ਪੰਜਾਬ

ਵਿਜੀਲੈਂਸ ਵੱਲੋਂ ਹਸਪਤਾਲ ਦਾ ਅਕਾਊਂਟੈਂਟ 25000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

ਵਿਜੀਲੈਂਸ ਵੱਲੋਂ ਹਸਪਤਾਲ ਦਾ ਅਕਾਊਂਟੈਂਟ 25000 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ, 30 ਅਪ੍ਰੈਲ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਤਾਇਨਾਤ ਅਕਾਊਂਟੈਂਟ-ਕਮ-ਕੈਸ਼ੀਅਰ, ਧਰਮਵੀਰ ਨੂੰ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਧਰਮਵੀਰ ਨੂੰ ਸ਼ਿਕਾਇਤਕਰਤਾ ਰਵਿੰਦਰ ਕੁਮਾਰ ਵਾਸੀ ਮੁਰਾਦਵਾਲਾ ਭੋਮਗੜ, ਜਿਲਾ ਫਾਜ਼ਿਲਕਾ ਦੀ ਸ਼ਿਕਾਇਤ ਉਪਰ ਗ੍ਰਿਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮੁੱਦਈ ਰਵਿੰਦਰ ਕੁਮਾਰ ਕੋਲ ਸਿਵਲ ਹਸਪਤਾਲ ਫਾਜਿ਼ਲਕਾ ਵਿਖੇ ਕੰਟੀਨ ਦਾ ਠੇਕਾ ਹੈ ਤੇ ਉਸ ਵੱਲੋਂ ਮੁਹੱਈਆ ਕਰਵਾਏ ਜਾਂਦੇ ਖਾਣੇ ਆਦਿ ਦੇ ਬਿੱਲ ਧਰਮਵੀਰ ਅਕਾਊਂਟੈਂਟ ਵੱਲੋਂ ਪਾਸ ਕਰਵਾਏ ਜਾਂਦੇ ਹਨ। ਸ਼ਿਕਾਇਤਕਰਤਾ ਨੇ ਵਿਜੀਲੈੰਸ ਬਿਉਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਕਤ ਅਕਾਊਂਟੈਂਟ ਨੇ ਉਸ ਤੋਂ ਬਿਲਾਂ ਨੂੰ ਪਾਸ ਕਰਾਉਣ ਬਦਲੇ 30000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ।

 ਬੁਲਾਰੇ ਨੇ ਦੱਸਿਆ ਕਿ ਵਿਜੀਲੈੰਸ ਵੱਲੋਂ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਉਕਤ ਮੁਲਜ਼ਮ ਨੂੰ ਸ਼ਿਕਾਇਤਕਰਤਾ ਪਾਸੋਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 25000 ਰੁਪਏ ਦੀ ਰਿਸ਼ਵਤ ਹਾਸਲ ਕਰਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਦੋਸ਼ੀ ਖਿਲਾਫ ਮੁਕੱਦਮਾ ਨੰਬਰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਹੇਠ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਹੈ।


विजीलैंस द्वारा अस्पताल का अकाऊन्टेंट 25000 रुपए की रिश्वत लेता काबू
चंडीगढ़, 30 अप्रैल:
पंजाब विजीलैंस ब्यूरो ने आज सिविल अस्पताल फाजिल्का में तैनात अकाऊन्टेंट-कम-कैशियर, धर्मवीर को 25,000 रुपए की रिश्वत लेते हुए रंगे हाथों काबू कर लिया।
आज यहाँ यह जानकारी देते हुए पंजाब विजीलैंस ब्यूरो के एक प्रवक्ता ने बताया कि मुलजि़म धर्मवीर को शिकायतकर्ता रविन्दर कुमार निवासी मुरादवाला भोमगढ़, जि़ला फाजिल्का की शिकायत पर गिरफ़्तार किया गया है। उन्होंने बताया कि मुद्दई रविन्दर कुमार के पास सिविल अस्पताल फाजिल्का में कैंटीन का ठेका है और उसकी ओर से मुहैया करवाए जाने वाले खाने आदि के बिल धर्मवीर अकाऊन्टेंट द्वारा पास करवाए जाते हैं। शिकायतकर्ता ने विजीलैंस ब्यूरो से सम्पर्क कर बताया कि उक्त अकाऊन्टेंट ने उससे बिलों को पास करने के बदले 30,000 रुपए की रिश्वत की माँग की है।
प्रवक्ता ने बताया कि विजीलैंस द्वारा शिकायत की जाँच करने के उपरांत उक्त मुलजि़म को शिकायतकर्ता से दो सरकारी गवाहों की हाजिऱी में 25,000 रुपए की रिश्वत लेते हुए रंगे हाथों गिरफ़्तार किया गया। प्रवक्ता ने बताया कि दोषी के खि़लाफ़ मुकदमा नंबर भ्रष्टाचार रोकथाम कानून की विभिन्न धाराओं के अधीन थाना विजीलैंस ब्यूरो फिऱोज़पुर में मुकदमा दर्ज किया गया। मुकदमे की अगली जाँच-पड़ताल जारी है।

Vigilance arrests hospital accountant for taking bribe of Rs 25,000

Chandigarh, April 30 : Punjab Vigilance Bureau today arrested Dharamvir, an accountant-cum-cashier posted at Civil Hospital Fazilka, for taking bribe of Rs 25,000.

Disclosing this here on Saturday a spokesperson of the Punjab Vigilance Bureau said the accused Dharamvir has been arrested on the complaint of Ravinder Kumar, a resident of village Muradwala Bhomgarh, District Fazilka. He added that the complainant Ravinder Kumar was running a canteen on contract at Civil Hospital Fazilka and the Accountant was entrusted to clear his bills for food etc.

The complainant approached the Vigilance Bureau and alleged that the accountant had demanded a bribe of Rs 30,000 from him for passing the bills.

The spokesperson said that after investigating the complaint by Vigilance, the accused was arrested for accepting a bribe of Rs. 25000 from the complainant in the presence of two government witnesses. The spokesperson informed that a case has been registered against the accused under various sections of the Prevention of Corruption Act at Police Station Vigilance Bureau, Ferozepur. Further investigation into the case is under progress.

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!