ਪੰਜਾਬ
ਕੈਬਨਿਟ ਮੰਤਰੀ ਖੁਡੀਆਂ ਵੱਲੋਂ ਵੈਟਨਰੀ ਅਫ਼ਸਰ ਡਾ ਮੁਨੀਸ ਕੁਮਾਰ ਮੁਅਤਲ
ਅੱਜ ਪੰਜਾਬ ਦੇ ਖੇਤੀਬਾੜੀ,ਪਸੂ਼ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਨੇ ਸਖ਼ਤੀ ਕਰਦਿਆਂ ਡਾਕਟਰ ਮੁਨੀਸ ਕੁਮਾਰ ਵੈਟਨਰੀ ਅਫ਼ਸਰ ਰਾਏਕੇ ਕਲਾਂ ਜਿਲਾ ਬਠਿੰਡਾ ਨੂੰ ਪਸੂਆਂ ਵਿਚ ਮੂੰਹ ਖੁਰ ਬੀਮਾਰੀ ਦੀ ਵੈਕਸੀਨੇਸ਼ਨ ਨਾ ਕਰਨ ਅਤੇ ਉਚ ਅਧਿਕਾਰੀਆਂ ਨੂੰ ਪਸੂਆਂ ਵਿਚ ਮੂੰਹ ਖੂਰ ਵੈਕਸੀਨੇਸ਼ਨ ਦੀ ਗਲਤ ਰਿਪੋਟਿੰਗ ਕਰਨ ਕਰਕੇ ਤਰੁੰਤ ਪ੍ਰਭਾਵ ਨਾਲ ਮੁਅਤਲ ਕਰਨ ਦੇ ਉਚ ਅਧਿਕਾਰੀਆਂ ਨੂੰ ਹੁੱਕਮ ਜਾਰੀ ਕੀਤੇ ।
ਉਚ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਦੇ ਹੁੱਕਮਾਂ ਦੀ ਤਮੀਲ ਕਰਦਿਆਂ ਡਾਕਟਰ ਮੁਨੀਸ਼ ਕੁਮਾਰ ਨੂੰ ਤਰੁੰਤ ਮੁਅਤਲ ਕਰ ਦਿਤਾ । ਇਥੇ ਇਹ ਗੱਲ ਵਿਸੇਸ ਤੌਰ ਤੇ ਦੱਸਣਯੋਗ ਹੈ ਕਿ ਪਿਛਲੀ ਦਿਨੀ ਕਾਫੀ ਗਿਣਤੀ ਵਿਚ ਪਸੂ ਮੂੰਹ ਖੁਰ ਬੀਮਾਰੀ ਦਾ ਟੀਕਾ ਨਾ ਲੱਗਣ ਕਰਕੇ ਮਰ ਚੁੱਕੇ ਹਨ । ਜੱਦ ਕਿ ਪੰਜਾਬ ਸਰਕਾਰ ਪਸੂ ਪਾਲਕਾਂ ਨੂੰ ਇਹ ਟੀਕਾ ਮੁੱਫਤ ਵਿਚ ਪਸੂਆਂ ਦੇ ਲਵਾਉਣ ਲਈ ਸੂਬੇ ਭਰ ਦੇ ਪਸੂ਼ ਹਸਪਤਾਲਾਂ/ ਪਸੂ਼ ਡਿਸਪੈਂਨਸਰੀਆ ਨੂੰ ਸਪਲਾਈ ਕਰਦੀ ਹੈ ।
ਕੈਬਨਿਟ ਮੰਤਰੀ ਪਸੂ਼ ਪਾਲਣ ਵਿਭਾਗ ਪੰਜਾਬ ਗੁਰਮੀਤ ਸਿੰਘ ਖੁਡੀਆ ਨੇ ਕਿਹਾ ਕਿ ਜੋ ਵੀ ਅਧਿਕਾਰੀ / ਕਰਮਚਾਰੀ ਵਿਭਾਗ ਦੇ ਕੰਮ ਵਿਚ ਢਿੱਲ ਮੱਠ ਵਰਤੇ ਗਾ ਉਸ ਤੇ ਤਰੁੰਤ ਪ੍ਰਭਾਵ ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ ।
ਦੱਸਣਯੋਗ ਹੈ ਕਿ ਪਿਛਲੀ ਦਿਨੀ ਕਾਫੀ ਗਿਣਤੀ ਵਿਚ ਪਸੂ ਮੂੰਹ ਖੁਰ ਬੀਮਾਰੀ ਦਾ ਟੀਕਾ ਨਾ ਲੱਗਣ ਕਰਕੇ ਮਰ ਚੁੱਕੇ ਹਨ । ਡਾ ਮੁਨੀਸ਼ ਵਲੋਂ ਦਵਾਈ ਨਹੀਂ ਕੀਤੀ ਗਈ ਜਿਸ ਦੇ ਚਲਦੇ ਮੰਤਰੀ ਤੇ ਇਹ ਸਖਤ ਕਾਰਵਾਈ ਕੀਤੀ ਹੈ ।