ਪੰਜਾਬ
*ਦੂਜੇ ਗੇੜ ਦਾ ਪਹਿਲਾ ਦੋ ਰੋਜ਼ਾ ਸਾਇੰਸ ਵਿਸ਼ੇ ਨਾਲ ਸੰਬੰਧਿਤ ਅਧਿਆਪਕਾਂ ਦੇ ਟ੍ਰੇਨਿੰਗ ਦਾ ਭ.ਕ.ਸ.ਸ.ਕ.ਸ.ਸ.ਸ ਸਕੂਲ, ਨਾਭਾ ਵਿਖੇ ਆਯੋਜਨ*
ਨਾਭਾ 15 ਜੁਲਾਈ ( ) ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ. ਰਵਿੰਦਰ ਪਾਲ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਦੀ ਅਗਵਾਈ ਵਿੱਚ ਸਾਇੰਸ ਵਿਸ਼ੇ ਨਾਲ ਸੰਬੰਧਿਤ ਅਧਿਆਪਕਾਂ ਦੇ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਹਿਲੇ ਗੇੜ ਦੇ ਦੋ ਰੋਜ਼ਾ ਸੈਮੀਨਾਰ ਦਾ ਭਾਈ ਕਾਹਨ ਸਿੰਘ ਕੰਨਿਆਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਾਭਾ ਵਿਖੇ ਬਲਾਕ ਬਾਬਰਪੁਰ ਐਟ ਨਾਭਾ, ਭਾਦਸੋ-1, ਭਾਦਸੋਂ-2 ਦਾ ਪ੍ਰਬੰਧ ਕੀਤਾ ਗਿਆ। ਸਦੀਪ ਨਾਗਰ ਡਾਇਟ ਪ੍ਰਿੰਸੀਪਲ ਨਾਭਾ ਟ੍ਰੇਨਿੰਗ ਵਿੱਚ ਉਚੇਚੇ ਤੌਰ ‘ਤੇ ਪਹੁੰਚੇ। ਉਹਨਾਂ ਸੈਮੀਨਾਰ ਵਿੱਚ ਅਧਿਆਪਕਾਂ ਨਾਲ਼ ਵਿਚਾਰ ਸਾਂਝੇ ਕੀਤੇ ਗਏ। ਸੀਨੀਅਰ ਲੈਕਚਰਾਰ ਰਵਿੰਦਰ ਕੁਮਾਰ ਵੀ ਵਿਸ਼ੇਸ ਤੌਰ ਤੇ ਸੈਮੀਨਾਰ ਵਿੱਚ ਪਹੁੰਚੇ।
ਸਕੂਲ ਪ੍ਰਿੰਸੀਪਲ ਵੱਲੋਂ ਟ੍ਰੇਨਿੰਗ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਗਗਨਦੀਪ ਕੌਰ ਜ਼ਿਲ੍ਹਾ ਮੈਂਟਰ ਸਾਇੰਸ ਗਗਨਦੀਪ ਕੌਰ ਦੁਆਰਾ ਸੈਮੀਨਾਰ ਨੂੰ ਬਾਖ਼ੂਬੀ ਚਲਾਉਣ ਵਿੱਚ ਸਾਰੇ ਬੀ.ਐਮਜ਼ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਅਧਿਆਪਕਾਂ ਦੁਆਰਾ ਪੀਅਰ ਟੁ ਪੀਅਰ ਲਰਨਿੰਗ ਬਾਏ ਐਕਟ ਪਲੇਅ (ਸਾਇੰਸ ਕਨਸੈਪਟ), ਥਰੀ ਡੀ ਆਨੀਮੇਸ਼ਨ ਬਾਏ ਡਿਫਰੇਂਟ ਐਪਸ, ਐਕਟੀਵਿਟੀਜ਼ ਬਾਏ ਡੁਇੰਗ, ਹੁਮੰਨ ਸਕੇਲਟਨ ਰਲੇਟਡ ਐਕਟੀਵਿਟੀਜ਼, ਨੇਮੋਨੀਕ ਆਦਿ ਐਕਟੀਵਿਟੀਜ਼ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਵੀ ਮੌਜੂਦ ਸਨ। ਸੈਮੀਨਾਰ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਰਿਸੋਰਸ ਪਰਸਨਜ ਸਾਇੰਸ ਬੀ.ਐਮਜ਼ ਵਿਨੋਦ ਕੁਮਾਰ, ਰਾਜੀਵ ਕਾਂਤ ਸ਼ਰਮਾ, ਸ਼ੈਰੀ ਦੁਆਰਾ ਵਿਸ਼ੇਸ ਉਪਰਾਲਾ ਕੀਤਾ ਜਾ ਰਿਹਾ ਹੈ।