ਪੰਜਾਬ
*ਪੰਜਾਬ ਸਰਕਾਰ ਦੇ ਇਸ ਦੀਵਾਲੀ ਮੌਕੇ ਤੇ ਕੀਤੇ ਐਲਾਨ ਦਾ ਨਿੱਘਾ ਸਵਾਗਤ*
ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਅਤੇ ਜੁਆਇੰਟ ਐਕਸ਼ਨ ਕਮੇਟੀ ਵੱਲੋ ਕਾਫੀ ਲੰਮੇ ਸਮੇਂ ਤੋ ਪੈਡਿੰਗ ਮੰਗਾਂ ਨੂੰ ਲੈ ਕਿ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ । ਜਿੰਨਾਂ ਤੇ ਗੋਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋ ਮੁਲਾਜ਼ਮਾਂ ਨੂੰ 6% ਡੀ.ਏ ਅਤੇ 2004 ਤੋ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਮੁੜ ਪੈਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਹੈ । ਸੱਕਤਰੇਤ ਦੇ ਸਮੂਹ ਮੁਲਾਜ਼ਮ ਵਰਗ ਵੱਲੋਂ ਸਰਕਾਰ ਦੇ ਇਸ ਦੀਵਾਲੀ ਮੌਕੇ ਤੇ ਕੀਤੇ ਐਲਾਨ ਦਾ ਨਿੱਘਾ ਸਵਾਗਤ ਕੀਤਾ ਹੈ ।