ਪੰਜਾਬ

ਕੋਰੋਨਾ ਟੀਕਾਕਰਨ ਦਾ ਅਭਿਆਸ 2 ਅਤੇ 3 ਜਨਵਰੀ 2021 ਨੂੰ ਪਟਿਆਲਾ ਵਿਖੇ ਕਰਵਾਇਆ ਜਾਵੇਗਾ: ਬਲਬੀਰ ਸਿੰਘ ਸਿੱਧੂ

ਚੰਡੀਗੜ, 1 ਜਨਵਰੀ:
ਪੰਜਾਬ ਸਰਕਾਰ ਹੁਣ 2 ਅਤੇ 3 ਜਨਵਰੀ, 2021 ਨੂੰ ਜ਼ਿਲਾ ਪਟਿਆਲਾ ਵਿਖੇ ਕੋਰੋਨਾ ਟੀਕਾਕਰਣ ਦਾ ਅਭਿਆਸ ਕਰਨ ਜਾ ਰਹੀ ਹੈ।
ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਲੋਂ ਜ਼ਿਲਾ ਪਟਿਆਲਾ ਦੀ ਚੋਣ ਕੀਤੀ ਗਈ ਹੈ ਜਿਥੇ ਸਰਕਾਰ ਵੱਲੋਂ 3 ਥਾਵਾਂ ਮੈਡੀਕਲ ਕਾਲਜ ਪਟਿਆਲਾ, ਸਦਭਾਵਨਾ ਹਸਪਤਾਲ (ਪ੍ਰਾਇਵੇਟ ਹਸਪਤਾਲ) ਅਤੇ ਸੀ.ਐੱਚ.ਸੀ. ਸ਼ਤਰਾਣਾ (ਆਊਟਰੀਚ ਸੈਸ਼ਨ) ਵਿਖੇ ਕੋਰੋਨਾ ਟੀਕਾਕਰਨ ਲਈ ਅਭਿਆਸ ਕੀਤਾ ਜਾਵੇਗਾ। ਇਸ ਅਭਿਆਸ ਦੇ ਆਯੋਜਨ ਲਈ ਯੂਐਨਡੀਪੀ ਅਤੇ ਡਬਲਯੂਐਚਓ ਵਲੋਂ ਸਹਿਯੋਗ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਅਭਿਆਸ ਦਾ ਉਦੇਸ਼ ਸਿਹਤ ਪ੍ਰਣਾਲੀ ਵਿਚ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਲਈ ਨਿਰਧਾਰਤ ਢੰਗਾਂ ਦੀ ਜਾਂਚ ਕਰਨਾ ਹੈ ਜੋ ਕਿ ਕਿਸੇ ਵੀ ਪਾੜੇ ਜਾਂ ਰੁਕਾਵਟਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ ਤਾਂ ਜੋ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਇਨਾਂ ਦਾ ਹੱਲ ਕੀਤਾ ਜਾ ਸਕੇ। ਉਨਾਂ ਕਿਹਾ ਕਿ ਅਭਿਆਸ ਲਈ ਕੋ-ਵਿਨ ( www.uat.co-vin.in) ਦਾ ਟੈਸਟ ਲਿੰਕ ਤਿਆਰ ਕਰ ਦਿੱਤਾ ਗਿਆ ਹੈ।
ਟੀਕਾਕਰਣ ਪ੍ਰੋਗਰਾਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ (ਯੂ.ਆਈ.ਪੀ) ਵਲੋਂ ਦੇਸ਼ ਭਰ ਵਿੱਚ ਮਲਟੀਪਲ ਵਾਈਡ-ਏਜ-ਰੇਂਜ ਟੀਕਾਕਰਣ ਮੁਹਿੰਮਾਂ ਜਿਵੇਂ ਕਿ ਖਸਰਾ-ਰੁਬੇਲਾ (ਐਮ.ਆਰ) ਅਤੇ ਜਾਪਾਨੀ ਐਨਸੇਫਲਾਈਟਿਸ (ਜ.ੇਈ) ਮੁਹਿੰਮ (35 ਪ੍ਰਭਾਵਿਤ ਜ਼ਿਲਿਆਂ ) ਵਿੱਚ  ਚਲਾਈ ਜਾ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਟੀਕਾਕਰਣ ਪ੍ਰੋਗਰਾਮ ਇਲੈਕਟ੍ਰਾਨਿਕ ਐਪਲੀਕੇਸ਼ਨ ਕੋ-ਵਿਨ ਰਾਹੀਂ ਸਹਿਯੋਗੀ ਸਮੂਹਾਂ ਵਿੱਚੋਂ ਪਹਿਲਾਂ ਤੋਂ ਪਛਾਣੇ ਗਏ ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਜਾਵੇਗਾ। ਇਸ ਪੂਰਬ-ਅਭਿਆਸ  ਕੋਵਿਡ -19 ਟੀਕਾਕਰਣ ਦੀ ਮੁਕੰਮਪ ਪ੍ਰਕਿਰਿਆ ਅਤੇ ਵੱਖ ਵੱਖ ਅਭਿਆਸਾਂ ਜਿਵੇਂ ਕਿ ਯੋਜਨਾਬੰਦੀ ਅਤੇ ਤਿਆਰੀ  ਅਤੇ ਕੋਵਿਨ ਐਪਲੀਕੇਸ਼ਨ ਮੁਤਾਬਕ ਆਪ੍ਰੇਸ਼ਨ ਗਾਈਡਲਾਈਨਜ਼ ਕ੍ਰੀਏਸ਼ਨ ਆਫ ਫੈਸਿਲਟੀਜ਼ ਐਂਡ ਯੂਜ਼ਰਜ਼ ਤਹਿਤ ਟੀਕਾਕਰਣ ਸਬੰਧੀ ਜਾਣ-ਪਛਾਣ ਲਈ ਜਰੂਰੀ ਲੋੜਾਂ ਸ਼ਾਮਲ ਹਨ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਇਸ ਅਭਿਆਸ ਦਾ ਮੁੱਢਲਾ ਉਦੇਸ਼ ਖੇਤਰ ਦੇ ਵਾਤਾਵਰਣ ਵਿਚ ਕੋ-ਵਿਨ ਐਪਲੀਕੇਸ਼ਨ ਦੀ ਸੰਭਾਵਿਤ ਵਰਤੋਂ ਦਾ ਮੁਲਾਂਕਣ ਕਰਨਾ ਅਤੇ ਚੁਣੌਤੀਆਂ ਦੀ ਪਛਾਣ ਕਰਨ ਲਈ ਯੋਜਨਾਬੰਦੀ ਲਾਗੂ ਕਰਨ ਅਤੇ ਰਿਪੋਰਟਿੰਗ ਢਾਂਚੇ ਵਿਚਾਲੇ ਸਬੰਧਾਂ ਦੀ ਜਾਂਚ ਕਰਨਾ ਅਤੇ ਅਸਲ ਟੀਕਾ ਅਮਲ ਵਿੱਚ ਲਿਆਉਣ ਤੋਂ ਪਹਿਲਾਂ ਗਾਈਡਵੇਅ ਨੂੰ ਅੱਗੇ ਵਧਾਉਣਾ ਹੈ। ਇਹ ਵੱਖ ਵੱਖ ਪੱਧਰਾਂ ‘ਤੇ ਪ੍ਰੋਗਰਾਮ ਪ੍ਰਬੰਧਕਾਂ ਨੂੰ ਵਿਸ਼ਵਾਸ ਵੀ ਪ੍ਰਦਾਨ ਕਰੇਗਾ।

Dry Run of Corona Vaccination to conduct at Patiala on 2 & 3 January 2021: Balbir Singh Sidhu

Chandigarh, January 1:

            The Punjab Government is now going to conduct a dry run of corona vaccination at district Patiala on 2 and 3 January, 2021.

            Giving details in press communique, the Health Minister Mr. Balbir Singh Sidhu said that as per the guidelines of GoI, Punjab has selected the district Patiala where the dry run to be conducted at 3 sites namely Govt. Medical College Patiala, Sadhbhavna Hospital (Private Facility) and CHC Shatrana (Outreach session). The UNDP and the WHO shall be supporting in the conduct of the dry run.

            Dry run is aimed at testing the laid out mechanisms for COVID-19 vaccination roll-out in the health system which will provide insights on any gaps or bottlenecks so that those could be addressed before the commencement of the COVID-19 drive. The test link of Co-WIN (www.uat.co-vin.in) has been made ready for the dry run, he said.

            Divulging about the features of vaccination program, Mr. Sidhu said that Universal Immunization Programme (UIP) is conducting nationwide multiple wide-age range injectable vaccination campaigns such as measles-rubella (MR) and Japanese Encephalitis (JE) campaign (carried out in 35 endemic districts). However, for the first time programme will vaccinate pre-identified beneficiaries from specified groups supported by Co-WIN, an electronic application. The dry run will exercise end to end testing COVID-19 vaccination process and will include various exercises such as Planning & preparations including prerequisites for the vaccine introduction as per the Operational Guidelines Creation of Facilities & Users on COWIN application.

            The Health Minister further said that the primary objective of dry run would assess operational feasibility of using Co-WIN application in field environment and would test linkages between planning, implementation and reporting mechanisms to identify challenges and guideway forward prior to actual implementation. It would also provide confidence to programme managers at various levels.

कोरोना टीकाकरन का अभियास 2 और 3 जनवरी, 2021 को पटियाला में करवाया जायेगा – बलबीर सिंह सिद्धू
चंडीगढ़, 1 जनवरीः
पंजाब सरकार अब 2 और 3 जनवरी, 2021 को ज़िला पटियाला में कोरोना टीकाकरण का अभियास करने जा रही है।
आज यहाँ जारी एक प्रैस बयान के द्वारा जानकारी देते हुये स्वास्थ्य मंत्री स. बलबीर सिंह सिद्धू ने बताया कि भारत सरकार के दिशा-निर्देशों के अनुसार पंजाब की तरफ से ज़िला पटियाला का चयन किया गया है जहाँ सरकार की तरफ से 3 स्थानों मैडीकल कालेज पटियाला, सदभावना अस्पताल (प्रायवेट अस्पताल) और सी.एच.सी. सतराना (आऊटरीच सैशन) में कोरोना टीकाकरण के लिए अभियास किया जायेगा। इस अभियास के आयोजन के लिए यूएनडीपी और डब्ल्यूएचओ की तरफ से सहयोग दिया जायेगा।
उन्होंने बताया कि इस अभियास का उद्देश्य स्वास्थ्य प्रणाली में कोविड-19 टीकाकरण शुरू करने के लिए निर्धारित ढंगों की जांच करना है जोकि किसी भी अंतराल या रुकावटों संबंधी जानकारी प्रदान करेंगे जिससे कोविड-19 टीकाकरण मुहिम की शुरूआत से पहले इनका हल किया जा सके। उन्होंने कहा कि अभियास के लिए को -विन ( ूूूण्नंजण्बव.अपदण्पद ) का टैस्ट लिंक तैयार कर दिया गया है।
टीकाकरण प्रोग्राम की विशेषताओं संबंधी बताते हुये श्री सिद्धू ने कहा कि यूनिवर्सल टीकाकरण प्रोग्राम (यू.आई.पी) की तरफ से देश भर में मल्टीपल वाइड-एज-रेंज टीकाकरण मुहिमें जैसे कि खसरा-रुबेला (एम.आर) और जापानी इंसेफेलाइटिस (ज.ेई) मुहिम (35 प्रभावित जिलों) में चलाई जा रही है। यह पहली बार है जब टीकाकरण प्रोग्राम इलेक्ट्रानिक एप्लीकेशन को -विन के द्वारा सहयोगी समूहों में से पहले से पहचाने गए लाभर्थियों का टीकाकरण किया जायेगा। इस पूर्व-अभियास कोविड -19 टीकाकरण की मुकम्मल प्रक्रिया और विभिन्न अभियासों जैसे कि योजनाबंदी और तैयारी और कोविन एप्लीकेशन के मुताबिक आपरेशन गाईडलाईनज क्रीएशन ऑफ फैसिलटीज एंड यूजरज़ के अंतर्गत टीकाकरण सम्बन्धित जान -पहचान के लिए जरूरी जरूरतें शामिल हैं।
स्वास्थ्य मंत्री ने आगे कहा कि इस अभियास का प्रारंभिक उद्देश्य क्षेत्र के वातावरण में को-विन एप्लीकेशन के संभावित प्रयोग का मूल्यांकन करना और चुनौतियों की पहचान करने के लिए योजनाबंदी लागू करने और रिपोर्टिंग ढांचे के बीच संबंधों की जांच करना और असली टीका अमल में लाने से पहले गाईडवे को आगे बढ़ाना है। यह विभिन्न स्तरों पर प्रोग्राम प्रबंधकों को विश्वास भी प्रदान करेगा।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!