ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਮੀਟਿੰਗ ਜਲੰਧਰ ਵਿਖੇ ਸੰਪਨ ਹੋਈ –ਮਹਾਜ਼ਨ
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ ।
ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਮੀਟਿੰਗ ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰਦੇ ਹੋਏ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਅਤੇ ਜਥੇਬੰਦੀ ਦੇ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜ਼ਨ ਨੇ ਦੱਸਿਆ ਕਿ ਮੀਟਿੰਗ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਵੈਟਨਰੀ ਇੰਸਪੈਕਟਰਾਂ ਨੂੰ ਮਿਲਦਾ 4200 ਗਰੇਡ ਪੇਅ ਤਰੁੰਤ ਬਹਾਲ ਕੀਤਾ ਜਾਵੇ । ਇਸ ਤੋਂ ਇਲਾਵਾ ਸੀਨੀਅਰ ਵੈਟਨਰੀ ਇੰਸਪੈਕਟਰ ਦੀ ਪੋਸਟ ਨੂੰ ਪਲੇਸਮੈਂਟ ਦੀ ਥਾਂ ਤਰੱਕੀ ਵਿਚ ਤਬਦੀਲ ਕੀਤਾ ਜਾਵੇ । ਸੀਨੀਅਰ ਵੈਟਨਰੀ ਇੰਸਪੈਕਟਰ ਨੂੰ ਵੱਖਰਾ ਗਰੇਡ ਪੇਅ ਦਿਤਾ ਜਾਵੇ ।
ਜ੍ਹਿਲਾ ਵੈਟਨਰੀ ਇੰਸਪੈਕਟਰ ਨੂੰ ਪਹਿਲਾਂ ਮਿਲਦਾ ਗਰੇਡ ਪੇਅ 4800 ਤਰੁੰਤ ਬਹਾਲ ਕੀਤਾ ਜਾਵੇ। ਵੈਟਨਰੀ ਇੰਸਪੈਕਟਰਾਂ ਦੀ ਤਰੱਕੀ 4 – 9 -14 ਸਾਲਾਂ ਜੋ ਪਿਛਲੇ ਤਿੰਨ ਸਾਲ ਤੋਂ ਵਿੱਤ ਵਿਭਾਗ ਨੇ ਰੋਕੀ ਹੋਈ ਹੈ। ਉਸ ਨੂੰ ਬਹਾਲ ਕਰਕੇ ਵੈਟਨਰੀ ਇੰਸਪੈਕਟਰਜ ਵਰਗ ਨੂੰ ਰਾਹਤ ਦਿਤੀ ਜਾਵੇ।
ਵੈਟਨਰੀ ਇੰਸਪੈਕਟਰਜ ਦੀ ਰਜਿਸਟਰੇਸ਼ਨ ਕਰਕੇ ਉਹਨਾਂ ਦੀ ਵੱਖਰੀ ਕੌਂਸਿਲ ਬਣਾਈ ਜਾਵੇ । ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਦੇ ਵਿਚਾਰ ਅਧੀਨ ਜੋ ਮਸਲੇ ਵੈਟਨਰੀ ਇੰਸਪੈਕਟਰਾਂ ਦੇ ਬਕਾਇਆ ਪਏ ਹਨ । ਉਹਨਾਂ ਦਾ ਤਰੁੰਤ ਨਿਪਟਾਰਾ ਕਰਾਉਣ ਲਈ ਐਸੋਸੀਏਸ਼ਨ ਦਾ ਇਕ ਵਫ਼ਦ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਨੂੰ ਮਿਲੇਗਾ ।
ਇਸ ਮੌਕੇ ਤੇ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਆਪਣਾ ਸਲਾਨਾ ਕੈਲੰਡਰ ਵੀ ਜਾਰੀ ਕੀਤਾ ਇਸ ਮੌਕੇ ਤੇ ਹਰ ਸਾਲ ਦੀ ਤਰਾਂ ਵੈਟਨਰੀ ਇੰਸਪੈਕਟਰਜ ਦਿਵਸ 25 ਫਰਵਰੀ ਦਿਨ ਐਤਵਾਰ ਨੂੰ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ ।
ਇਸ ਮੌਕੇ ਤੇ ਸੂਬਾ ਕਮੇਟੀ ਮੈਂਬਰ ਜਸਕਰਨ ਸਿੰਘ ਮੁਲਤਾਨੀ,ਸੁਰਿੰਦਰ ਕੁਮਾਰ,ਵਿਪਨ ਕੁਮਾਰ,ਅਸੋ਼ਕ ਕੁਮਾਰ,ਜਿਲਾ ਪ੍ਰਧਾਨ ਪਟਿਆਲਾ ਸੰਦੀਪ ਚੌਧਰੀ, ਕੁਲਬਰਿੰਦਰ ਸਿੰਘ ਮੋਹਾਲੀ,ਬਲਰਾਜ ਸਿੰਘ,ਬਲਜਿੰਦਰ ਸਿੰਘ ,ਕਮਲਜੀਤ ਸਿੰਘ,ਦੀਪਕ ਚੁਘ,ਜਸਵੰਤ ਸਿੰਘ,ਜਿਲਾ ਵੈਟਨਰੀ ਇੰਸਪੈਕਟਰ ਗੁਰਜੀਤ ਸਿੰਘ,ਸਰਬਜੀਤ ਸਿੰਘ,ਗਗਨਪ੍ਰੀਤ ਸਿੰਘ, ਹਰਦੇਵ ਸਿੰਘ ਮਾਹਲਾ,ਪੰਕਜ ਕੁਮਾਰ,ਅਜੈਪਾਲ ਸਿੰਘ,ਸਰਬਜੀਤ ਸਿੰਘ ਤੇ ਦਿਲਦੀਪ ਸਿੰਘ ਹਾਜ਼ਰ ਸਨ ।