ਪੰਜਾਬ

ਵਿਧਾਨ ਸਭਾ ਸ਼ੈਸਨ ਦੌਰਾਨ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਜ਼ੋਰਦਾਰ ਵਿਰੋਧ

ਸਕੱਤਰੇਤ ਦੇ ਮੁਲਾਜ਼ਮਾ ਵੱਲੋਂ ਮਾਰੀ ਦਹਾੜ ਦੀ ਧਮਕ ਵਿਧਾਨ ਸਭਾ ਦੇ ਗਲਿਆਰਿਆ ਵਿਚ ਗੂੰਜੀ

ਚੰਡੀਗੜ੍ਹ (     ) 28 ਨਵੰਬਰ 2023- ਵਿਧਾਨ ਸਭਾ ਸ਼ੈਸਨ ਦੀ ਸਰਦ ਰੁੱਤ ਇਜਲਾਸ ਦੇ ਪਹਿਲੇ ਹੀ ਦਿਨ ਅੱਜ ਪੰਜਾਬ ਸਿਵਲ ਸਕੱਤਰੇਤ ਅਤੇ ਵਿੱਤੀ ਸਕੱਤਰੇਤ ਦੇ ਸਮੂਹ ਮੁਲਾਜ਼ਮਾਂ ਵੱਲੋਂ ਆਪ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕਰਕੇ ਕੱਲ ਦੇ ਸ਼ੈਸਨ ਲਈ ਵਿਰੋਧੀ ਧਿਰ ਦੇ ਲਈ ਇਕ ਅਚੂਕ ਮੁੱਦਾ ਦੇ ਦਿੱਤਾ । ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਅੱਜ ਦੁਪਹਿਰ ਵੇਲੇ ਸਕੱਤਰੇਤ ਦੀ ਪਾਰਕਿੰਗ ਵਿਚ ਇਕ ਵੱਡਾ ਇੱਕਠ ਕਰਕੇ ਜ਼ੋਰਦਾਰ ਰੈਲੀ ਕਰਨ ਉਪਰੰਤ ਮੁਲਾਜ਼ਮਾ ਵੱਲੋਂ ਵਿਧਾਨ ਸਭਾ ਵੱਲ ਕੂਚ ਕੀਤਾ ਗਿਆ ਹੈ ਅਤੇ ਸਕੱਤਰੇਤ ਵਿਚ ਤੈਨਾਤ ਸੀ.ਆਈ.ਐਸ.ਐਫ ਸਮੇਤ ਪੰਜਾਬ ਪੁਲਿਸ ਵੱਲੋਂ ਰੋਕਾਂ ਲਗਾ ਕੇ ਮੁਲਾਜ਼ਮਾ ਨੂੰ ਵਿਧਾਨ ਸਭਾ ਤੋਂ ਮਾਤਰ ਕੁੱਝ ਮੀਟਰ ਦੂਰ ਰੋਕ ਲਿਆ ਗਿਆ , ਜਿਥੇ ਮੁਲਾਜ਼ਮਾਂ ਵੱਲੋ ਜ਼ੋਰਦਾਰ ਤਕਰੀਰਾਂ ਰਾਹੀ ਆਪਣੀ ਭੜਾਸ ਕੱਢੀ ਅਤੇ ਜ਼ੋਰਦਾਰ ਨਾਅਰੇਬਾਜੀ ਕੀਤੀ ਜੋ ਕੀ ਵਿਧਾਨ ਸਭਾ ਦੇ ਗਲਿਆਰਿਆ ਤੱਥ ਸੁਣਾਈ ਦਿੱਤੀ। ਇਸ ਰੈਲੀ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸ਼ਾਮਿਲ ਹੋ ਕੇ ਆਪ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਹੋਏ ਮੁਲਾਜ਼ਮਾਂ ਦਾ ਪੱਖ ਪੂਰਿਆ।

ਰੈਲੀ ਉਪਰੰਤ ਮੁਲਾਜ਼ਮਾ ਵੱਲੋਂ ਸਕੱਤਰੇਤ ਦੀਆਂ ਗੈਲਰੀਆਂ ਵਿਚ ਵੱਡੀ ਗਿਣਤੀ ਵਿਚ ਖੜੇ ਹੋ ਕਿ ਸਰਕਾਰ ਵਿਰੁੱਧ ਮੁੜ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇਹ ਉਹ ਹੀ ਗੈਲਰੀਆਂ ਹਨ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦਾ ਭਰਵਾ ਸੁਆਗਤ ਕੀਤਾ ਗਿਆ। ਅੱਜ ਉਹਨਾਂ ਹੀ ਗੈਲਰੀਆਂ ਤੋਂ ਸਕੱਤਰੇਤ-1 ਅਤੇ 2 ਦੇ ਸਮੂਹ ਮੁਲਾਜ਼ਮਾਂ ਵੱਲੋਂ ਪੂਰਜੋਰ ਵਿਰੋਧ ਕੀਤਾ ਗਿਆ ਅਤੇ ਨਾਆਰੇਬਾਰੀ ਦੀਆਂ ਗੂੰਜਾਂ  ਵਿਧਾਨ ਸਭਾ ਤੱਕ ਪਹੁੰਚਦੀਆਂ ਰਹੀਆਂ।

ਇਸ ਐਕਸ਼ਨ ਦਾ ਸਰਕਾਰ ਤੇ ਇਨ੍ਹਾ ਅਸਰ ਹੋਇਆ ਕਿ ਵਿੱਤ ਵਿਭਾਗ ਵੱਲੋਂ ਐਸੋਸ਼ੀਏਸ਼ਨ ਦੇ ਨੁਮਾਇਦਿਆਂ ਨੂੰ ਤੁਰੰਤ ਬੁਲਾ ਕੇ ਮੰਗਾ ਦੀ ਪੂਰਤੀ ਲਈ ਹਾਂ-ਪੱਖੀ ਹੁੰਘਾਰਾ ਭਰਦਿਆਂ 2 ਦਿਨਾਂ  ਦਾ ਸਮਾਂ ਮੰਗਿਆ ਅਤੇ ਵਿੱਤ ਮੰਤਰੀ ਅਤੇ ਮਾਨਯੋਗ ਮੁੱਖ ਮੰਤਰੀ  ਨਾਲ ਮੀਟਿੰਗ ਕਰਵਾਉਣ ਦਾ ਵੀ ਹੰਗਾਰਾ ਭਰਿਆ। ਇਸ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਬਹਾਲੀ, ਪੈਂਡਿੰਗ ਡੀ.ਏ. ਦੇਣ ਸਬੰਧੀ, ਡੀ.ਏ. ਦੇ ਏਰੀਅਰ, ਨਵੇਂ ਮੁਲਾਜ਼ਮ ਨੂੰ ਪੰਜਾਬ ਦਾ ਪੇਅ ਕਮਿਸ਼ਨ ਦੇਣ ਸਬੰਧੀ, 15.01.2015 ਦਾ ਪੱਤਰ ਰੱਦ ਕਰਨ ਸਬੰਧੀ, ਪੰਜਾਬ ਰਾਜ ਦੇ ਸਰਕਾਰੀ ਮਕਾਨਾਂ ਦੀ ਲਾਇਸੰਸ ਫੀਸ 5% ਦੀ ਥਾਂ ਚੰਡੀਗੜ੍ਹ ਜਾਂ ਕੇਂਦਰ ਸਰਕਾਰ ਦੀ ਤਰਜ ਤੇ ਕਰਨ ਸਬੰਧੀ, ਪ੍ਰੋਬੇਸ਼ਨ ਪੀਰੀਅਡ ਸਬੰਧੀ ਮੰਗਾਂ, ਜਿਨ੍ਹਾਂ ਸਾਥੀਆਂ ਨੂੰ ਤਨਖਾਹ ਕਮਿਸ਼ਨ ਵਿੱਚ 15% ਦਾ ਲਾਭ ਨਹੀਂ ਮਿਲਿਆ ਉਹ ਦੇਣ ਸਬੰਧੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਗੱਲਬਾਤ ਕੀਤੀ ਗਈ। ਐਸੋਸੀਏਸ਼ਨ ਵੱਲੋਂ ਪੀ.ਐਸ.ਐਮ.ਐਸ.ਯੂ. ਜੋ ਕਿ ਇਸ ਸਮੇਂ ਹੜਤਾਲ ਤੇ ਚੱਲ ਰਹੀ ਹੈ ਨੂੰ ਬੁਲਾਕੇ ਮੰਗਾਂ ਦਾ ਨਿਪਟਾਰਾ ਕਰਨ ਲਈ ਵੀ ਕਿਹਾ ਗਿਆ। ਅੱਜ ਵਿਧਾਨ ਸਭਾ ਘੇਰੂ ਵਿਸ਼ਾਲ ਰੈਲੀ ਦੀ ਅਗਵਾਈ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਮਨਜੀਤ ਰੰਧਾਵਾ, ਪਰਮਦੀਪ ਭਬਾਤ, ਦਵਿੰਦਰ ਸਿੰਘ ਜੁਗਨੀ, ਮਲਕੀਤ ਔਜਲਾ, ਸੁਸ਼ੀਲ ਫੌਜੀ, ਜਸਪ੍ਰੀਤ ਰੰਧਾਵਾ, ਕੁਲਵੰਤ ਸਿੰਘ, ਸਤਵਿੰਦਰ ਸਿੰਘ, ਸੁਦੇਸ਼ ਕੁਮਾਰੀ, ਅਲਕਾ ਚੌਪੜਾ, ਸਾਹਿਲ ਸ਼ਰਮਾ, ਮਿਥੁਨ ਚਾਵਲਾ, ਇੰਦਰਪਾਲ ਸਿੰਘ ਭੰਗੂ, ਜਗਤਾਰ ਸਿੰਘ ਆਦਿ ਵਲੋਂ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!