ਪੰਜਾਬ
ਵੈਟਨਰੀ ਇੰਸਪੈਕਟਰਾਂ ਵੱਲੋਂ ਡਿਪਟੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਦੇ ਦਫ਼ਤਰਾਂ ਅੱਗੇ ਰੋਸ ਧਰਨੇ
ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੱਦੇ ਤੇ ਸੂਬਾ ਪ੍ਰਧਾਨ ਦਲਜੀਤ ਸਿਘ ਚਾਹਲ ਦੀ ਯੋਗ ਅਗਵਾਈ ਹੇਠ ਵੈਟਨਰੀ ਇੰਸਪੈਕਟਰਜ ਵੱਲੋਂ ਸਕੱਤਰ ਪਸੂ਼ ਪਾਲਣ ਵਿਭਾਗ ਵੱਲੋਂ ਇਕ ਪਾਸੜ ਕਾਰਵਾਈ ਕਰਦੇ ਹੋਏ ਸੀਨੀਅਰ ਵੈਟਨਰੀ ਇੰੰਸਪੈਕਟਰ ਜਗਰਾਉਂ ਸਰਦਾਰ ਪਲਵਿੰਦਰ ਸਿੰਘ ਨੂੰ ਸਰਕਾਰੀ ਸਰਵਿਸ ਤੋਂ ਮੁਅਤਲ ਕਰਨ ਵਿਰੁੱਧ ਪੂਰੇ ਪੰਜਾਬ ਵਿਚ ਡਿਪਟੀ ਡਾਇਰੈਕਟਰ ਪਸੂ਼ ਪਾਲਣ ਦੇ ਦਫ਼ਤਰਾਂ ਅੱਗੇ ਰੋਸ ਧਰਨੇ ਦੇ ਕਿ ਪਲਵਿੰਦਰ ਸਿੰਘ ਸੀਨੀਅਰ ਵੈਟਨਰੀ ਇੰਸਪੈਕਟਰ ਦੀ ਤਰੁੰਤ ਬਹਾਲੀ ਦੀ ਸਰਕਾਰ ਤੋਂ ਮੰਗ ਕੀਤੀ ਅਤੇ ਉਸ ਨੂੰ ਜਗਰਾਉਂ ਵਿਖੇ ਹੀ ਤਾਇਨਾਤ ਕਰਨ ਲਈ ਕਿਹਾ ਗਿਆ ।
ਇਸ ਕੜੀ ਵੱਜੋਂ ਅੱਜ ਜਿਲਾ ਸੰਗਰੂਰ ਅਤੇ ਪਟਿਆਲਾ ਦੇ ਵੈਟਨਰੀ ਇੰਸਪੈਕਟਰਾਂ ਨੇ ਡਿਪਟੀ ਡਾਇਰੈਕਟਰ ਸੰਗਰੂਰ ਅਤੇ ਪਟਿਆਲਾ ਦੇ ਦਫ਼ਤਰ ਅੱਗੇ ਜਿਲਾ ਪ੍ਰਧਾਨ ਸੰਗਰੂਰ ਗੁਰਪ੍ਰੀਤ ਸਿੰਘ ਅਤੇ ਜਿਲਾ ਪ੍ਰਧਾਨ ਪਟਿਆਲਾ ਸੰਦੀਪ ਚੌਧਰੀ ਦੀ ਅਗਵਾਈ ਹੇਠ ਇਕ ਵਿਸਾਲ ਧਰਨਾ ਦੇ ਕਿ ਸਰਕਾਰ ਤੋਂ ਮੰਗ ਕੀਤੀ ਕਿ ਪਲਵਿੰਦਰ ਸਿੰਘ ਨੂੰ ਜਖ਼ਮੀ ਕਰਨ ਵਾਲੇ ਵੈਟਨਰੀ ਅਫ਼ਸਰ ਨੂੰ ਤਰੁੰਤ ਸਰਕਾਰੀ ਸਰਵਿਸ ਤੋਂ ਮੁਅਤਲ ਕਰਕੇ ਵੈਟਨਰੀ ਇੰਸਪੈਕਟਰਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਸੀਨੀਅਰ ਵੈਟਨਰੀ ਇੰਸਪੈਕਟਰ ਨੂੰ ਤਰੁੰਤ ਬਹਾਲ ਕੀਤਾ ਜਾਵੇ ।
ਉਧਰ ਕਿਸ਼ਨ ਚੰਦਰ ਮਹਾਜ਼ਨ ਸਾਬਕਾ ਸੂਬਾ ਪ੍ਰੈਸ ਸਕੱਤਰ ਨੇ ਦਾਅਵਾ ਕੀਤਾ ਕਿ ਪੂਰੇ ਪੰਜਾਬ ਤੋਂ ਮਿਲਿਆਂ ਰਿਪੋਰਟਾ ਮੁਤਾਬਕ ਹਰੇਕ ਜਿਲੇ ਵਿਚ ਲੱਗੇ ਧਰਨਿਆ ਵਿਚ ਵੈਟਨਰੀ ਇੰਸਪੈਕਟਰਾਂ ਦੀ ਹਾਜਰੀ 100 % ਸੀ ਤੇ ਵਿਭਾਗ ਦੀ ਅਫ਼ਸਰਸਾਹੀ ਦੇ ਖਿਲਾਫ ਵੈਟਨਰੀ ਇੰਸਪੈਕਟਰਾਂ ਪ੍ਰਤੀ ਅਪਨਾਏ ਗਏ ਵਤੀਰੇ ਪ੍ਰਤੀ ਪੂਰਾ ਗੁਸਾ ਸੀ ।
ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਨਾਭਾ,ਜਥੇਬੰਦੀ ਦੇ ਸੀਨੀਅਰ ਆਗੂ ਰਾਜੀਵ ਮਲਹੋਤਰਾ ਗੁਰਪ੍ਰੀਤ ਸਿੰਘ ਸੰਗਰੂਰ, ਗੁਰਪ੍ਰੀਤ ਸਿੰਘ ਚਾਹਲ ਉਘੇ ਲੋਕ ਗਾਇਕ ਅਤੇ ਸੂਬਾ ਕਮੇਟੀ ਮੈਂਬਰ ਦਲਜੀਤ ਧਲੇਰੀਆ ,ਅਮਨਦੀਪ ਸਿੰਘ ਸੋਹਲ ,ਸਰਬਜੀਤ ਸਿੰਘ ,ਸੁਖਵਿੰਦਰ ਪਾਲ ,ਵਿਸਾਲ ਸ਼ਰਮਾ ਜਗਦੀਪ ਸਿੰਘ ਰਾਜੀਵ ਕੋਹਲੀ, ਮੋਹਨ ਭੀਖੀ ਲਾਲ ਚੰਦ ਸਿਰਸੀਵਾਲਾ ਆਦਿ ਆਗੂ ਹਾਜ਼ਰ ਸਨ ।