ਪੰਜਾਬ

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਸ੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੀਆਂ ਵਧਾਈਆਂ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਫਤਿਹਗੜ ਚੂੜੀਆਂ ਤ੍ਰਿਪਤ ਰਾਜਿੰੰਦਰ ਸਿੰਘ ਬਾਜਵਾ ਵੱਲੋਂ ਅੱਜ ਹਲਕਾ ਫਤਿਹਗੜ ਦੇ ਸਮੂੱਹ ਰਾਮ ਭਗਤਾਂ ਨੂੰ ਸ੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਮਹਾਨ ਉਤਸਵ ਦੀਆਂ ਲੱਖ ਲੱਖ ਮੁਬਾਰਕਾਂ ਦਿਤੀਆਂ ਹਨ ।

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਹਲਕਾ ਨਿਵਾਸੀ ਰਾਤ ਨੂੰ ਦੀਪ ਮਾਲਾ ਕਰਕੇ ਇਸ ਮਹਾਨ ਉਤਸਵ ਨੂੰ ਪਿਆਰ ਅਤੇ ਸ਼ਰਦਾ ਨਾਲ ਮਨਾਉਣ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਭਗਵਾਨ ਵੱਲੋਂ ਦਰਸਾਏ ਮਾਰਗ ਤੇ ਚੱਲ ਕਿ ਮਾਨਵਤਾ ਦੀ ਸੇਵਾ ਕਰਨ ਅਤੇ ਆਪਸੀ ਭਾਈਚਾਰਾ ਬਣਾ ਕਿ ਇਕ ਦੂਜੇ ਨੂੰ ਪਿਆਰ ਕਰਨ । ਮੀਡੀਆ ਨੂੰ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਸੀਨੀਅਰ ਕਾਂਗਰਸੀ ਲੀਡਰ ਨੇ ਦਿਤੀ ਹੈ ।

ਇਥੇ ਦੱਸਣਯੋਗ ਹੈ ਕਿ ਪੰਜਾਬ ਅੰਦਰ ਵੀ ਵੱਖ ਵੱਖ ਸਹਿਰਾ ਵਿਚ ਸ੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਸੁਭ ਮੌਕੇ ਤੇ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਅਤੇ ਰਾਮ ਭਗਤਾ ਵਲੋਂ ਲੰਗਰ ਲਗਾਏ ਗਏ ਹਨ । ਕੀ ਜਗਾ ਤੇ ਸਕਰੀਨ ਲਗਾਈ ਗਈ ਹੈ ਪਠਾਨਕੋਟ ਵੀ  ਵਿਚ 22 ਜਨਵਰੀ ਨੂੰ ਹੋ ਰਹੇ ਇਤਹਾਸਿਕ ਪ੍ਰਾਣ ਪ੍ਰਤਿਸ਼ਠਾ ਦੇ ਮਹਾਨ ਉਤਸਹ ਤੇ ਸਹਿਰ ਪਠਾਨਕੋਟ ਪੂਰੀ ਤਰਾਂ ਭਗਵਾਨ ਦੇ ਰੰਗਾਂ ਵਿਚ ਰੰਗ ਕਿ ਰਾਮਮ‌ਈ ਹੋ ਗਿਆ ਹੈ ।

ਸਹਿਰ ਦੇ ਬਾਜਾਰ,ਗਲੀਆਂ,ਮਹੱਲੇ,ਮੰਦਿਰ,ਸਾਰੇ ਚੌਂਕ ਭਗਵਾਨ ਰਾਮ ਦੇ ਕੇਸਰੀ ਝੰਡਿਆਂ ਨਾਲ ਸੱਜ ਕਿ ਪੂਰੀ ਤਰਾਂ ਤਿਆਰ ਹੋ ਗ‌ਏ ਹਨ । ਸਹਿਰ ਦੀ ਹਰ ਮਾਰਕੀਟ ਅਤੇ  ਬਾਜਾਰ,ਘਰ, ਦਫ਼ਤਰ ਰੰਗ ਬਰੰਗੀਆਂ ਲਾਈਟਾਂ ਨਾਲ ਸੱਜ ਕਿ ਮਨਮੋਹਕ ਨਜਾਰਾ ਪੇਸ ਕਰ  ਰਹੇ ਹਨ  ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!