ਪੰਜਾਬ
ਆਲੂ ਤੇ ਪਰੌਠਿਆਂ ਦੀ ਮੰਗ ਵਧੀ : ਪੀ.ਐੱਸ.ਐੱਸ.-1 ਕੇਡਰ ਆਫੀਸਰਜ਼ ਐਸੋਸੀਏਸ਼ਨ ਵਲੋਂ ਸਕੱਤਰੇਤ ਕੰਟੀਨ ਦਾ ਦੌਰਾ
ਅੱਜ ਪੀ.ਐੱਸ.ਐੱਸ.-1 ਕੇਡਰ ਆਫੀਸਰਜ਼ ਐਸੋਸੀਏਸ਼ਨ ਨੇ ਕੁਝ ਮੈਂਬਰਾਂ ਨਾਲ ਸਕੱਤਰੇਤ ਕੰਟੀਨ ਦਾ ਦੌਰਾ ਕੀਤਾ ਜਿਸ ਸਮੇ ਕਰਮਚਾਰੀਆਂ ਨੂੰ ਨਾਸ਼ਤਾ ਪਰੋਸਿਆ ਜਾ ਰਿਹਾ ਸੀ। ਸਕੱਤਰੇਤ ਕੰਟੀਨ ਵਿਚ ਆਲੂ ਤੇ ਪਰੌਠਿਆਂ ਦੀ ਮੰਗ ਵਧੀ ਗਈ ਹੈ ।
ਕੰਟੀਨ ਦੇ ਸੁਪਰਵਾਈਜ਼ਰ ਅਤੇ ਸਹਾਇਕ ਡਾਇਰੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਕੱਲ੍ਹ 50 ਵਿਅਕਤੀਆਂ ਲਈ ਨਾਸ਼ਤਾ ਕੀਤਾ ਗਿਆ ਸੀ ਅਤੇ ਅੱਜ ਦੀ ਮੰਗ ਨੂੰ ਦੇਖਦੇ ਹੋਏ 300 ਵਿਅਕਤੀਆਂ ਲਈ ਨਾਸ਼ਤਾ ਤਿਆਰ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਮੈਂਬਰਾਂ ਦੁਆਰਾ ਗੁਣਵੱਤਾ ਅਤੇ ਸਫਾਈ ਦੀ ਜਾਂਚ ਕੀਤੀ ਗਈ ਅਤੇ ਇਹ ਤਸੱਲੀਬਖਸ਼ ਪਾਇਆ ਗਿਆ। ਕੰਟੀਨ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਅਗਲੇ 2-3 ਦਿਨਾਂ ਵਿੱਚ ਨਾਸ਼ਤੇ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾਵੇਗਾ।