ਪੰਜਾਬ

*ਪੰਜਾਬ ਐਗਰੋ ਦਾ ਡੀ.ਡੀ.ਪੰਜਾਬੀ ਜਲੰਧਰ ਤੋਂ ਕੱਲ੍ਹ ਦਿਵਾਲੀ ਤੇ ਵਿਸ਼ੇਸ਼ ਪ੍ਰੋਗਰਾਮ*

ਪੰਜਾਬ ਐਗਰੋ ਦਾ ਹਫਤਾਵਾਰੀ ਪ੍ਰੋਗਰਾਮ ਪੰਜ ਦਰਿਆ ਦੇ ਵਿੱਚ ਦਿਵਾਲੀ ਤੇ ਸਪੈਸ਼ਲ ਬਣਾਇਆ ਗਿਆ ਪ੍ਰੋਗਰਾਮ ਪੰਜਾਬ ਦੇ ਕਿਸਾਨਾ ਅਤੇ ਖਾਸਕਰ ਪਸ਼ੂ ਪਾਲਕਾਂ ਦੀ ਸੇਵਾ ਵਿਚ ਅਦਾਰਾ ਮਿਲਕਫੈਡ ਦੀ ਵਿਸ਼ੇਸ਼ ਭੂਮਿਕਾ ਹੈ।। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੇਰਕਾ ਮਿਲਕਫੈਡ ਦੇ ਨਵੇ ਬਣੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ .ਹਰਮਿੰਦਰ ਸਿੰਘ ਸੰਧੂ ਜੀ ਐਮ ਮਾਰਕੀਟਿੰਗ ਮਿਲਕਫੈਡ, ਪੰਜਾਬ ਅਪਣੇ ਵਿਚਾਰ ਪੇਸ਼ ਕਰਨਗੇ। ਇਸ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਪੰਜਾਬੀ ਫਿਲਮ ਅਦਾਕਾਰ ਬਾਲ ਮੁਕੰਦ ਸ਼ਰਮਾ।
ਇਸ ਮੌਕੇ ਚੈਅਰਮੈਨ  ਨਰਿੰਦਰ ਸਿੰਘ ਸ਼ੇਰਗਿੱਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਇਹ ਜਿਮੇਵਾਰੀ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਦਿੱਤੀ ਹੈ ਮੈ ਉਸ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ। ਖਾਸਕਰ ਕੇ ਕਿਸਾਨਾ, ਪਸ਼ੂ ਪਾਲਕਾਂ ਅਤੇ ਮਿਲਕਫੈਡ ਦੇ ਸਾਰੇ ਕਰਮਚਾਰੀਆਂ ਨੂੰ ਉਹਨਾ ਦੀਆ ਬਣਦੀਆ ਹਰ ਸਹੁਲਤਾਂ ਮੁਹੱਈਆ ਕਰਾਵਾਂਗੇ।
ਵੇਰਕਾ ਮਿਲਕਫੈੱਡ ਦੇ ਮਾਰਕੀਟਿਂਗ ਦੇ ਜੀ. ਐਮ. ਸ.ਹਰਮਿੰਦਰ ਸਿੰਘ ਸੰਧੂ ਨੇ ਪ੍ਰੋਗਰਾਮ ਵਿੱਚ ਦੱਸੀਆ ਕਿ ਮਿਲਕਫੈੱਡ ਦੁੱਧ ਦੇ ਪਲਾਂਟਾ ਵਿੱਚ ਦੁਧ, ਦਹੀ, ਲਸੀ, ਖੀਰ, ਪਿੰਨੀ ਅਤੇ ਪਨੀਰ ਵਧੀਆ ਕਵਾਲਿਟੀ ਦਾ ਬਣਦਾ ਹੈ। ਇਸੇ ਕਰਕੇ ਵੇਰਕਾ ਦੇ ਉਤਪਾਦਾਂ ਦੀ ਵਿਕਰੀ ਜਿਆਦਾ ਹੁੰਦੀ ਹੈ। ੳਹਨਾ ਇਹ ਵੀ ਦੱਸੀਆ ਕਿ ਵੇਰਕਾ ਪਸ਼ੂ ਪਾਲਕਾਂ ਦੇ ਲਈ ਪਸੁ਼ਆਂ ਦੇ ਵੱਧ ਦੁੱਧ ਵਧਾਉਂਣ ਵਾਸਤੇ ਵੇਰਕਾ ਕੈਟਲ ਫੀਡ ਵੀ ਤਿਆਰ ਕਰਦਾ ਹੈ।

ਫੋਟੋ: ਮੁੱਖ ਮਹਿਮਾਨ ਚੈਅਰਮੈਨਨਰਿੰਦਰ ਸਿੰਘ ਸ਼ੇਰਗਿੱਲ ਨੂੰ ਜੀ ਆਈਆਂ ਆਖਦੇ ਹੋਏ। ਡਾਇਰੈਕਟਰ ਜਸਵਿੰਦਰ ਸਿੰਘ ਜੱਸੀ, ਫਿਲਮ ਅਦਾਕਾਰ ਬਾਲ ਮੁਕੰਦ ਸ਼ਰਮਾ, ਜੀ.ਐਮ. ਹਰਮਿੰਦਰ ਸਿੰਘ ਸੰਧੂ ਅਤੇ ਹੋਰ
ਫਿਲਮ ਅਦਾਕਾਰ ਬਾਲ ਮੁਕੰਦ ਸ਼ਰਮਾ ਨੇ ਅਪਣੇ ਸੰਚਾਲਨ ਦੁਆਰਾ ਜਿਥੇ ਚੈਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਜੀ ਐਮ ਹਰਮਿੰਦਰ ਸਿੰਘ ਸੰਧੂ ਹੋਰਾਂ ਤੋਂ ਚੰਗਾ ਅਤੇ ਮਿਆਰੀ ਦੁੱਧ ਉਤਪਾਦਨ ਬਾਰੇ ਗੱਲਾਂ ਕੀਤੀਆਂ ਉਥੇ ਵਿਸ਼ੇਸ਼ ਜਿਕਰ ਕਰਦਿਆਂ ਪੰਜਾਬ ਐਗਰੋ ਦੇ ਐਮ.ਡੀ ਸਰਦਾਰ ਮਨਜੀਤ ਸਿੰਘ ਬਰਾੜ ਆਈ।ਏ।ਐਸ ਅਤੇ ਜੀ।ਐਮ ਰਣਵੀਰ ਸਿੰਘ ਦਾ ਧੰਨਵਾਦ ਕੀਤਾ ਤੇ ਉਹਨਾ ਦੀ ਮਿਹਨਤ ਸਦਕਾ ਇਹ ਹਫਤਾਵਾਰੀ
ਪ੍ਰੋਗਰਾਮ ਪੰਜ ਦਰਿਆ ਸ਼ੁਰੂ ਹੋਇਆ ਜਿਸ ਰਾਹੀਂ ਲੱਖਾਂ ਕਿਸਾਨਾ ਨੂੰ ਨਵੀਆਂ ਨਵੀਆਂ ਜਾਣਕਾਰੀਆਂ ਮਿਲਦੀਆਂ ਹਨ। ਜਿਸ ਰਾਹੀਂ ਉਹ ਵੱਧ ਮੁਨਾਫਾ ਕਮਾ ਰਹੇ ਹਨ।
ਇਸ ਪ੍ਰੋਗਰਾਮ ਵਿੱਚ ਸਤਵੀਰ ਸੱਤੀ ਕਿਸਾਨ ਵੀਰਾਂ ਲਈ ਹਰ ਹਫਤੇ ਕੀ ਫਸਲਾਂ ਲਗੳਂਣੀਆ ਹਨ ਉਹਨਾ ਦੀ ਜਾਣਕਾਰੀ ਵੀ ਦਿੰਦੇ ਹਨ।
ਇਸ ਮੌਕੇ ਸਤਵੀਰ ਪ੍ਰੋਡੇਕਸ਼ਨ ਦੇ ਪ੍ਰੋਡਿਉੂਸਰ ਅਤੇ ਟੈਕਨੀਕਲ ਡਾਇਰੈਕਟਰ ਜਸਵਿੰਦਰ ਜੱਸੀ ਨੇ ਸਟੂਡੀਓ ਪਹੁੰਚਣ ਤੇ ਆਏ ਮਹਿਮਾਨਾਂ ਦਾ ਬੁਕੇ ਦੇਕੇ ਸਨਮਾਨ ਕਿੱਤਾ ਅਤੇ ਦੱਸੀਆ ਕਿ ਪੰਜਾਬ ਐਗਰੋ ਦਾ ਇਹ ਪ੍ਰੋਗਰਾਮ ਹਰ ਹਫਤੇ ਸ਼ਨੀਵਾਰ ਸ਼ਾਮ 5।30 ਵਜੇ ਡੀ।ਡੀ ਪੰਜਾਬੀ ਜਲੰਧਰ ਤੋਂ ਪ੍ਰਸਾਰਿਤ ਕਿਤਾ ਜਾਂਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!