ਪੰਜਾਬ
ਜਿਹੜੇ ਪਿੰਡ ਸਰਬ ਸੰਮਤੀ ਨਾਲ ਪੰਚਾਇਤ ਚੁਣਨਗੇ ਮਿਲੇਗਾ 5 ਲੱਖ ਇਨਾਮ: ਮੁੱਖ ਮੰਤਰੀ
ਜਿਹੜੇ ਪਿੰਡ ਸਰਬ ਸੰਮਤੀ ਨਾਲ ਪੰਚਾਇਤ ਚੁਣਨਗੇ ਮਿਲੇਗਾ 5 ਲੱਖ ਇਨਾਮ: ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜਲਦੀ ਹੀ ਪੰਚਾਇਤ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਜਿਹੜਾ ਪਿੰਡ ਸਰਬ ਸੰਮਤੀ ਨਾਲ ਪੰਚਾਇਤ ਚੁਣਨਗੇ ਉਨ੍ਹਾਂ ਨੂੰ ਸਰਕਾਰ 5 ਲੱਖ ਰੁਪਏ ਨਕਦ ਇਨਾਮ ਦਵੇਗੀ। ਇਸ ਤੋਂ ਇਲਾਵਾ ਪਿੰਡ ਨੂੰ ਸਟੇਡੀਅਮ, ਸਕੂਲ਼ ਤੇ ਇਕ ਹਸਪਤਾਲ਼ ਮਿਲੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਪਿੰਡਾਂ ਵਿਚ ਧੜੇਬਾਜੀ ਖ਼ਤਮ ਹੋਵੇ। ਇਸ ਲਈ ਸਰਪੰਚ ਦੀ ਚੋਣ ਪਾਰਟੀ ਦੇ ਚੋਣ ਨਿਸ਼ਾਨ ਨਹੀਂ ਹੋਵੇਂਗੀ।