ਪੰਜਾਬ

ਸੁਖਜਿੰਦਰ ਸਿੰਘ ਰੰਧਾਵਾ ‘ਤੇ ਵਰਕਰਾਂ ਨੇ ਕੀਤੀ ਫੁੱਲਾਂ ਦੀ ਵਰਖਾ

ਅੱਜ ਪਠਾਨਕੋਟ ਸਹਿਰ ਵਿੱਚ ਧੰਨਵਾਦੀ ਦੌਰੇ ਦੌਰਾਨ ਵਰਕਰਾਂ ਨੇ  ਮੈਂਬਰ ਪਾਰਲੀਮੈਂਟ  ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ  ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਠਾਨਕੋਟ ਦੇ ਸਾਬਕਾ ਵਿਧਾਇਕ ਅਤੇ ਪੰਜਾਬ  ਪ੍ਰਦੇਸ਼ ਕਾਂਗਰਸ ਦੇ ਖਜਾਂਨਚੀ ਅਮਿਤ ਵਿੱਜ  ‘ਤੇ ਫੁੱਲਾਂ ਦੀ ਵਰਖਾ ਕੀਤੀ ਤੇ ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ ।  
ਇਸ ਮੌਕੇ ਤੇ ਅਮਿਤ ਵਿੱਜ ਸਾਬਕਾ ਵਿਧਾਇਕ ਪਠਾਨਕੋਟ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਲ ਪਠਾਨਕੋਟ ਜ਼ਿਲੇ ਨਾਲ ਸਬੰਧਤ ਕੁਝ ਮੁਸ਼ਕਲਾਂ ਰੱਖੀਆਂ ਜਿਸ ਨੂੰ ਆਪਣੇ  ਸੰਬੋਧਨ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਮੁਸਕਲਾਂ ਬਾਰੇ ਬੋਲਦਿਆਂ ਕਿਹਾ ਕਿ ਉਹ ਚੋਣਾਂ ਦੌਰਾਨ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਨਾਲ ਕੀਤਾ ਇਕ ਇਕ ਵਾਅਦਾ ਪੂਰਾ ਕਰਨਗੇ   ਪਠਾਨਕੋਟ ਜ਼ਿਲੇ ਖ਼ਾਸ ਕਰਕੇ ਕੰਢੀ ਏਰੀਆ ਅਤੇ ਧਾਰ ਬਲਾਕ ਲੋਕਾਂ ਨੂੰ ਸਾਫ ਸੁਥਰਾ ਪਾਣੀ ਪਹਿਲ ਦੇ ਆਧਾਰ ਤੇ ਉਪਲੱਬਧ ਕਰਾਉਣ ਲਈ ਕੰਮ ਕਰਨਗੇ ।  
ਲੋਕ  ਸਭਾ ਹਲਕਾ ਗੁਰਦਾਸਪੁਰ ਦੀਆਂ ਸੜਕਾਂ ਦੀ ਨੁਹਾਰ ਬੱਦਲ ਕੇ ਰੱਖ ਦੇਣਗੇ ਢਾਕੀ ਫਲਾਈ ਓਵਰ ਅਤੇ ਪਠਾਨਕੋਟ ਇਲਾਕੇ ਵਿੱਚ ਵਧੀਆ ਸਿਹਤ ਸਹੂਲਤਾਂ ਲੋਕਾਂ ਨੂੰ ਦੇਣ ਲ‌ਈ ਏਮਜ਼ ਦੀ ਤਰਜ਼ ਤੇ ਇਕ ਹਸਪਤਾਲ ਸਥਾਪਤ ਕਰਾਉਣ ਲ‌ਈ ਆਪਣਾ ਧਿਆਨ ਕੇਂਦਰਿਤ ਕਰਨਗੇ ਤੇ ਪਠਾਨਕੋਟ ਦੇ ਬੰਦ ਪ‌ਏ  ਸਿਵਲ ਹਵਾਈ ਅੱਡੇ ਤੋਂ ਦੁਬਾਰਾ ਉਡਾਨਾਂ ਸ਼ੁਰੂ ਕਰਨ ਲ‌ਈ ਸਿਰਤੋੜ  ਕੋਸ਼ਿਸ਼  ਕਰ ਰਹੇ ਹਨ ।  
ਉਹਨਾਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਥਾਪੜਾ ਦਿੰਦੇ ਹੋਏ ਕਿਹਾ ਕਿ ਮੇਰਾ ਰੋਮ ਰੋਮ ਤੁਹਾਡਾ ਧੰਨਵਾਦੀ ਹੈ ਜਿਹਨਾਂ ਨੇ ਸਖ਼ਤ ਗਰਮੀ ਦੇ ਬਾਵਜੂਦ ਦਿਨ ਰਾਤ ਮਿਹਨਤ ਕਰਕੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ ਤੇ ਮੈਨੂੰ ਮੈਂਬਰ ਪਾਰਲੀਮੈਂਟ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ ।  
ਸੁਖਜਿੰਦਰ ਸਿੰਘ ਰੰਧਾਵਾ ਨਾਲ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਸ਼ੀਸ਼ ਵਿੱਜ,ਮੇਅਰ ਨਗਰ ਨਿਗਮ ਪਠਾਨਕੋਟ ਪੰਨਾ ਲਾਲ ਭਾਟੀਆ,ਜਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਬੱਬਲੀ ਸਮੇਤ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨ ਅਤੇ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰ,  ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ  ਦੇ ਜੂਝਾਰੋ ਵਰਕਰ ਅਤੇ ਮਹਿਲਾਵਾਂ ਅਤੇ ਕਾਂਗਰਸ ਪਾਰਟੀ ਨਾਲ ਸਬੰਧਤ ਯੂਥ ਆਗੂ ਅਤੇ ਵਰਕਰ ਭਾਰੀ ਗਿਣਤੀ ਵਿੱਚ ਮੌਜੂਦ ਸਨ ।  

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!