ਮੇਰੇ ਲੀਡਰਸ਼ਿਪ ਨਾਲ ਮਨ ਮੁਟਾਵ ਚੱਲ ਰਹੇ ਹਨ: ਮਨਪ੍ਰੀਤ ਇਆਲੀ
ਪੰਜਾਬ ਵਿਧਾਨ ਸਭਾ ਵਿੱਚ ਬਜਟ ਬਹਿਸ ਵਿੱਚ ਹਿੱਸਾ ਲੈਂਦਿਆਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਲਈ ਲੜਾਈ ਲੜੀ ਹੈ। ਮਨਪ੍ਰੀਤ ਇਆਲੀ ਨੇ ਕਿਹਾ ਕਿ ਮੇਰੈ ਲੀਡਰਸ਼ਿਪ ਨਾਲ ਮਨ ਮੁਟਾਵ ਚੱਲ ਰਹੇ ਹਨ, ਉਹ ਮੇਰੈ ਨਿੱਜੀ ਹਨ। ਪਾਰਟੀ ਦੇ ਹਿੱਤ ਲਈ ਹਨ।
ਇਸ ਦੇ ਨਾਲ ਹੀ ਇਆਲੀ ਨੇ ਕਿਹਾ ਕਿ ਅਸੀਂ ਅੱਜ 3 ਵਿਧਾਇਕ ਹਾਂ, ਸਾਡੇ ਕੋਲੋ ਕਈ ਕਮੀਆਂ ਹੋਈਆਂ ਹਨ। ਉਨ੍ਹਾ ਕਿਹਾ ਅਕਾਲੀ ਸਰਕਾਰ ਵਿਕਾਸ ਕਾਰਜਾਂ ਵਿਚ ਰੁੱਝੀ ਰਹੀ ਕੁੱਝ ਪਾਰਟੀ ਨੂੰ ਬਦਨਾਮ ਬਹੁਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ 1997 ਵਿੱਚ ਸਰਕਾਰ ਬਣੀ ਤਾਂ ਕਿਸਾਨਾ ਦੇ ਟਿਊਵਿਲ ਦੇ ਬਿੱਲ ਮੁਆਫ ਕੀਤੇ ਸਨ। ਇਹ ਪਰਕਾਸ਼ ਸਿੰਘ ਬਾਦਲ ਨੇ ਕੀਤੇ ਸੀ। ਜੋਂ ਚੋਣ ਵਾਅਦੇ ਕੀਤੇ ਉਨ੍ਹਾਂ ਨੂੰ ਅਕਾਲੀ ਦਲ ਨੇ ਪੂਰਾ ਕੀਤਾ ਹੈ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿਕਾਸ ਲਈ ਸਭ ਤੋ ਜ਼ਿਆਦਾ ਕੰਮ ਹੈ। ਸੁਖਬੀਰ ਬਾਦਲ ਨੇ ਪੰਜਾਬ ਦਾ ਸਭ ਤੋਂ ਜ਼ਿਆਦਾ ਵਿਕਾਸ ਕਰਵਾਇਆ ਹੈ। ਉਨ੍ਹਾ ਕਿਹਾ ਕਿ 2002ਵਿਚ ਵੀ ਅਕਾਲੀ ਦਲ ਦੀ ਸਰਕਾਰ ਬਣ ਜਾਣੀ ਸੀ ਜੇਕਰ ਟੌਹੜਾ ਸਾਹਿਬ ਦਾ ਮਨ ਮੁਟਾਵ ਨਾ ਹੁੰਦਾ। ਇਆਲੀ ਨੇ 300 ਯੂਨਿਟ ਬਿਜਲੀ ਦੇ ਬਿਲ ਮੁਆਫ ਕਰਨ ਨੂੰ ਚੰਗਾ ਫੈਸਲਾ ਦੱਸਿਆ। ਉਨ੍ਹਾ ਮੰਗ ਕੀਤੀ ਕਿ ਪੁਰਾਨੀ ਪੈਨਸਨ ਸਕੀਮ ਲਾਗੂ ਕੀਤੀ ਜਾਵੇ। ਅਸੀ ਸਰਕਾਰ ਨੂੰ ਸੁਚੇਤ ਕਰਨਾ ਹੈ ਸਾਡਾ ਮਤਲਬ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ।