ਪੰਜਾਬ

ਅਬੋਹਰ ਚ ਪੁਲਿਸ ਨੇ ਕਿਸਾਨਾਂ ਨੂੰ ਲਿਆ ਹਿਰਾਸਤ ‘ਚ

ਅਬੋਹਰ ਦੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਤੇ ਹੋਰ ਸੰਗਠਨਾਂ ਨੇ ਨਹਿਰ ਤੋਂ ਰਾਮਸਰਾਂ ਮਾਈਨਰ ਵੱਲ ਪਾਣੀ ਖੋਲਣ ਦੀ ਕੋਸ਼ਿਸ਼ ਕਰ ਰਹੇ ਸਨ । ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਕਰੀਬ ਦਰਜਨ ਕਿਸਾਨਾਂ ਨੂੰ ਹਿਰਾਸਤ ‘ਚ ਲਿਆ ਹੈ । ਕਿਸਾਨ ਇਲਜ਼ਾਮ ਲਗਾ ਰਹੇ ਨੇ ਕਿ ਮਾਈਨਰ ਚ ਪੂਰਾ ਪਾਣੀ ਨਹੀਂ ਮਿਲ ਰਿਹਾ.ਅਤੇ ਟੇਲ ਤੱਕ ਪਾਣੀ ਨਹੀਂ ਪਹੁੰਚ ਰਿਹਾ ਹੈ । ਇਸ ਲਈ ਕਿਸਾਨਾਂ ਨੇ ਪਾਣੀ ਖੋਲ ਦਿੱਤਾ । ਕਿਸਾਨਾਂ ਨੇ ਕਿਹਾ ਕੇ ਕਈ ਵਾਰੀ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਪਰ ਉਨ੍ਹਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ । ਕਿਸਾਨ ਨੇ ਕਿਹਾ ਕਿ ਉਹ ਫਿਰ ਇਥੇ ਧਰਨਾ ਦੇਣਗੇ । ਜਦੋ ਕਿ ਨਹਿਰੀ ਪਾਣੀ ਹਮੇਸ਼ਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਛੱਡਿਆ ਜਾਂਦਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!