ਪੰਜਾਬ

*ਮੈਂ ਆਪਣੀ ਪੂਰੀ ਤਾਕਤ ਨਾਲ ਇਹ ਐਲਾਨ ਕਰਦਾ ਹੈ ਕਿ ਮੈਂ ਅਤਵਾਦੀ ਨਹੀਂ ਹਾਂ : ਸ਼ਹੀਦ ਭਗਤ ਸਿੰਘ*

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ , ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ ....

 

“ਮੈਂ ਆਪਣੀ ਪੂਰੀ ਤਾਕਤ ਨਾਲ ਇਹ ਐਲਾਨ ਕਰਦਾ ਹੈ ਕਿ ਮੈਂ ਅਤਵਾਦੀ ਨਹੀਂ ਹਾਂ ਅਤੇ ਮੈਂ ਕਦੇ ਨਹੀਂ ਸੀ , ਸ਼ਾਇਦ ਮੇਰੇ ਕ੍ਰਾਂਤੀਕਾਰੀ ਕੈਰੀਅਰ ਦੀ ਸ਼ੁਰੂਆਤ ਤੋਂ ਉਮੀਦ ਸੀ ਅਤੇ ਮੈਨੂੰ ਵਿਸ਼ਵਾਸ਼ ਹੈ ਕਿ ਅਸਹਿ ਉਨ੍ਹਾਂ ਤਰੀਕਿਆਂ ਨਾਲ ਕੁਝ ਹਾਸਲ ਨਹੀਂ ਕਰ ਸਕਦੇ”।  

(Let me announce, with all the strength at my command, that I am not a terrorist and I never was, expect perhaps in the beginning of my revolutionary career. And I am convinced that we cannot gain anything through those methods : Shahid Bhagat Singh ) ਸ਼ਹੀਦ ਭਗਤ ਸਿੰਘ ਨੇ ਆਪਣੀ ਕਿਤਾਬ :ਮੈਂ ਨਾਸਤਿਕ ਕਿਉਂ ਹਾਂ” ਵਿੱਚ ਇਸ ਦਾ ਜਿਕਰ ਕੀਤਾ ਸੀ ।

 

ਮਹਾਨ ਪੁਰਸ਼ ਅਤੇ ਔਰਤਾਂ ਹਰ ਕੌਮ ਦੇ ਇਤਿਹਾਸ ਵਿੱਚ ਆਪਣਾ ਵਿਸ਼ੇਸ਼ ਸਥਾਨ ਰੱਖਦੇ ਹਨ , ਉਹ ਜੋ ਮਹਾਨ ਕਾਰਜ ਕਰਦੇ ਹਨ ਉਨ੍ਹਾਂ ਦੀ ਪ੍ਰਸ਼ੰਸ਼ਾ ਲੋਕ ਯੁਗਾਂ ਯੂਗੰਤਰਾਂ ਤੋਂ ਕਰਦੇ ਆ ਰਹੇ । ਅਜਿਹੇ ਮਹਾਨ ਵਿਅਕਤੀ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ।ਸ਼ਹੀਦੇ ਅੰਜਾਮ ਭਗਤ ਸਿੰਘ ਵੀ ਸਾਡੇ ਸਮਿਆਂ ਦੇ ਅਜਿਹੇ ਮਹਾਨ ਯੋਧਾ ਹੋਏ ਹਨ , ਜਿਨ੍ਹਾਂ ਨੇ ਆਪਣੀ ਕੁਰਬਾਨੀ ਰਾਹੀਂ ਅਜੇਹੀ ਮਿਸਾਲ ਕੀਤੀ ਕਿ ਅੱਜ ਛੋਟੇ ਤੋਂ ਵੱਡੇ ਤੱਕ ਹਰ ਭਾਰਤੀ ਦੇ ਦਿਲ ਵਿੱਚ ਉਸ ਪ੍ਰਤੀ ਸਤਿਕਾਰ ਵੀ ਹੈ ਅਤੇ ਅਥਾਹ ਪਿਆਰ ਵੀ ਹੈ ।ਇਸ ਲਈ ਸਾਡੇ ਲੋਕ ਮਨ ਨੇ ਸ਼ਹੀਦ ਭਗਤ ਸਿੰਘ ਨੂੰ ਮੌਤ ਨੂੰ ਵਿਆਉਂਣ ਵਾਲਾ ਲਾੜਾ ਕਿਹਾ ਹੈ । ਅੱਜ ਕੁਝ ਅੰਗਰੇਜ਼ੀ ਮਾਨਸਕਿਤਾ ਵਾਲੀ ਸੋਚ ਦੇ ਸ਼ਿਕਾਰ ਸਿਆਸੀ ਲੋਕ ਸ਼ਹੀਦ ਭਗਤ ਸਿੰਘ ਨੇ ਅਕਸ ਨੂੰ ਨਹੀਂ ਵਿਗਾੜ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ , ਜਿਹੜੇ ਮਹਾਨ ਸ਼ਹੀਦ ਸਾਡੇ ਲੋਕ ਮਾਨ ਵਿੱਚ ਉਕਰੇ ਹਨ, ਉਹ ਹਮੇਸ਼ਾ ਹਮੇਸ਼ਾ ਜਿੰਦਾ ਰਹਿਣਗੇ ।ਅੰਗੇਰਜੀ ਮਾਨਸਿਕਤਾ ਵਾਲੇ ਲੋਕ ਆਪਣੇ ਆਪ ਨੂੰ ਲੈ ਕੇ ਜਿਸ ਤਰ੍ਹਾਂ ਦਾ ਮਰਜੀ ਭਰਮ ਸਿਰਜ ਲੈਣ , ਸਮੇ ਦੀ ਧੂੜ ਵਿੱਚ ਉਹ ਹਮੇਸ਼ਾ ਲਈ ਮਿੱਟ ਜਾਣਗੇ । ਓਹਨਾ ਨੂੰ ਕੋਈ ਯਾਦ ਨਹੀਂ ਕਰੇਗਾ । ਇਸ ਲਈ ਰਾਜਨੀਤੀ ਤੋਂ ਪ੍ਰੇਰਿਤ ਅਜਿਹੇ ਸਿਆਸੀ ਲੋਕਾਂ ਨੂੰ ਇਹਨਾਂ ਮਹਾਨ ਸ਼ਹੀਦ ਵਾਰੇ ਗ਼ਲਤ ਬਿਆਨਬਾਜ਼ੀ ਤੋਂ ਪਰਹੇਜ ਕਰ ਦੀ ਲੋੜ ਹੈ । ਨਹੀਂ ਤਾਂ ਅਜੇਹੀ ਸਿਆਸੀ ਲੋਕਾਂ ਦੀਆਂ ਪੁਸਤਾਂ ਵੀ ਇਸ ਕੰਮ ਵਿੱਚ ਲੱਗ ਜਾਣ, ਉਹ ਸ਼ਹੀਦ ਭਗਤ ਸਿੰਘ ਦਾ ਨਾਮ ਲੋਕਾਂ ਦੇ ਦਿਲਾਂ ਵਿੱਚੋ ਮਿਟਾ ਨਹੀਂ ਸਕਦੀਆਂ ।

ਲੋਕਾਂ ਦੀ ਬਹਾਦਰੀ ਪਰੰਪਰਾ ਦਾ ਮੁਲਾਂਕਣ ਕਰਨਾ, ਬਿਨਾਂ ਸ਼ੱਕ, ਆਪਣੇ ਆਪ ਵਿੱਚ ਇੱਕ ਬਹਾਦਰੀ ਵਾਲਾ ਕਾਰਜ ਹੈ। ਇੱਕ ਤਾਂ, ਵੀਰਤਾ ਸ਼ਬਦ ਦਾ ਵੱਖ-ਵੱਖ ਲੋਕਾਂ ਲਈ ਵੱਖੋ-ਵੱਖਰਾ ਅਰਥ ਹੋ ਸਕਦਾ ਹੈ । ਅੰਗਰੇਜ਼ੀ ਮਾਨਸਿਕਤਾ ਵਾਲਿਆਂ ਲਈ ਇਹ ਮਤਲਬ ਵੱਖਰਾ ਹੈ ।
ਅਮਰ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਬਹਾਦਰੀ ਜਿਸ ਨੇ ਉਹਨਾਂ ਨੂੰ ਭਾਰਤੀ ਲੋਕਾਂ ਦੀਆਂ ਨਜ਼ਰਾਂ ਵਿੱਚ ਅਮਰ ਬਣਾ ਦਿੱਤਾ। ਉਹ ਅੰਗਰੇਜ਼ਾਂ ਦੀਆਂ ਨਜਰਾਂ ਵਿੱਚ ਉਹ ਸਨ, ਜੋ ਸਾਡੇ ਇਕ ਸਿਆਸੀ ਆਗੂ ਦੀਆਂ ਨਜਰਾਂ ਵਿੱਚ ਹਨ । ਅਸਲ ਵਿੱਚ ਇਹ ਆਗੂ ਵੀ ਅੰਗਰੇਜ਼ਾਂ ਦੀ ਤਰ੍ਹਾਂ ਬਸਤੀਵਾਦੀ ਸੋਚ ਦਾ ਮਾਲਕ ਹੈ । ਉਹ ਸ਼ਹੀਦ ਭਗਤ ਸਿੰਘ ਨੂੰ ਅੰਗਰੇਜ਼ਾਂ ਦੀ ਮਾਨਸਿਕਤਾ ਨਾਲ ਦੇਖ ਰਿਹਾ ਹੈ ।
ਸ਼ਹੀਦ ਭਗਤ ਸਿੰਘ ਦੇਸ਼ ਦਾ ਇਕ ਨਾਇਕ ਹੈ ,ਜਿਸ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ । ਸ਼ਹੀਦ ਭਗਤ ਸਿੰਘ ਨੇ ਜੋ ਕੀਤਾ ਆਪਣੀ ਨਿੱਜਤਾ ਨੂੰ ਛੱਡ ਕੇ ਦੇਸ਼ ਲਈ ਕੀਤਾ ਹੈ । ਅਸਲ ਵਿੱਚ ਸ਼ਹੀਦ ਭਗਤ ਸਿੰਘ ਹਿੰਸਕ ਹੋਣ ਦੇ ਬਾਵਜੂਦ ਅਹਿੰਸਕ ਸੀ । ਸ਼ਹੀਦ ਭਗਤ ਸਿੰਘ ਨੇ ਜਾਨ ਸਾਂਡਰਸ ਨੂੰ ਇਸ ਲਈ ਮਾਰਿਆ ਕਿਉਂਕਿ ਅੰਗਰੇਜਾਂ ਨੇ 13 ਅਪ੍ਰੈਲ 1919 ਨੂੰ ਅੰਨੇਵਾਹ ਗੋਲੀਆਂ ਚਲਾ ਕੇ ਨਿਰਦੋਸ਼ ਲੋਕਾਂ ਦਾ ਖੂਨ ਵਹਾਇਆ ਸੀ ਅਤੇ ਲਾਲਾ ਲਾਜਪਤ ਰਾਏ ਨੂੰ ਸ਼ਹੀਦ ਕਰ ਦਿੱਤਾ ਸੀ ।
ਇਤਿਹਾਸ ਦਾ ਸੱਚ ਇਹ ਵੀ ਹੈ ਕਿ ਚੰਨਣ ਸਿੰਘ ਨੂੰ ਚੰਦਰ ਸ਼ੇਖਰ ਅਜਾਦ ਨੇ ਕਿਹਾ ਸੀ ਕਿ ਤੁਸੀਂ ਵਾਪਸ ਚਲੇ ਜਾਓ, ਅਸੀਂ ਕਿਸੇ ਭਾਰਤੀ ਦਾ ਖੂਨ ਵਹਾਉਣਾ ਨਹੀਂ ਚਾਹੁੰਦੇ , ਪਰ ਚੰਨਣ ਸਿੰਘ ਨਹੀਂ ਮੰਨਿਆ । ਉਨ੍ਹਾਂ ਨੇ ਉਸ ਦੇ ਪੈਰ ਵਿੱਚ ਗੋਲੀ ਮਾਰ ਦਿੱਤੀ । ਅਸਲ ਕਹਾਣੀ ਇਹ ਹੈ ਕਿ ਉਸ ਸਮੇ ਸਾਰੇ ਅੰਗਰੇਜ਼ੀ ਪੁਲਿਸ ਵਾਲੇ ਜਾਨ ਸਾਂਡਰਸ ਨੂੰ ਬਚਾਉਣ ਲਈ ਭੱਜ ਪਏ ਅਤੇ ਕਿਸੇ ਨੇ ਚੰਨਣ ਸਿੰਘ ਨੂੰ ਚੁਕਿਆ ਹੀ ਨਹੀਂ ਸੀ ਤੇ ਜ਼ਿਆਦਾ ਖੂਨ ਵਹਿਣ ਕਾਰਨ ਉਸਦੀ ਮੌਤ ਹੋ ਗਈ ਸੀ ।
ਸ਼ਹੀਦ ਭਗਤ ਸਿੰਘ ਹਿੰਸਕ ਹੋਣ ਦੇ ਬਾਵਜੂਦ ਅਹਿੰਸਕ ਸੀ। ਸ਼ਹੀਦ ਭਗਤ ਸਿੰਘ ਨੇ ਜੋ ਅਸੇੰਬਲੀ ਵਿੱਚ ਬੰਬ ਛੁੱਟਿਆ ਸੀ ਉਹ ਨਕਲੀ ਸੀ ਤੇ ਸ਼ਹੀਦ ਭਗਤ ਸਿੰਘ ਨੇ ਕਿਹਾ ਕਿ ਅਸੀਂ ਅਸਲੀ ਬੰਬ ਵੀ ਛੁੱਟ ਸਕਦੇ ਸੀ ,ਪਰ ਅਸੀਂ ਇਹ ਬੰਬ ਸੁੱਤੇ ਪਏ ਅੰਗਰੇਜਾਂ ਨੂੰ ਜਗਾਉਂਣ ਲਈ ਛੁੱਟਿਆ ਹੈ ।
ਸ਼ਹੀਦ ਭਗਤ ਸਿੰਘ ਦਾ ਇਕੋ ਇਕ ਮਕਸਦ ਸੀ ਦੇਸ਼ ਦੀ ਅਜ਼ਾਦੀ , ਹੋਰ ਦੂਸਰਾ ਕੋਈ ਮਕਸਦ ਨਹੀਂ ਸੀ । ਇਸ ਲਈ ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਅਜ਼ਾਦ ਕਰਾਉਣ ਦਾ ਸੁਪਨਾ ਦੇਖਦੇ ਹੋਏ ਵਿਆਹ ਕਰਨ ਤੋਂ ਵੀ ਸਾਫ ਇਨਕਾਰ ਕਰ ਦਿੱਤਾ ਸੀ । ਸ਼ਹੀਦ ਭਗਤ ਸਿੰਘ ਦੀ ਸਭ ਤੋਂ ਵੱਡੀ ਕੁਰਬਾਨੀ ਇਹ ਸੀ ਕਿ ਉਹ ਦਾਮੋਦਰ ਸਾਵਰਕਰ ਦੀ ਤਰ੍ਹਾਂ ਅੰਗਰੇਜਾਂ ਤੋਂ ਮੁਆਫੀ ਵੀ ਮੰਗ ਸਕਦਾ ਸੀ । ਅੰਗਰੇਜਾਂ ਤੋਂ ਪੈਨਸ਼ਨ ਵੀ ਲੈ ਸਕਦਾ ਸੀ , ਪਰ ਸ਼ਹੀਦ ਭਗਤ ਨੇ ਗੋਰਿਆਂ ਦੀ ਗੁਲਾਮੀ ਮੰਨਣ ਦੀ ਥਾਂ ਫਾਸੀ ਦੇ ਫੰਦੇ ਨੂੰ ਚੁੰਮਣਾ ਸਹੀ ਸਮਝਿਆ ਸੀ।
ਸ਼ਹੀਦ ਭਗਤ ਸਿੰਘ ਇਕ ਦੇਸ਼ ਦਾ ਅਜਿਹਾ ਹੀਰੋ ਹੈ, ਜਿਸ ਨੇ ਸਭ ਕੁਝ ਦੇਸ਼ ਲਈ ਨਿਸ਼ਾਵਰ ਕਰ ਦਿੱਤਾ ਸੀ । ਸ਼ਹੀਦ ਭਗਤ ਸਿੰਘ ਅਸਲ ਵਿੱਚ ਦੇਸ਼ ਦਾ ਨਾਇਕ ਹੈ , ‘ਹੀਰੋਇਕ’ ਸ਼ਬਦ ਵੈਬਸਟਰਜ਼ ਬਰਡ, ਨਿਊ ਇੰਟਰਨੈਸ਼ਨਲ ਡਿਕਸ਼ਨਰੀ (1) ਦਲੇਰੀ, ਭਾਵਨਾ ਜਾਂ ਦਲੇਰੀ ਦੇ ਪ੍ਰਦਰਸ਼ਨ ਜਾਂ ਸੁਝਾਅ ਤੋਂ ਪੈਦਾ ਹੁੰਦਾ ਹੈ (2) ਬਹੁਤ ਨੇਕ, ਪਰਉਪਕਾਰੀ ਜਾਂ ਆਤਮ-ਬਲੀਦਾਨ ਦੇ ਤੌਰ ‘ਤੇ ਦਲੇਰ ਨਿਡਰ ਕਾਰਜਾਂ ਨੂੰ ਸਾਹਮਣੇ ਲਿਆਉਂਦਾ ਹੈ । ਆਕਸਫੋਰਡ ਡਿਕਸ਼ਨਰੀ ਇਸ ਸ਼ਬਦ ਦਾ ਹੇਠ ਲਿਖਿਆਂ ਅਰਥ ਦਿੰਦੀ ਹੈ: “ਦਲੇਰੀ, ਦਲੇਰੀ ਜਾਂ ਅਤਿਅੰਤ ਉਪਾਵਾਂ ਦਾ ਸਹਾਰਾ ਲੈਣਾ, ਮਹਾਨ ਚੀਜ਼ਾਂ ਦੀ ਕੋਸ਼ਿਸ਼ ਕਰਨਾ”।
ਦੂਜੀ ਗੱਲ ਸ਼ਹੀਦ ਭਗਤ ਸਿੰਘ ਇਸ ਸਾਡੀ ਕੌਮ ਦਾ ਮਹਾਨ ਨਾਇਕ ਸੀ ,ਨਾਇਕ ਹੈ ਅਤੇ ਨਾਇਕ ਰਹੇਗਾ । ਸਾਨੂੰ ਇਸ ਲਈ ਦੇਸ਼ ਅਜਾਦ ਹੋਣ ਤੋਂ 75 ਸਾਲ ਵੀ ਅੰਗਰੇਜ਼ੀ ਮਾਨਸਿਕਤਾ ਦੇ ਸ਼ਿਕਾਰ ਲੋਕਾਂ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ । ਅੱਜ ਵੀ ਇਹਨਾਂ ਦੇ ਅੰਦਰ ਅੰਗਰੇਜਾਂ ਦਾ ਖੌਫ ਕਿਤੇ ਨਾ ਕਿਤੇ ਘਰ ਕਰੀ ਬੈਠਾ ਹੈ ,ਇਸ ਲਈ ਉਹ ਊਲ ਜਲੂਲ ਗੱਲਾਂ ਕਰ ਰਹੇ ਹਨ । ਅਜਿਹੇ ਲੋਕਾਂ ਨੂੰ ਗੰਭੀਰ ਲੈਣ ਦੀ ਜਰੂਰਤ ਨਹੀਂ ਹੈ। ਸ਼ਹੀਦ ਭਗਤ ਸਿੰਘ ਸਾਡੀ ਕੌਮ ਅਤੇ ਦੇਸ਼ ਲਈ ਇਕ ਪ੍ਰੇਰਨਾ ਦਾ ਸਰੋਤ ਹਨ ।ਉਨ੍ਹਾਂ ਦੀ ਕੁਰਬਾਨੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!