ਚੰਡੀਗੜ੍ਹ: ਪਿਛਲੇ ਦਿਨੀਂ ਵਿਛੋੜਾ ਦੇ ਗਏ ਭਾਰਤੀ ਸਾਹਿਤ ਅਕਾਦਮੀ ਅਵਾਰਡ ਜੇਤੂ ਕਹਾਣੀਕਾਰ ਸੁਖਜੀਤ ਦੀ ਯਾਦ ਵਿਚ ਹਰਿਆਣਾ ਸਾਹਿਤ ਤੇ ਸੰਸਕ੍ਰਿਤੀ ਅਕਾਦਮੀ ਦੇ ਪੰਜਾਬੀ ਸੈੱਲ ਵੱਲੋਂ ਉਨ੍ਹਾਂ ਦੀ ਯਾਦ ਵਿਚ ਇਕ ਸਮਾਗਮ ਦਾ ਆਯੋਜਨ ਅਕਾਦਮੀ ਦੇ ਮਹਾਰਾਜਾ ਦਾਹਿਰਸੈਨ ਸਭਾਗਾਰ, ਪੀ. 16, ਸੈਕਟਰ-14, ਪੰਚਕੂਲਾ ਵਿਖੇ ਸਵੇਰੇ 11.00 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਸੁਖਜੀਤ ਜੀ ਦੇ ਧਰਮ ਪਤਨੀ ਸ਼੍ਰੀਮਤੀ ਗੁਰਦੀਪ ਕੌਰ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕਰ ਰਹੇ ਹਨ। ਸੁਖਜੀਤ ਜੀ ਪੰਜਾਬੀ ਦੇ ਸਿਰਕੱਢ ਕਹਾਣੀਕਾਰ ਹੋਣ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਦੇ ਖਿਲਾਫ ਲੜ੍ਹਨ ਵਿੱਚ ਵੀ ਸਭ ਤੋਂ ਮੋਹਰੀ ਹੁੰਦੇ ਸਨ। ਉਹ ਜਮੀਨ ਨਾਲ ਜੁੜੇ ਹੋਏ ਇਕ ਅਜਿਹੇ ਸਾਹਿਤਕਾਰ ਸਨ ਜਿਨ੍ਹਾਂ ਦੀਆਂ ਰਚਨਾਵਾਂ ਵਿਚੋਂ ਭਾਰਤ ਬੋਲਦਾ ਸੀ। ਇਸ ਸਮਾਗਮ ਮੌਕੇ ਸ਼ਾਮਿਲ ਹੋ ਕੇ ਸਾਹਿਤਕਾਰ ਤੇ ਉਨ੍ਹਾਂ ਦੇ ਦੋਸਤ ਮਿੱਤਰ ਸੁਖਜੀਤ ਜੀ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਯਾਦ ਕਰਨਗੇ।