ਪੰਜਾਬ
ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਛੁੱਟੀ ਦਾ ਐਲਾਨ ਕਰੇ ਪੰਜਾਬ ਸਰਕਾਰ
ਬਿਊਟੀ ਐਵਨਿਉ ਕਲੋਨੀ ਦੇ ਚੇਅਰਮੈਨ ਹਰੀ ਕਰਿਸ਼ਨ ਮਹਾਜ਼ਨ ਨੇ 22 ਜਨਵਰੀ ਦੇ ਇਤਹਾਸਿਕ ਦਿਨ ਭਗਵਾਨ ਰਾਮ ਦੇ ਅਯੋਦਿਆ ਵਿਚ ਹੋ ਰਹੇ ਪ੍ਰਾਣ ਪਤਿਸ਼ਠਾ ਦੇ ਪਾਵਨ ਅਵਸਰ ਤੇ ਰਾਮ ਭਗਤਾਂ ਦੀ ਆਸਥਾ ਨੂੰ ਮੁੱਖ ਰੱਖਦੇ ਪੰਜਾਬ ਸਰਕਾਰ 22 ਜਨਵਰੀ ਨੂੰ ਪੰਜਾਬ ਵਿਚ ਛੁੱਟੀ ਦਾ ਐਲਾਨ ਕਰੇ ਤਾਂ ਕਿ ਅਯੋਦਿਆ ਤੋਂ ਭਗਵਾਨ ਰਾਮ ਦਾ ਜੋ ਪ੍ਰੋਗਰਾਮ ਜੋ ਵੱਖ ਵੱਖ ਟੀ ਵੀ ਚੈਨਲਾਂ ਤੇ ਲਾਈਵ ਹੋ ਰਿਹਾ ਹੈ ਉਸ ਦਾ ਘਰ ਬੈਠ ਕਿ ਆਨੰਦ ਲੈ ਸੱਕਣ ਅਤੇ ਭਗਵਾਨ ਰਾਮ ਦਾ ਆਸੀਰਵਾਦ ਪ੍ਰਾਪਤ ਕਰ ਸੱਕਣ ਸ੍ਰੀ ਮਹਾਜ਼ਨ ਨੇ ਕਿਹਾ ਕਿ ਉਸ ਇਤਹਾਸਿਕ ਦਿਨ ਰਾਮ ਭਗਤ ਮੰਦਿਰਾਂ ਵਿਚ ਹਵਨ ਅਤੇ ਜੱਗ ਕਰ ਸੱਕਣ ਮੀਡੀਆ ਨੂੰ ਇਹ ਜਾਣਕਾਰੀ ਸਮਾਜਿਕ ਕਾਰਜ ਕਰਤਾ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ