ਪੰਜਾਬ
*ਖਰਚ ਘਟਾਉਣ ਲਈ 6 ਜਿਲਿਆ ਨੂੰ ਛੱਡ ਦੇ ਬਾਕੀ ਜਿਲਿਆ ਚ ADC ਸਹਿਰੀ ਵਿਕਾਸ਼ ਦੀਆਂ ਪੋਸਟ ਖ਼ਤਮ ਕਰਨ ਦਾ ਫੈਸਲਾ*
*ਸਥਾਨਕ ਸਰਕਾਰ ਵਿਭਾਗ ਨੂੰ 28 ਜੁਲਾਈ ਦੀ ਮੰਤਰੀ ਮੰਡਲ ਬੈਠਕ ਵਿੱਚ ਪ੍ਰਸਤਾਵ ਪੇਸ਼ ਕਰ ਲਈ ਕਿਹਾ*
ਪੰਜਾਬ ਸਰਕਾਰ ਨੇ 6 ਜਿਲਿਆਂ ਅੰਮ੍ਰਿਤਸਰ , ਜਲੰਧਰ , ਪਟਿਆਲਾ , ਲੁਧਿਆਣਾ , ਬਠਿੰਡਾ , ਐਸ ਏ ਐਸ ਨਗਰ ਨੂੰ ਛੱਡ ਕੇ ਬਾਕੀ 17 ਜਿਲਿਆਂ ਵਿੱਚ ADC ਸਹਿਰੀ ਵਿਕਾਸ਼ ਦੀਆਂ ਪੋਸਟ ਖ਼ਤਮ ਕਰਨ ਦਾ ਫੈਸਲਾ ਲਿਆ ਹੈ । ਇਸ ਨੂੰ ਲੈ ਕੇ ਸਥਾਨਕ ਸਰਕਾਰ ਵਿਭਾਗ ਨੂੰ 28 ਜੁਲਾਈ ਦੀ ਮੰਤਰੀ ਮੰਡਲ ਬੈਠਕ ਵਿੱਚ ਪ੍ਰਸਤਾਵ ਪੇਸ਼ ਕਰ ਲਈ ਕਿਹਾ ਗਿਆ ਹੈ ।
ਪਰਸੋਨਲ ਵਿਭਾਗ ਵਲੋਂ ਇਸ ਸਬੰਧੀ ਸਥਾਨਕ ਸਰਕਾਰ ਵਿਭਾਗ ਨੂੰ ਲਿਖਿਆ ਹੈ ਕਿ ਖਰਚ ਨੂੰ ਘੱਟ ਕਰਨ ਲਈ ਇਸ ਦਾ ਚਾਰਜ ਏ ਡੀ ਸੀ ਜਰਨਲ ਜਾਂ ਕਮਿਸ਼ਨਰ ਨਗਰ ਨਿਗਮ ਨੂੰ ਦਿੱਤੇ ਜਾਵੇ ਇਸ ਨੂੰ ਲੈ ਕੇ ਪ੍ਰਸਤਾਵ ਮੰਤਰੀ ਮੰਡਲ ਦੀ ਬੈਠਕ ਵਿੱਚ ਪੇਸ਼ ਕੀਤਾ ਜਾਵੇ ।ਦੱਸਣਯੋਗ ਹੈ ਕੈਪਟਨ ਅਮਰਿੰਦਰ ਸਰਕਾਰ ਨੇ ਸਾਰੇ ਜਿਲਿਆਂ ਵਿੱਚ ਏ ਡੀ ਸੀ ਡੀ ਪੋਸਟ ਦੀ ਸਿਰਜਣਾ ਕੀਤੀ ਸੀ ।