ਪੰਜਾਬ
ਤ੍ਰਿਪਤ ਬਾਜਵਾ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਕੇਂਦਰ ਸਰਕਾਰ ਵੱਲੋਂ ਨਾ ਮੰਨਣ ਦੀ ਨਿੰਦਾ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਦੇਸ਼ ਭਰ ਦੇ ਖਾਸ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਲੈ ਕਿ ਲਗਾਤਾਰ ਸੰਘਰਸ ਕਰ ਰਹੀਆਂ ਹਨ ਪਰ ਬੇ ਜੇ ਪੀ ਦੀ ਕੇਂਦਰ ਸਰਕਾਰ ਨੇ ਤਾਨਾਸਾਹੀ ਦਾ ਰਵੱਇਆ ਅਖਿਤਿਆਰ ਕੀਤਾ ਹੋਇਆ ਹੈ ਤੇ ਪੰਜਾਬ ਦੇ ਅੰਨਦਾਤਾ ਨੂੰ ਸੜਕਾਂ ਤੇ ਖੱਜਲ ਖਵਾਰ ਕਰ ਰਹੀ ਹੈ
ਬਾਜਵਾ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਤੇ ਐਮ ਐਸ ਪੀ ਦੇਣਾ ਕੇਂਦਰ ਸਰਕਾਰ ਨੇ ਸਿਧਾਂਤਕ ਤੌਰ ਤੇ ਮੰਨ ਕਿ ਉਹ ਇਸ ਫੈਸਲੇ ਤੋਂ ਮੁੱਕਰ ਗਈ ਹੈ
ਬਾਜਵਾ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੇ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਜੋ ਕਿਸਾਨ ਅਤੇ ਮਜਦੂਰ ਮਾਰੂ ਸੰਨ ਉਹਨਾਂ ਕਾਨੂੰਨਾ ਦੇ ਵਿਰੁੱਧ ਦੇਸ਼ ਦੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਆਜਾਦੀ ਤੋਂ ਬਾਅਦ ਮੋਦੀ ਸਰਕਾਰ ਦੇ ਦਰ ਤੇ ਜਾ ਕਿ ਇਹਨਾਂ ਮੰਗਾਂ ਲਈ ਇਕ ਲੰਮਾ ਤੇ ਇਤਿਹਾਸਕ ਅੰਦੌਲਨ ਲੜਿਆ ਸੀ ਜਿਸ ਦੇ ਦਬਾਅ ਸਦਕਾ ਕੇਂਦਰ ਸਰਕਾਰ ਨੂੰ ਖੇਤੀਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨ ਵਾਪਿਸ ਲੈਣੇ ਪਏ ਸੀ ਤੇ ਕਿਸਾਨਾਂ ਨੂੰ ਵਿਸਵਾਸ ਦਿਵਾਇਆ ਸੀ ਕਿ ਉਹ ਇਕ ਸਰਕਾਰੀ ਕਮੇਟੀ ਦਾ ਗਠਨ ਐਮ ਐਸ ਪੀ ਅਤੇ ਕਿਸਾਨਾਂ ਦੀਆਂ ਹੋਰ ਹੱਕੀ ਤੇ ਜਾਇਜ ਮੰਗਾਂ ਬਾਰੇ ਬਣਾ ਕਿ ਕਿਸਾਨਾਂ ਦੇ ਨੁਮਾਇਦੇ ਇਸ ਕਮੇਟੀ ਵਿਚ ਮੈਂਬਰ ਵੱਜੋਂ ਲੈਣਗੇ
ਪਰ ਕੇਂਦਰ ਸਰਕਾਰ ਆਪਣੇ ਕੀਤੇ ਐਲਾਨਾਂ ਤੋਂ ਮੁੱਕਰ ਗਈ ਜਿਸ ਤੋਂ ਅੱਕੇ ਹੋਏ ਕਿਸਾਨਾਂ ਨੂੰ ਫਿਰ ਤੋਂ ਸੰਘਰਸ ਦਾ ਰਾਹ ਅਖਿਤਿਆਰ ਕਰਕੇ ਦਿੱਲੀ ਵੱਲ ਨੂੰ ਆਪਣੀਆਂ ਮੰਗਾਂ ਮੱਨਵਾਉਣ ਲਈ ਕੂਚ ਕਰਨਾ ਪਿਆ
ਬਾਜਵਾ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਕਿ ਤਰੁੰਤ ਉਸ ਨੂੰ ਅਮਲੀ ਜਾਮਾ ਪਹਿਨਾਵੇ ਸਰਦਾਰ ਬਾਜਵਾ ਨੇ ਕਿਸਾਨਾਂ ਦੇ ਸੰਘਰਸ ਦੀ ਪੂਰਜੋਰ ਹਮਾਇਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰਾਂ ਕਿਸਾਨਾਂ ਦੇ ਨਾਲ ਖੜੀ ਹੈ ਤੇ ਉਹਨਾਂ ਦੇ ਸੰਘਰਸ ਦਾ ਤਨ ਮਨ ਅਤੇ ਧੰਨ ਨਾਲ ਸਾਥ ਦੇਵੇਗੀ ਮੀਡੀਆ ਨੂੰ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ