ਪੰਜਾਬ
ਵਿਰੋਧੀ ਧਿਰ ਕਾਂਗਰਸ ਵਲੋਂ ਪੰਜਾਬ ਵਿਧਾਨ ਸਭਾ ਜ਼ੀਰੋ ਕਾਲ ਦੀ ਮੰਗ, ਸਪੀਕਰ ਵਲੋਂ ਕਾਰਵਾਈ 15 ਮਿੰਟ ਲਈ ਮੁਲਤਵੀ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਲੋਂ ਜ਼ੀਰੋ ਕਾਲ ਦੀ ਮੰਗ ਕੀਤੀ ਗਈ। ਵਿਰੋਧੀ ਧਿਰ ਨੇ ਕਿਹਾ ਕਿ ਅਸ਼ੀ ਪੰਜਾਬ ਦੇ ਲੋਕ ਮੁੱਦੇ ਚੁੱਕਣੇ ਹਨ। ਜਿਸ ਤੇ ਸਪੀਕਰ ਨੇ ਕਿਹਾ ਕਿ ਜ਼ੀਰੋ ਕਾਲ ਕਿਸੇ ਸਮੇਂ ਵੀ ਹੋ ਸਕਦਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸ਼ੀ ਕਨੂੰਨ ਵਿਵਸਥਾ ਦਾ ਮੁੱਦਾ ਚੁੱਕਣਾ ਹੈ। ਵਿਰੋਧੀ ਧਿਰ ਜ਼ੀਰੋ ਕਾਲ ਦੀ ਮੰਗ ਕਰ ਰਿਹਾ ਸੀ ਤਾਂ ਸਪੀਕਰ ਨੇ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਹੈ।