ਪੰਜਾਬ

ਦਰਵੇਸ਼ ਸਿਆਸਤਦਾਨ ਸ: ਸੰਤੋਖ ਸਿੰਘ ਰੰਧਾਵਾ ਨੂੰ ਉਨਾਂ ਦੀ 12 ਵੀਂ ਬਰਸੀ ਤੇ ਨਿੱਘੀ ਸਰਧਾਂਜਲੀ ਭੇਟ

 ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮਨਿਸਟਰ ਸ: ਸੰਤੋਖ ਸਿੰਘ ਰੰਧਾਵਾ ਦੀ 12 ਬਰਸੀ ਤੇ  ਸ: ਸੁਖਜਿੰਦਰ ਸਿੰਘ ਰੰਧਾਵਾ (ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ) ਵੱਲੋਂ   ਨਿੱਘੀ ਸਰਧਾਂਜਲੀ ਭੇਂਟ ਕੀਤੀ ਗਈ।ਸ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕੇ ਮੇਰੇ ਸਤਿਕਾਰਯੋਗ ਪਿਤਾ ਸ:ਸੰਤੋਖ ਸਿੰਘ ਰੰਧਾਵਾ ਵੱਲੋਂ ਕਾਂਗਰਸ ਪਾਰਟੀ ਦੀ ਬੇਹਤਰੀ ਲਈ ਪਾਇਆ  ਮਿਸਾਲੀ ਯੋਗਦਾਨ ਰੰਧਾਵਾ ਪਰਿਵਾਰ ਲਈ ਹਮੇਸ਼ਾਂ ਰਾਹ ਦਸੇਰਾ ਰਹੇਗਾ।ਮਾਝੇ ਦੇ ਜਰਨੈਲ ਦੇ ਸੁਚੱਜੇ ਫਰਜ ਨਿਭਾਉਦਿਆਂ ਸਵਰਗਵਾਸੀ ਰੰਧਾਵਾ ਸਾਹਿਬ ਨੇ ਬਾਰਡਰ ਪੱਟੀ ਦੇ ਹਜਾਰਾਂ ਪਰਿਵਾਰ ਨੂੰ ਰੋਜ਼ਗਾਰ ਦਿਵਾ ਕੇ ਪੈਰਾਂ ਸਿਰ ਕੀਤਾ।ਕਾਂਗਰਸ ਪਾਰਟੀ ਦੀ ਵਿਚਾਰਧਾਰਾ ਤੇ ਪਹਿਰਾ ਦਿੰਦਿਆਂ ਹੋਇਆ  ਪਾਰਟੀ ਦੇ ਵਰਕਰਾਂ  ਨਾਲ ਹਰ ਔਖੀ ਸੌਖੀ ਖੜੀ ਵਿਚ ਡਟ ਕੇ ਖੜੇ ਰਹੇ।
  ਸਵਰਗਵਾਸੀ ਸੰਤੋਖ ਸਿੰਘ ਰੰਧਾਵਾ  ਇਕ ਨੇਕ ਅਤੇ ਦਾਨਿਸ਼ਮੰਦ ਸਿਆਸਤਦਾਨ ਵਜੋਂ ਹਮੇਸ਼ਾ ਇਤਿਹਾਸ ਦੇ ਪੰਨਿਆਂ ਤੇ ਅਮਰ ਰਹਿਣਗੇ।  ਦੇਸ਼ ਲਈ ਮਰ ਮਿਟਣ ਦੇ ਜਜਬੇ ਦੀ ਵਿਰਾਸਤ ਪਹਿਰਾ ਦਿੰਦਿਆਂ  ਸਮੁੱਚਾ ਰੰਧਾਵਾ ਪਰਿਵਾਰ ਕਾਂਗਰਸ ਪਾਰਟੀ ਅਤੇ ਸਮੁੱਚੇ ਸਮਾਜ ਲਈ ਹਮੇਸ਼ਾਂ ਸੰਘਰਸ਼ਸ਼ੀਲ ਰਹੇਗਾ।ਇਸ ਸਮੇਂ ਸਰਦਾਰਨੀ ਜਤਿੰਦਰ ਕੌਰ ਰੰਧਾਵਾ ਵੀ ਹਾਜਰ ਸਨ।ਇਨਾਂ ਤੋਂ ਇਲਾਵਾ  ਮਿਲਕਫੈਡ ਗੁਰਦਾਸਪੁਰ ਦੇ ਮੀਤ ਪ੍ਰਧਾਨ
 ਬਲਵਿੰਦਰ ਸਿੰਘ ਰੰਧਾਵਾ , ਉਘੇ ਟਰੇਡ ਯੂਨੀਅਨ ਆਗੂ ਕਿਸ਼ਨ ਚੰਦਰ ਮਹਾਜਨ ਸਮੇਤ ਅਨੇਕਾਂ ਵਰਕਰਾਂ ਨੇ ਆਪਣੇ ਮਹਿਬੂਬ ਆਗੂ ਨੂੰ ਸਰਧਾਂਜਲੀ ਭੇਂਟ ਕੀਤੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!