੇ ਕਲਰਕ ਅਖਿਲ ਕੁਮਾਰ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ।