ਪੰਜਾਬ
ਸਦਨ ਵਿੱਚ ਅਕਾਲੀ ਦਲ ਤੇ ਆਪ ਦੇ ਵਿਧਾਇਕ ਆਪਸ ਵਿੱਚ ਭਿੜੇ
ਸਦਨ ਵਿੱਚ ਅਕਾਲੀ ਦਲ ਤੇ ਆਪ ਦੇ ਵਿਧਾਇਕ ਆਪਸ ਵਿੱਚ ਭਿੜੇ
ਪੰਜਾਬ ਵਿਧਾਨ ਸਭਾ ਵੀ ਵਿੱਚ ਜ਼ੀਰੋ ਕਾਲ ਦੇ ਦੌਰਾਨ ਅਕਾਲੀ ਦਲ ਤੇ ਆਪ ਦੇ ਵਿਧਾਇਕ ਭਿੜ ਗਏ।ਜ਼ੀਰੋ ਕਾਲ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਹਰਿਆਣਾ ਦੀ ਜੇਲ੍ਹ ਵਿੱਚ ਨੋਦੀਪ ਅਤੇ ਸ਼ਿਵ ਕੁਮਾਰ ਤੇ ਹੋਏ ਤਸ਼ੱਦਦ ਦਾ ਮਾਮਲਾ ਉਠਾਉਂਦੇ ਹੋਏ ਦਿੱਲੀ ਦੀ ਤਿਹਾੜ ਜਿਲ੍ਹਾ ਵਿੱਚ ਸਿੱਖਾਂ ਤੋਂ ਹੋ ਰਹੇ ਤਸ਼ੱਦਦ ਦਾ ਮਾਮਲਾ ਚੁੱਕਦੇ ਹੋਏ ਹਰਿਆਣਾ ਸਰਕਾਰ ਤੇ ਦਿੱਲੀ ਸਰਕਾਰ ਖਿਲਾਫ ਨਿੰਦਾ ਪਾਸਤਾਵ ਪਾਸ ਕਰਨ ਦੀ ਮੰਗ ਕੀਤੀ। ਮਜੀਠੀਆ ਨੇ ਦਿੱਲੀ ਸਰਕਾਰ ਦੇ ਵਕੀਲ ਨੌਜਵਾਨਾਂ ਦੀ ਜ਼ਮਾਨਤ ਦਾ ਵਿਰੋਧ ਕਰ ਰਹੇ ਹਨ। ਇਸ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਰਕਾਰੀ ਦੇ ਨਾਲ ਪ੍ਰਾਈਵੇਟ ਵਕੀਲ ਵੀ ਕਿਸਾਨਾਂ ਨੂੰ ਕਰ ਕੇ ਦਿੱਤੇ ਹਨ। ਦਿੱਲੀ ਪੁਲਿਸ ਗ੍ਰਹਿ ਮੰਤਰਾਲੇ ਦੇ ਅਧੀਨ ਹੈ। ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਸਟੇਡੀਅਮ ਨੂੰ ਜੇਲ੍ਹ ਬਣਾਉਣ ਤੋਂ ਨਾਂਹ ਕਰ ਦਿੱਤੀ। ਚੀਮਾ ਨੇ ਮਜੀਠੀਆ ਦੇ ਦੋਸ਼ ਬੇਬੁਨਿਆਦ ਹਨ।