ਨਵਾਂ ਗਾਓਂ ਈ.ਐਸ.ਜੇਡ ਮੁੱਦਾ: ਜੋਸ਼ੀ ਨੇ ਪੰਜਾਬ ਕੈਬਨਿਟ ਕਮੇਟੀ ਨੂੰ 100 ਮੀਟਰ ਤੱਕ ਮਨਜ਼ੂਰੀ ਨਾ ਦੇਣ ਦੀ ਕੀਤੀ ਅਪੀਲ
— ਪੰਜਾਬ ਆਪਣੀ ਜ਼ਮੀਨ ਵਾਪਿਸ ਲਵੇ, ਚੰਡੀਗੜ੍ਹ ਨੂੰ ਪੰਜਾਬ ਦੀ ਜ਼ਮੀਨ ਨੂੰ ਜੰਗਲੀ ਖੇਤਰ ਐਲਾਨਣ ਦਾ ਕੋਈ ਹੱਕ ਨਹੀਂ, ਵਿਨੀਤ ਜੋਸ਼ੀ
— ਸੁਖਨਾ ਈ. ਐੱਸ.ਜ਼ੈਡ.ਐਲਾਨ ਕੇ, ਪੰਜਾਬ ਸਰਕਾਰ, ਚੰਡੀਗੜ੍ਹ ਵੱਲੋਂ ਪੰਜਾਬ ਦੀ 2298 ਏਕੜ ਹੜੱਪੀ ਜ਼ਮੀਨ ਨੂੰ ਜਾਇਜ਼ ਕਰਾਰ ਦੇਵੇਗਾ
ਚੰਡੀਗੜ੍ਹ, 4 ਦਸੰਬਰ
‘ਚੰਡੀਗੜ੍ਹ ਨੇ ਪੰਜਾਬ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜੇਕਰ ਪੰਜਾਬ ਹੁਣ ਪ੍ਰਸਤਾਵਿਤ ਸੁਖਨਾ ਈ.ਐਸ.ਜੇਡ ਨੂੰ 3 ਕਿਲੋਮੀਟਰ ਜਾਂ 100 ਮੀਟਰ ਤੱਕ ਦੀ ਇਜਾਜ਼ਤ ਦਿੰਦਾ ਹੈ, ਤਾਂ ਇਸਦਾ ਮਤਲਬ ਯੂਟੀ ਦੀ ਗੈਰ ਕਾਨੂੰਨੀ ਕਾਰਵਾਈ ਨੂੰ ਪ੍ਰਮਾਣਿਤ ਕਰਨਾ ਹੋਵੇਗਾ। ਮੈਂ ਪੰਜਾਬ ਕੈਬਨਿਟ ਦੀ ਉੱਚ ਸ਼ਕਤੀ ਕਮੇਟੀ ਨੂੰ ਅਜਿਹਾ ਨਾ ਕਰਨ ਦੀ ਜ਼ੋਰਦਾਰ ਅਪੀਲ ਕਰਦਾ ਹਾਂ’ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਨਵਾਂ ਘਰ ਬਚਾਓ ਮੰਚ ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਕਿਹਾ ।
ਜੋਸ਼ੀ ਪੰਜਾਬ ਦੇ 3 ਕੈਬਨਿਟ ਮੰਤਰੀਆਂ ਦੀ ਉੱਚ-ਅਧਿਕਾਰਤ ਕਮੇਟੀ ਅੱਗੇ ਅੱਜ ਸੁਖਨਾ ਜੰਗਲੀ ਜੀਵ ਸੁਰੱਖਿਆ ਦੇ ਆਲੇ-ਦੁਆਲੇ ਦੇ ਪੰਜਾਬ ਦੇ ਖੇਤਰਾਂ ਨੂੰ ਈਕੋ-ਸੰਵੇਦਨਸ਼ੀਲ ਜ਼ੋਨ ਐਲਾਨੇ ਜਾਣ ਦੇ ਮੁੱਦੇ ‘ਤੇ ਹੋਈ ਜਨਤਕ ਸੁਣਵਾਈ ਦੌਰਾਨ ਆਪਣੀ ਗੱਲ ਰੱਖ ਰਹੇ ਸਨ, ਜਿਸ ਨਾਲ ਕਾਂਸਲ, ਨਾਡਾ, ਨਯਾਗਾਓਂ, ਅਤੇ ਕਰੋਰਨ ਦੇ ਲੋਗਨ ਦੇ ਘਰ ਟੁੱਟਣ ਗਏ, ਓਹ ਬੇਘਰ ਹੋ ਸਕਦੇ ਨੇ ।
ਪੰਜਾਬ ਵੱਲੋਂ ਸੁਖਨਾ ਵਾਈਲਡ ਲਾਈਫ ਸੈਂਚੁਰੀ ਦੇ ਆਲੇ ਦੁਆਲੇ 3 ਕਿਲੋਮੀਟਰ ਤੱਕ ਈਕੋ ਸੈਂਸਟਿਵ ਜ਼ੋਨ ਦੀ ਨਿਸ਼ਾਨਦੇਹੀ ਕੀਤੇ ਜਾਂ ਤੋਂ ਪੰਜਾਬ ਸਰਕਾਰ ਚੰਡੀਗੜ੍ਹ ਦੀ ਗੈਰ-ਕਾਨੂੰਨੀ ਕਾਰਵਾਈ ਨੂੰ ਕਾਨੂੰਨੀ ਮਾਨਤਾ ਦੇ ਦੇਵੇਗੀ । ਏਹ ਕਰਨ ਦੀ ਬਜਾਏ ਪੰਜਾਬ ਸਰਕਾਰ ਨੂੰ ਕਾਂਸਲ ਖੇਤਰ ਵਿੱਚ ਆਪਣੀ 2296.68 ਏਕੜ ਜ਼ਮੀਨ ਚੰਡੀਗੜ੍ਹ ਕੇ ਕਬਜੇ ਤੋਂ ਬਪਇਸ ਲੈਣ ਵਾਸਤੇ ਕਨੂਨੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ।
ਜੋਸ਼ੀ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਲੋਕ 1998 ਦੇ ਆਸ-ਪਾਸ ਹੋਈਆਂ ਜੰਗਲਾਤ ਜਾਂ ਮਾਲ ਵਿਭਾਗ ਦੇ ਅਧਿਕਾਰੀਆਂ ਦੀਆਂ ਗਲਤੀਆਂ ਦਾ ਖਮਿਆਜ਼ਾ ਭੁਗਤ ਰਹੇ ਹਨ । ਉਨ੍ਹਾਂ ਨੇ ਸਖ਼ਤ ਇਤਰਾਜ਼ ਕੀਤਾ ਕਿ ਯੂਟੀ ਚੰਡੀਗੜ੍ਹ ਨੂੰ ਪੰਜਾਬ ਦੀ ਜ਼ਮੀਨ ਨੂੰ ਜੰਗਲ ਜਾਂ ਜੰਗਲੀ ਜੀਵ ਅਸਥਾਨ ਘੋਸ਼ਿਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਯੂਟੀ ਚੰਡੀਗੜ੍ਹ ਨੇ ਪੰਜਾਬ ਦੇ ਕਾਂਸਲ ਵਿੱਚ 2296.68 ਏਕੜ ਜ਼ਮੀਨ ਗੈਰ-ਕਾਨੂੰਨੀ ਅਤੇ ਜਬਰੀ ਹੜੱਪ ਲਈ ਹੈ। ਪੰਜਾਬ ਕੋਲ ਜ਼ਮੀਨ ਦੇ ਇਸ ਟੁਕੜੇ ਦੇ ਮਾਲਕ ਹੋਣ ਦੇ ਬਾਵਜੂਦ ਇਸ ਦਾ ਕੋਈ ਕੰਟਰੋਲ ਨਹੀਂ ਹੈ। ਪੰਜਾਬ ਸਰਕਾਰ ਇਸ ਨੂੰ ਤੁਰੰਤ ਵਾਪਸ ਲੈਣ ਲਈ ਲੋੜੀਂਦੀ ਕਾਰਵਾਈ ਕਰੇ।