ਪੰਜਾਬ
ਪੈ ਗਿਆ ਪੇਚਾ : ਸੁਨੀਲ ਜਾਖੜ ‘ਤੇ ਸੁਖਜਿੰਦਰ ਸਿੰਘ ਰੰਧਾਵਾ ਚ ਖੜਕੀ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਚਕਾਰ ਸ਼ਬਦੀ ਜੰਗ ਤੇਜ ਹੋ ਗਈ ਹੈ । ਸੁਨੀਲ ਜਾਖੜ ਨੇ ਹੁਣ ਭਗਵਾਨਪੁਰੀਆ ਦਾ ਨਾਮ ਲੈ ਕੇ ਰੰਧਾਵਾ ਤੇ ਹੱਲਾ ਬੋਲਿਆ ਹੈ। ਇਕ ਸਮਾਂ ਸੀ ਜਦੋ ਜਾਖੜ ਤੇ ਰੰਧਾਵਾ ਕਾਂਗਰਸ ਪਾਰਟੀ ਵਿੱਚ ਸਨ । ਜਦੋ ਜਾਖੜ ਨੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜੀ ਸੀ ਤਾਂ ਦੋਨੋ ਇਕ ਦੂਜੇ ਦੇ ਕਾਫੀ ਕਰੀਬੀ ਸਨ ।
ਸਾਬਕਾ ਕਾਂਗਰਸੀ ਆਗੂ ਸੁਨੀਲ ਜਾਖੜ ਦੇ ਬਿਆਨ ਕਿ ‘ਪੰਜਾਬ ਦੇ ਕਾਂਗਰਸੀ ਆਗੂਆਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ ਸਵੀਕਾਰ ਕਰ ਲਿਆ ਹੈ’ ਉੱਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਨਾਲ ਸੁਨੀਲ ਜਾਖੜ ਦੇ ਮੋਕਾਪ੍ਰਸਤ ਤੇ ਕਾਇਰਤਾ ਭਰੇ ਚਰਿਤੱਰ ਦਾ ਪਰਦਾਫਾਸ਼ ਹੋਇਆ ਹੈ।
ਜਾਖੜ ‘ਤੇ ਉਸ ਦੇ ਬੇਬੁਨਿਆਦ ਦੋਸ਼ਾਂ ਲਈ ਹਮਲਾ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਜਾਖੜ ਨੇ ਉਹ ਹੱਥ ਕੱਟਿਆ ਜਿਸ ਨੇ ਦਹਾਕਿਆਂ ਤੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਾਲਿਆ। ਇਹ ਉਸ ਦਾ ਡਰ ਹੈ ਜੋ ਉਸ ਨੂੰ ਬੋਲਣ ਲਈ ਮਜਬੂਰ ਕਰ ਰਿਹਾ ਹੈ। ਹਰ ਕੋਈ ਇਸ ਤੱਥ ਤੋਂ ਜਾਣੂ ਹੈ ਕਿ ਕਿਸ ਨੇ ਕਾਨੂੰਨੀ ਕਾਰਵਾਈ ਤੋਂ ਆਪਣੇ ਆਪ ਨੂੰ ਬਚਾਉਣ ਲਈ ‘ਵਾਸ਼ਿੰਗ ਮਸ਼ੀਨ ਪਾਰਟੀ’ ਨਾਲ ਗੁਪਤ ਸੌਦਾ ਕੀਤਾ। ਰੰਧਾਵਾ ਨੇ ਕਿਹਾ ਕਿ ਆਪਣੀਆਂ ਕਰਤੂਤਾਂ ਤੋਂ ਡਰਦਿਆਂ ਜਾਖੜ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ, ਜਿਸ ਨੂੰ ਉਹ ਆਪਣੇ ਸਿਆਸੀ ਜੀਵਨ ਦੌਰਾਨ ਨਰਕ ਵਾਂਗ ਨਫ਼ਰਤ ਕਰਦੇ ਸਨ।