ਪੰਜਾਬ

ਵਕਫ਼ ਬੋਰਡ ਵੱਲੋਂ ਦਿੱਤੀ ਲੀਜ਼ ਨੂੰ ਕੈਂਸਲ ਕਰਵਾਉਣ ਲਈ ਮੁਹਾਲੀ ਹਲਕੇ ਦੇ ਐਮ ਐਲ ਏ ਸਾਹਿਬ ਨੂੰ ਸਾਥੀਆਂ ਸਮੇਤ ਮਿਲੇ.. ਡਾ.ਅਨਵਰ ਹੁਸੈਨ 

ਐਸ ਏ ਐਸ ਨਗਰ ; ਮਾਮਲਾ ਪਿੰਡ ਭਾਗੋਮਾਜਰਾ ਸੈਕਟਰ-109 ਐਸ ਏ ਐਸ ਨਗਰ ਮੋਹਾਲੀ ਦੇ ਕਬਰਸਤਾਨ ਦੇ ਮਸਲੇ ਨੂੰ ਇੰਤਜਾਮੀਆ ਕਮੇਟੀ ਦੇ ਪ੍ਰਧਾਨ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਡਾ. ਅਨਵਰ ਹੁਸੈਨ ਸਾਬਕਾ ਮੈਂਬਰ ਮੁਸਲਿਮ ਵਿਕਾਸ ਬੋਰਡ ਪੰਜਾਬ ਸਰਕਾਰ ਦੀ ਅਗਵਾਈ ਹੇਠ ਹਲਕਾ ਮੋਹਾਲੀ ਦੇ ਐਮ ਐਲ ਏ ਸ.ਕੁਲਵੰਤ ਸਿੰਘ ਸਿੰਘ ਜੀ ਨੁੰ ਮਿਲੇ,ਡਾ.ਅਨਵਰ ਹੁਸੈਨ ਨੇ ਦੱਸਿਆ ਕਿ ਪਿੰਡ ਭਾਗੋਮਾਜਰਾ ਸੈਕਟਰ 109 ਮੁਹਾਲੀ ਵਿਖੇ 3 ਕਨਾਲ 7 ਮਰਲੇ  ਕਬਰਸਥਾਨ ਦੀ ਜਗਾ ਹੈ ਜਿਸ ਦੀ ਖੇਵਟ ਨੰਬਰ 382 /  259 ਖਤੌਨੀ ਨੰਬਰ 402 ਖਸਰਾ ਨੰਬਰ 32/29  ਵਾਕਿਆ ਪਿੰਡ  ਭਾਗੋ ਮਾਜਰਾ ਹੱਦ ਬਸਤ ਨੰਬਰ 40 ਤਹਿਸੀਲ ਤੇ ਜਿਲਾ ਐਸ ਏ ਐਸ ਨਗਰ ਵਿਖੇ ਹੈ,ਜਿਸ ਵਿੱਚ ਪੰਜਾਬ ਵਕਫ ਬੋਰਡ ਤੋਂ ਮਨਜ਼ੂਰੀ ਲੈ ਕੇ 500 ਗਜ਼ ਜਗ੍ਹਾ ਵਿੱਚ ਮਸਜਿਦ ਦੀ ਉਸਾਰੀ ਕੀਤੀ ਗਈ ਹੈ ਤੇ ਬਾਕੀ ਰਹਿੰਦਾ ਮਸਜਿਦ ਦਾ ਕੰਮ ਚੱਲ ਰਿਹਾ ਹੈ,ਬਾਕੀ ਰਹਿੰਦੀ ਕਬਰ ਸਥਾਨ ਦੀ ਜ਼ਮੀਨ ਦੇ ਉਪਰ ਪੰਜਾਬ ਵਕਫ ਬੋਰਡ ਦੇ ਲਾਲਚੀ ਅਫਸਰਾਂ ਦੀ ਨਜ਼ਰ ਪੈ ਗਈ ਹੈ,ਇਸ ਕਬਰ ਸਥਾਨ ਵਿੱਚ ਸਾਡੇ ਬਜ਼ੁਰਗਾਂ ਦੀਆਂ ਪੁਰਾਣੀਆਂ ਕਬਰਾ ਮੌਜੂਦ ਹਨ ,ਪੰਜਾਬ ਵਕਫ ਬੋਰਡ ਦੇ ਅਫਸਰਾਂ ਦੀ ਬਦਨੀਤੀ ਇਸ ਹੱਦ ਤੱਕ ਵਧ ਗਈ ਹੈ ਕਿ ਸਾਡੇ ਕਬਰਾਂ ਵਿਚ ਦਫਨ  ਬਜ਼ੁਰਗਾਂ ਦੀ ਬੇਅਦਬੀ ਕਰਨ ਲਈ,ਵਕਫ਼ ਬੋਰਡ ਨੇ ਇਸ ਦੀ ਲੀਜ਼ ਕਿਸੇ ਹੋਰ ਬੰਦੇ ਨੂੰ ਦੇ ਦਿਤੀ ਹੈ,ਜਿਸ ਨੂੰ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਡਾਕਟਰ ਅਨਵਰ ਨੇ ਦੱਸਿਆ ਕਿ ਉਨ੍ਹਾਂ ਨੇ ਹਲਕਾ ਮੋਹਾਲੀ ਦੇ ਐਮ ਐਲ ਏ ਸਾਹਿਬ ਜੀ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਵਕਫ਼ ਬੋਰਡ ਦੁਆਰਾ ਦਿੱਤੀ ਉਸ ਜਮੀਨ ਦੀ ਲੀਜ਼ ਨੂੰ ਤੁਰੰਤ ਮੁੱਖ ਮੰਤਰੀ ਜੀ ਨਾਲ ਮਿਲ ਕੇ ਕੈਂਸਲ ਕਰਵਾਇਆ ਜਾਵੇ,ਤਾਂ ਜੋ ਸਾਡੇ ਬਜ਼ੁਰਗਾਂ ਦੀ ਬੇਅਦਬੀ ਹੋਣ ਤੋਂ ਰੋਕਿਆ ਜਾਵੇ,ਕਿਉਂਕਿ ਪੰਜਾਬ ਵਕਫ ਬੋਰਡ ਤਾਂ ਮਹਿਕਮਾ ਸਿੱਧੇ ਤੌਰ ਤੇ ਮਾਣਯੋਗ ਮੁੱਖ ਮੰਤਰੀ ਜੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਕਿਰਪਾ ਕਰਕੇ ਸਾਡੀ ਮੰਗ ਨੂੰ ਫੌਰੀ ਤੌਰ ਤੇ ਹੱਲ ਕੀਤਾ ਜਾਵੇ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ !
ਐਮ ਐਲ ਏ ਸਾਹਿਬ ਜੀ ਨੇ ਸਾਨੂੰ ਭਰੋਸਾ ਦਿੱਤਾ ਕਿ ਤੁਹਾਡਾ ਮਸਲਾ ਫੌਰੀ ਤੌਰ ਤੇ ਹੱਲ ਕੀਤਾ ਜਾਵੇਗਾ,
ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਣ ਵੇਲੇ ਡਾ. ਅਨਵਰ ਹੁਸੈਨ ਤੋਂ ਇਲਾਵਾ ਇੰਤਜ਼ਾਮੀਆ ਵੈਲਫੇਅਰ ਕਮੇਟੀ ਸੈਕਟਰ-109 ਮੋਹਾਲੀ ਦੇ ਪ੍ਰਧਾਨ ਅਬਦੁਲ ਗਫਾਰ,ਵਾਇਸ ਪ੍ਰਧਾਨ ਸਫਲ-ੳਰ-ਰਹਿਮਾਨ ਐਸ ਆਰ ਸੈਫੀ ਸੈਕਟਰ 109, ਮੁਸਲਿਮ ਵੈੱਲਫੇਅਰ ਕਮੇਟੀ ਸਨੇਟਾ ਦੇ ਪ੍ਰਧਾਨ ਰੌਸ਼ਨ ਅਲੀ ਜੀ,ਦਿਲਬਰ ਖਾਨ ਕੁਰੜੀ ,ਮੁਸਲਿਮ ਮਹਾਂ ਸਭਾ ਪੰਜਾਬ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਮੁਹੰਮਦ ਮੁਸਤਫਾ,ਮੁਹੰਮਦ ਸਲੀਮ ਅਤੇ ਆਇਸ਼ਾ ਮਸਜਿਦ ਦੇ ਇਮਾਮ ਸਾਹਬ ਹਾਜਰ ਸਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!