ਪੰਜਾਬ

ਬਿਹਤਰੀਨ ਕਾਰਗੁਜ਼ਾਰੀ ਵਾਲੀਆਂ ਚੋਟੀ ਦੀਆਂ 20 ਨਿਵੇਸ਼ ਪ੍ਰੋਤਸਾਹਨ ਏਜੰਸੀਆਂ ਵਿੱਚ ਸ਼ੁਮਾਰ ਹੋਣ ਨਾਲ ‘ਨਿਵੇਸ਼ ਪੰਜਾਬ’ ਦੀ ਸਫਲਤਾ ‘ਤੇ ਮੋਹਰ ਲੱਗੀ


‘ਨਿਵੇਸ਼ ਪੰਜਾਬ’ ਪ੍ਰਤੀ ਮੁੱਖ ਮੰਤਰੀ ਦੀ ਦੂਰਅੰਦੇਸ਼ ਸੋਚ ਸਦਕਾ ਚਾਰ ਵਰ੍ਹਿਆਂ ‘ਚ 70,000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਆਇਆ, ਕੋਵਿਡ ਦੌਰਾਨ 5274 ਕਰੋੜ ਰੁਪਏ ਦਾ ਨਿਵੇਸ਼ ਹੋਇਆ
10 ਤੋਂ ਵੱਧ ਆਲਮੀ ਨਿਵੇਸ਼ਕਾਰਾਂ ਨੇ ਪੰਜਾਬ ਦੀ ਵਿਕਾਸਮਈ ਗਤੀ ਵਿੱਚ ਭਰੋਸਾ ਪ੍ਰਗਟਾਇਆ, ਘਰੇਲੂ ਕਾਰੋਬਾਰ ਨੂੰ ਵੀ ਮਿਲਿਆ ਹੁਲਾਰਾ
ਚੰਡੀਗੜ੍ਹ, 22 ਦਸੰਬਰ
ਸੂਬੇ ਵਿੱਚ ਮਹਿਜ਼ ਚਾਰ ਵਰ੍ਹਿਆਂ ‘ਚ 70,000 ਕਰੋੜ ਰੁਪਏ ਦਾ ਨਿਵੇਸ਼ ਆਇਆ ਅਤੇ 10 ਤੋਂ ਵੱਧ ਆਲਮੀ ਨਿਵੇਸ਼ਕਾਰਾਂ ਨੇ ਪੰਜਾਬ ਵਿੱਚ ਭਰੋਸਾ ਜ਼ਾਹਰ ਕੀਤਾ। ਇੱਥੋਂ ਤੱਕ ਕਿ ਕੋਵਿਡ ਦਾ ਸੰਕਟ ਵੀ ਨਿਵੇਸ਼ਕਾਂ ਦੇ ਭਰੋਸੇ ਨੂੰ ਮੱਠਾ ਪਾਉਣ ਵਿੱਚ ਨਾਕਾਮ ਰਿਹਾ ਅਤੇ ਇਕ ਅਪ੍ਰੈਲ ਤੋਂ 21 ਦਸੰਬਰ, 2021 ਤੱਕ 5274 ਕਰੋੜ ਰੁਪਏ ਦਾ ਨਿਵੇਸ਼ ਆਇਆ ਜਿਨ੍ਹਾਂ ਵਿੱਚ ਨਿਵੇਸ਼ਕਾਰ ਮੈਸ. ਏਅਰ ਲਿਕੁਅਡ (ਹੈੱਡਕੁਆਰਟਰ ਫਰਾਂਸ;ਇੰਡਸਟਰੀਅਲ ਗੈਸਜ਼;ਰਾਜਪੁਰਾ), ਮੈਸ. ਸੈਂਟਰੀਅੰਟ ਫਾਰਮਾਸਿਊਟੀਕਲ ਲਿਮਟਡ (ਹੈੱਡਕੁਆਰਟਰ ਯੂ.ਐਸ.ਏ., ਐਸ.ਬੀ.ਐਸ. ਨਗਰ) ਵੀ ਸ਼ਾਮਲ ਹਨ।
ਸਾਲ 2017 ਤੋਂ 10 ਤੋਂ ਵੱਧ ਆਲਮੀ ਨਿਵੇਸ਼ਕਾਰਾਂ ਨੇ ਪੰਜਾਬ ਦੀ ਤਰੱਕੀ ਦੀ ਗਤੀ ਵਿੱਚ ਭਰੋਸਾ ਪ੍ਰਗਟਾਉਂਦੇ ਹੋਏ ਨਿਵੇਸ਼ ਕਰਨ ਦਾ ਰਾਹ ਚੁਣਿਆ। ਇੱਥੋਂ ਤੱਕ ਕਿ ਘਰੇਲੂ ਉਦਯੋਗ ਅਤੇ ਕਾਰੋਬਾਰੀ ਘਰਾਣੇ ਨੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨਾ ਜਾਰੀ ਰੱਖਿਆ ਹੋਇਆ ਹੈ ਤਾਂ ਕਿ ਸੂਬੇ ਨੂੰ ਇਹ ਬਲ ਮਿਲ ਸਕੇ ਕਿ ਇਸ ਨੂੰ ਨਿਵੇਸ਼ ਅਤੇ ਵਿਕਾਸ ਦੇ ਭਾਰਤ ਦੇ ਸਭ ਤੋਂ ਆਕਰਸ਼ਿਤ ਟਿਕਾਣੇ ਵਜੋਂ ਉਭਾਰਿਆ ਜਾਵੇ।
‘ਨਿਵੇਸ਼ ਪੰਜਾਬ’ ਦੇ ਸੀ.ਈ.ਓ ਰਜਤ ਅਗਰਵਾਲ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਵਿਕਾਸ ਲਈ ਸੂਬੇ ਵਿੱਚ ਬਹੁਤ ਵੱਡੇ ਪੱਧਰ ‘ਤੇ ਨਿਵੇਸ਼ ਦੇ ਰਾਹ ਖੁੱਲ੍ਹੇ ਹਨ। 20 ਰਾਜਾਂ ਦੀਆਂ ਨਿਵੇਸ਼ ਪ੍ਰੋਤਸਾਹਨ ਏਜੰਸੀ (ਆਈ.ਪੀ.ਏ) ਵਿੱਚ 100 ਫੀਸਦ ਸਰਬਪੱਖੀ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਰੈਂਕਿੰਗ ‘ਚ ਮੋਹਰੀ ਰਿਹਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਵਿਸ਼ਵ ਬੈਂਕ ਸਮੂਹ ਦੇ ਸਹਿਯੋਗ ਨਾਲ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ ਵਿਭਾਗ (ਡੀ.ਪੀ.ਆਈ.ਆਈ.ਟੀ.) ਦੇ ਨਿਰਦੇਸ਼ਾਂ ਤਹਿਤ ਹਾਲ ਹੀ ਵਿੱਚ ਇਨਵੈਸਟ ਇੰਡੀਆ ਰਾਹੀਂ ਜਾਰੀ ਕੀਤੀ ਗਈ ਸਟੇਟ ਆਈ.ਪੀ.ਏ. ਰੇਟਿੰਗ ਰਿਪੋਰਟ ਤੋਂ ਇਸ ਸ਼ਾਨਦਾਰ  ਪ੍ਰਾਪਤੀ ਦਾ ਪਤਾ ਲਗਦਾ ਹੈ। ਉਹਨਾਂ ਕਿਹਾ ਕਿ ਇਹ ਮੁਲਾਂਕਣ ਨਿਵੇਸ਼ ਪ੍ਰਾਜੈਕਟਾਂ ਨੂੰ ਆਕਰਸ਼ਿਤ ਕਰਨ, ਸਹੂਲਤ ਦੇਣ ਅਤੇ ਨਿਵੇਸ਼ਕਾਂ ਦੀ ਸਹੂਲਤ ਲਈ ਢੁਕਵਾਂ ਮਾਹੌਲ ਉਪਲਬਧ ਕਰਾਉਣ ਵਰਗੇ ਪਹਿਲੂਆਂ ਪ੍ਰਤੀ ਭਾਰਤੀ ਸਟੇਟ ਆਈ.ਪੀ.ਏ. ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਕੀਤਾ ਗਿਆ ਸੀ। ਇਤਫਾਕਨ ‘ਬਿਹਤਰੀਨ ਕਾਰਗੁਜ਼ਾਰੀ’ ਤੋਂ ਇਲਾਵਾ, ਰੇਟਿੰਗ ਦੀਆਂ ਚਾਰ ਹੋਰ ਸ਼੍ਰੇਣੀਆਂ ਸਨ ਜਿਸ ਵਿੱਚ ‘ਅਸਪਾਇਰਿੰਗ ਲੀਡਰਜ਼’, ‘ਪ੍ਰਾਮਿਸਿੰਗ ਡਿਵੈਲਪਰਜ਼’ ਅਤੇ ‘ਇਮਰਜਿੰਗ ਪੁਟੈਂਸ਼ੀਅਲਜ਼’ ਸ਼ਾਮਲ ਹਨ, ਲਈ ਵੀ ਸੂਬਿਆਂ ਦਾ ਮੁਲਾਂਕਣ ਕੀਤਾ ਗਿਆ ਸੀ।
ਉਨਾਂ ਕਿਹਾ ਕਿ ਨਿਵੇਸ਼ ਪ੍ਰੋਸਤਾਹਨ ਵਿਭਾਗ ਦੇ ਮਨਿਸਟਰ-ਇੰਚਾਰਜ ਵਜੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ‘ਨਿਵੇਸ਼ ਪੰਜਾਬ’ ਨੇ ਪਿਛਲੇ ਚਾਰ ਸਾਲਾਂ ਦੌਰਾਨ ਨਿਵੇਸ਼ ਦੇ ਖੇਤਰ ਵਿੱਚ ਸ਼ਾਨਦਾਰ ਰਿਕਾਰਡ ਸਥਾਪਤ ਕੀਤੇ ਹਨ। ਅਮਰੀਕਾ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ, ਫਰਾਂਸ, ਜਰਮਨੀ, ਯੂ.ਕੇ., ਯੂ.ਏ.ਈ, ਨਿਊਜ਼ੀਲੈਂਡ, ਸਪੇਨ ਵਰਗੇ ਵੱਖ-ਵੱਖ ਦੇਸ਼ਾਂ ਤੋਂ ਨਿਵੇਸ਼ਾਂ ਵਿਚ ਵਾਧਾ ਹੋਇਆ ਹੈ, ਜਦਕਿ ਕਈ ਪਹਿਲਾਂ ਤੋਂ ਚੱਲ ਰਹੇ ਪੰਜਾਬ ਅਧਾਰਿਤ ਉਦਯੋਗਾਂ ਨੇ ਮੌਜੂਦਾ ਸਮੇਂ ਦੌਰਾਨ ਆਪਣੇ ਕੰਮਕਾਜ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।
ਰੇਟਿੰਗ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ “ਅਸੀਂ ਮਹੱਤਵਪੂਰਨ ਪਹਿਲਕਦਮੀਆਂ ਲਈ ‘ਨਿਵੇਸ਼ ਪੰਜਾਬ’ ਸ਼ਲਾਘਾ ਕਰਦੇ ਹਾਂ ਜਿਸ ਦੇ ਨਤੀਜੇ ਵਜੋਂ ਇਹ ਭਾਰਤ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਵਾਲੀਆਂ ਏਜੰਸੀਆਂ ਵਿੱਚੋਂ ਇਕ ਬਣ ਗਿਆ ਹੈ। ਅਸੀਂ ਇਸ ਪ੍ਰਤੀਯੋਗੀ ਖੇਤਰ ਵਿਚ ਆਪਣੀ ਸਾਰਥਿਕਤਾ ਨੂੰ ਸਾਬਤ ਕਰਨ ਹਿੱਤ ਚੁੱਕੇ ਗਏ ਕਦਮਾਂ ਲਈ ਸੂਬੇ ਦੀ ਆਈ.ਪੀ.ਏ. ਅਤੇ ਇਸਦੀ ਲੀਡਰਸ਼ਿਪ ਦੀ ਦੂਰਅੰਦੇਸ਼ੀ ਦੀ ਪ੍ਰਸੰਸਾ ਕਰਦੇ ਹਾਂ। ਨਿਵੇਸ਼ ਪੰਜਾਬ ਨੇ ਅੱਠ ਆਧਾਰ ਵਿੱਚੋਂ ਹਰੇਕ ਵਿਚ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ।”
ਸ੍ਰੀ ਅਗਰਵਾਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਨਿਵੇਸ਼ ਪੰਜਾਬ ਨੇ ਨਿਵੇਸ਼ਕ ਲਈ ਕਾਰੋਬਾਰ ਨੂੰ ਅਸਾਨ ਬਣਾਉਣ ਵਾਸਤੇ ਕਈ ਸੰਸਥਾਗਤ, ਪ੍ਰਣਾਲੀਗਤ ਅਤੇ ਤਕਨੀਕੀ ਸੁਧਾਰ ਕੀਤੇ ਹਨ। ਏਜੰਸੀ ਦੇ ਹਮਲਾਵਰ ਰਣਨੀਤਕ ਦਖਲ ਨੇ ਇਸ ਨੂੰ ਨਿਵੇਸ਼ ਭਾਰਤ ਵਲੋਂ ਜਾਰੀ ਕੀਤੀ ਸਟੇਟ ਆਈਪੀਏ ਰੈਂਕਿੰਗ ਰਿਪੋਰਟ ਦੇ ਸਾਰੇ ਅੱਠ ਮੂਲ ਆਧਾਰ ਵਿੱਚ 100 ਫੀਸਦੀ ਅੰਕ ਹਾਸਲ ਕਰਨ ਦੇ ਸਮਰੱਥ ਬਣਾਇਆ ਹੈ।
ਰਿਪੋਰਟ ਅਨੁਸਾਰ, ਪ੍ਰਮੁੱਖ ਪ੍ਰਦਰਸਨਕਾਰ ਆਈਪੀਏ ਹਨ ਜੋ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਬਰਕਰਾਰ ਰੱਖਣ ਲਈ ਸਭ ਤੋਂ ਵੱਧ ਸਰਗਰਮ ਹਨ। ਇਹ ਅਧਿਆਦੇਸ਼ ਅਤੇ ਸੰਗਠਨ, ਰਣਨੀਤੀ ਅਤੇ ਮਾਰਕੀਟਿੰਗ, ਟੀਚਾਗਤ ਨਿਵੇਸ਼ਕ, ਨਿਵੇਸ਼ ਪ੍ਰਾਜੈਕਟ ਹਾਸਲ ਕਰਨ, ਨਿਵੇਸ਼ ਦੀ ਸਹੂਲਤ, ਬਾਅਦ ਦੀਆਂ ਸੇਵਾਵਾਂ, ਪ੍ਰਣਾਲੀ ਅਤੇ ਬੁਨਿਆਦੀ ਢਾਂਚਾ, ਵੈਬਸਾਈਟ ਲਈ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹਨ। ਉਹ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਚੰਗੇ ਅਭਿਆਸਾਂ ਦੇ ਕਈ ਪਹਿਲੂ ਪ੍ਰਦਰਸ਼ਿਤ ਕਰਦੇ ਹਨ ਜਿਹਨਾਂ ਨੂੰ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਨੇ ਨੈਤਿਕਤਾ, ਪਾਰਦਰਸ਼ਤਾ ਅਤੇ ਕਾਰੋਬਾਰ ਵਿਚ ਅਸਾਨੀ ਨੂੰ ਉਤਸਾਹਤ ਕਰਨ ‘ਤੇ ਧਿਆਨ ਕੇਂਦਰਿਤ ਕਰਦਿਆਂ ਸਰਗਰਮੀ ਨਾਲ ਅੱਗੇ ਵਧਾਇਆ ਹੈ।
ਸਟੇਟ ਆਈਪੀਏ ਰੈਂਕਿੰਗ ਰਿਪੋਰਟ ਵਿੱਚ ਵਿਕਾਸ ਲਈ ਪੰਜਾਬ ਦੇ ਨਜ਼ਰੀਏ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ “ਨਿਵੇਸ਼ ਪੰਜਾਬ ਵਿਕਾਸ ਲਈ ਨਾ ਸਿਰਫ ਇਕ ਪ੍ਰਭਾਵਸ਼ਾਲੀ ਰਣਨੀਤੀ ਹੈ ਸਗੋਂ ਤਰਜੀਹੀ ਖੇਤਰਾਂ, ਤਰਜੀਹ ਵਾਲੇ ਬਾਜ਼ਾਰਾਂ ਅਤੇ ਖੇਤਰ ਵਿਚ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦਾ ਇਕ ਵਧੀਆ ਢੰਗ ਹੈ।”
ਭਰੋਸਾ ਇਸ ਦੀ ਨਿਵੇਸ਼ ਰਣਨੀਤੀ ਦਾ ਅਧਾਰ ਹੈ ਜਿਸ ਲਈ ਰਿਪੋਰਟ ਵਿਚ ਨਿਵੇਸ਼ਕਾਂ ਲਈ ਨਿਵੇਸ਼ ਪੰਜਾਬ ਦੀ ਗਾਹਕ-ਕੇਂਦਰਿਤ ਪਹੁੰਚ ਦੀ ਸ਼ਲਾਘਾ ਕੀਤੀ ਗਈ ਹੈ। ਰਿਪੋਰਟ ਅਨੁਸਾਰ, “ਨਿਵੇਸ਼ ਪੰਜਾਬ ਨੇ ਆਪਣੇ ਕੁਝ ਤਰਜੀਹੀ ਖੇਤਰਾਂ ਜਿਵੇਂ ਕਿ ਫਾਰਮਾਸਿਊਟੀਕਲ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਸੈਕਟਰਾਂ ਲਈ ‘ਨਿਵੇਸ਼ਕਾਂ ਲਈ ਲਾਗਤ” ‘ਤੇ ਇਕ ਅਨੁਕੂਲਿਤ ਪੇਸ਼ਕਾਰੀ ਤਿਆਰ ਕੀਤੀ ਹੈ। ਇਸ ਵਿਚ ਔਸਤਨ ਕਿਰਤ ਲਾਗਤ, ਉਦਯੋਗਿਕ ਜ਼ਮੀਨਾਂ ਦੀ ਕੀਮਤ, ਟੈਕਸਾਂ ਅਤੇ ਉਪਲਬਧ ਛੋਟਾਂ ਬਾਰੇ ਜਾਣਕਾਰੀ ਦਾ ਸਪੱਸ਼ਟ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ ਅਤੇ ਜਦੋਂ ਵੀ ਜ਼ਰੂਰੀ ਹੋਵੇ, ਨਿਵੇਸ਼ਕਾਂ ਨੂੰ ਇਸ ਨੂੰ ਉਪਲਬਧ ਕਰਵਾਇਆ ਜਾਂਦਾ ਹੈ।
ਭਾਰਤੀ ਦੂਤਾਵਾਸਾਂ ਦੇ ਨਾਲ ਨਾਲ ਪੰਜਾਬ ਐੱਨ.ਆਰ.ਆਈ ਸਭਾ ਅਤੇ ਹੋਰ ਅਜਿਹੀਆਂ ਸੰਸਥਾਵਾਂ ਰਾਹੀਂ ਪ੍ਰਵਾਸੀ ਭਾਰਤੀਆਂ/ਐਨਆਰਪੀਜ਼ ਨਾਲ ਜੁੜਨਾ ਨਿਵੇਸ਼ ਪੰਜਾਬ ਦੀ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਜਿਸ ਦੀ ਨਿਵੇਸ਼ ਇੰਡੀਆ ਨੇ ਸ਼ਲਾਘਾ ਕੀਤੀ ਹੈ। ਨਿਵੇਸ਼ਯੋਗ ਪ੍ਰਾਜੈਕਟਾਂ ਅਤੇ ਸੂਬਾ ਸਰਕਾਰ ਦੀਆਂ ਤਾਜ਼ਾ ਘੋਸ਼ਣਾਵਾਂ ਨੇ ਕਾਰਜ ਸੂਚਨਾ, ਨਵੀਨਤਮ ਨੀਤੀਆਂ ਅਤੇ ਈਓਡੀਬੀ ਦੀਆਂ ਪਹਿਲਕਦਮੀਆਂ ਦੇ ਨਾਲ ਨਾਲ ਪੰਜਾਬ ਨਿਵੇਸ਼ ਵੈਬ ਪੋਰਟਲ ਦੇ ‘ਐਨ.ਆਰ.ਆਈ ਕਨੈਕਟ’ ਨੇ ਇਸ ਸੰਪਰਕ ਨੂੰ ਹੋਰ ਹੁਲਾਰਾ ਦਿੱਤਾ ਹੈ ਜੋ ਪੰਜਾਬੀ ਭਾਈਚਾਰੇ ਨੂੰ ਨਿਵੇਸ਼ ਪ੍ਰਾਜੈਕਟਾਂ ਵਿਚ ਸਹਿਯੋਗ, ਇਸ ਦੀ ਪ੍ਰਕਿਰਿਆ ਸੰਬੰਧੀ ਸੇਧ, ਟੈਕਸ ਬਾਰੇ ਸਲਾਹ ਆਦਿ ਸੇਵਾਵਾਂ ਪ੍ਰਦਾਨ ਕਰਦਾ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਨਿਵੇਸ਼ਕ ਪ੍ਰਬੰਧਨ ਅਤੇ ਮੋਹਰੀ ਉਤਪਾਦਨ ਦੀ ਸਹੂਲਤ ਲਈ ਕਾਰੋਬਾਰਾਂ ਵਿਚ ਵਾਧਾ ਕਰਨ ਦੇ ਨਾਲ ਸੂਬੇ ਵਿੱਚ ਕਾਰੋਬਾਰ ਪੱਖੀ ਮਾਹੌਲ ਪੈਦਾ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਇਸ ਨੂੰ ਅੱਗੇ ਹੋਰ ਮਜ਼ਬੂਤ ਕੀਤਾ ਜਾਵੇਗਾ।
ਪਿਛਲੇ ਚਾਰ ਸਾਲਾਂ ਵਿੱਚ ਕਾਰਜਸ਼ੀਲ ਹੋਣ ਵਾਲੇ ਪ੍ਰਮੁੱਖ ਪ੍ਰਾਜੈਕਟਾਂ ਵਿੱਚ ਮੈਸਰਜ਼ ਥਿੰਕ ਗੈਸ (ਮੁੱਖ ਦਫ਼ਤਰ ਸਿੰਗਪੁਰ) 2000 ਕਰੋੜ ਰੁਪਏ, ਮੈਸਰਜ਼ ਪੈਪਸੀਕੋ ਲਿਮਟਿਡ (ਮੁੱਖ ਦਫਤਰ ਅਮਰੀਕਾ) 100 ਕਰੋੜ ਰੁਪਏ, ਮੈਸਰਜ਼ ਵਰੁਣ ਬੈਵਰੇਜ ਲਿਮਟਡ 800 ਕਰੋੜ ਰੁਪਏ, ਮੈਸਰਜ਼ ਆਈਓਐਲ ਕੈਮੀਕਲਜ਼ ਲਿਮਟਿਡ 235 ਕਰੋੜ ਰੁਪਏ, ਮੈਸਰਜ਼ ਗੋਦਰੇਜ ਟਾਇਸਨ ਫੂਡਜ਼ (ਮੁੱਖ ਦਫਤਰ ਅਮਰੀਕਾ), ਮੈਸਰਜ਼ ਸਰਾਫ ਗਰੁੱਪ (ਮੁੱਖ ਦਫਤਰ ਯੂਏਈ), ਮੈਸਰਜ਼ ਏਅਰ ਲਿਕੁਇਡ (ਮੁੱਖ ਦਫਤਰ ਫਰਾਂਸ), ਮੈਸਰਜ਼ ਗ੍ਰੇਪੈਲਜ਼ ਪਰਫਾਰਮੈਂਸ ਪ੍ਰਾਈਵੇਟ ਲਿਮਟਿਡ (ਮੁੱਖ ਦਫਤਰ ਜਰਮਨੀ), ਮੈਸਰਜ਼ ਸੁਨਜਿਨ ਇੰਡੀਆ ਫੀਡਜ਼ ਪ੍ਰਾਈਵੇਟ ਲਿਮਟਿਡ (ਮੁੱਖ ਦਫਤਰ ਦੱਖਣੀ ਕੋਰੀਆ), ਮੈਸਰਜ਼ ਹਿੰਦੁਸਤਾਨ ਯੂਨੀਲੀਵਰ ਲਿਮ. (ਮੁੱਖ ਦਫਤਰ ਯੂਕੇ), ਮੈਸਰਜ਼ ਇੰਟਰਨੈਸਨਲ ਟਰੈਕਟਰਜ ਲਿਮਟਿਡ, ਮੈਸਰਜ਼ ਐਚਪੀਐਲ ਐਡੀਟਿਵਜ਼ ਲਿਮਟਿਡ, ਮੈਸਰਜ਼ ਇਸਕਨ ਬਾਲਾਜੀ ਫੂਡਜ਼ ਪ੍ਰਾਈਵੇਟ ਲਿਮਟਿਡ ਅਤੇ ਹੋਰ ਬਹੁਤ ਸਾਰੇ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੈਸਰਜ਼ ਸੀਐਨ ਇਫਕੋ (ਸਪੈਨਿਸ਼ ਫਰਮ ਕਨਜੈਲੇਡੋਸ ਡੀ ਨਾਵਰਾ ਦਾ ਸਾਂਝਾ ਉੱਦਮ) 550 ਕਰੋੜ ਰੁਪਏ ਤੋਂ ਵੱਧ, ਮੈਸਰਜ਼ ਹੈਪੀ ਫੋਰਸਗਿੰਗਜ ਲਿਮਟਿਡ (525 ਕਰੋੜ ਰੁਪਏ), ਮੈਸਰਜ਼ ਐਚਐਮਈਐਲ ਰਿਫਾਈਨਰੀ ਲਿਮਟਿਡ (21991 ਕਰੋੜ ਰੁਪਏ) ਆਪਣੇ ਪ੍ਰਾਜੈਕਟਾਂ ਦੇ ਨਿਰਮਾਣ ਅਧੀਨ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!