ਪੰਜਾਬ
ਕੋਰੋਨਾ ਨੂੰ ਲੈ ਕੇ ACTION MODE ਵਿਚ ਪੰਜਾਬ ਸਰਕਾਰ,ਆਮ ਜਨਤਾ ਲਈ ਨਵੀਆਂ ਗਾਇਡਲਾਇਨ ਜਾਰੀ
ਸਾਰੇ ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨਾਂ ਨੂੰ ਸਰਕਾਰ ਦੇ ਇਸ ਫੈਸਲੇ ਨੂੰ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼
ਪੰਜਾਬ ਦੇ ਸਿਹਤ ਵਿਭਾਗ ਨੇ ਕਈ ਦੇਸ਼ਾਂ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜਰ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ । ਸਿਹਤ ਵਿਭਾਗ ਨੇ ਕਿਹਾ ਹੈ ਕਿ ਦੇਖਣ ਵਿਚ ਆਇਆ ਹੈ ਕਿ ਕਈ ਲੋਕ ਮਾਸਕ ਨਹੀਂ ਪਾ ਰਹੇ ਹਨ । ਇਸ ਆਮ ਚੀਨ , ਜਪਾਨ , ਅਮਰੀਕਾ , ਰੀਪਬਲਿਕ ਆਫ ਕੋਰੀਆ ਵਿਚ ਕੋਰੋਨਾ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ । ਇਸ ਲਈ ਸਾਰੇ ਸਰਕਾਰੀ ਵਿਦਿਅਕ ਸੰਸਥਾਵਾਂ , ਸਰਕਾਰੀ , ਪ੍ਰਾਈਵੇਟ ਦਫਤਰ ਵਿਚ ਅੰਦਰ ਅਤੇ ਬਾਹਰ ਇਕੱਠਾ , ਮਾਲ, ਜਨਤਕ ਸਥਾਨਾਂ ਤੇ ਹਰੇਕ ਵਿਅਕਤੀ ਵਲੋਂ ਮਾਸਕ ਪਾਇਆ ਜਾਵੇ ।
ਇਸ ਤੋਂ ਇਲਾਵਾ ਸੋਸਲ ਡਿਸਟੈਂਸ ਦਾ ਪਾਲਣ ਕੀਤਾ ਜਾਵੇ । ਸਿਹਤ ਵਿਭਾਗ ਵਲੋਂ ਸਾਰੇ ਡਿਪਟੀ ਕਮਿਸ਼ਨਰ , ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਗਈ ਹੈ ਅਤੇ ਸਰਕਾਰ ਦੇ ਇਸ ਫੈਸਲੇ ਨੂੰ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ।