ਅੰਮ੍ਰਿਤਪਾਲ ਪੈਂਟ ਸ਼ਰਟ ਵਿੱਚ ਮੋਟਰਸਾਈਕਲ ’ਤੇ ਹੋਇਆ ਫਰਾਰ, ਮੋਟਰਸਾਈਕਲ ਤੇ ਭੱਜਦੇ ਦੀ ਫੋਟੋ ਆਈ ਸਾਹਮਣੇ
ਭਗੌੜੇ ਅੰਮ੍ਰਿਤਪਾਲ ਬਾਰੇ ਵੱਡਾ ਖੁਲਾਸਾ ਹੋਇਆ ਹੈ ਕਿ ਉਹ ਪੈਂਟ ਸ਼ਰਟ ਵਿੱਚ ਆਪਣੇ ਤਿੰਨ ਸਾਥੀਆਂ ਸਮੇਤ ਮੋਟਰਸਾਈਕਲ ’ਤੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਅਮ੍ਰਿਤਪਾਲ ਦੀ ਮੋਟਰਸਾਈਕਲ ਤੇ ਭੱਜਦੇ ਦੀ ਫੋਟੋ ਵੀ ਪੁਲਿਸ ਨੇ ਜਾਰੀ ਕਰ ਦਿੱਤੀ ਹੈ । ਅਮ੍ਰਿਤਪਾਲ ਦੀ ਮੋਟਰਸਾਈਕਲ ਤੇ ਭੱਜਦੇ ਦੀ ਫੋਟੋ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ ਹੈ ।ਜਦੋਕਿ ਅੰਮ੍ਰਿਤਪਾਲ ਨੂੰ ਭੱਜਣ ਵਿਚ ਮਦਦ ਕਰਨ ਵਾਲੇ ਉਸ ਦੇ 4 ਸਾਥੀਆਂ ਨੂੰ ਪੁਲਿਸ ਨੇ ਬਰੀਜ਼ਾ ਗੱਡੀ ਸਮੇਤ ਕਾਬੂ ਕਰ ਲਿਆ ਹੈ ਅਤੇ ਗੱਡੀ ਵਿਚੋਂ 315 ਬੋਰ ਦੀ ਰਾਈਫ਼ਲ ਵੀ ਬਰਾਮਦ ਹੋਈ ਹੈ।
ਪੰਜਾਬ ਪੁਲਿਸ ਦੇ ਆਈ ਜੀ ਸੁਖਚੈਨ ਸਿੰਘ ਗਿੱਲ ਨੇ ਅੰਮ੍ਰਿਤਪਾਲ ਬਾਰੇ ਵੱਡਾ ਖੁਲਾਸਾ ਕੀਤਾ ਹੈ ਕਿ ਅੰਮ੍ਰਿਤਪਾਲ ਨੇ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ਜਾ ਕੇ ਕੱਪੜੇ ਬਦਲ ਲਏ ਅਤੇ ਪੇਂਟ ਤੇ ਕਮੀਜ ਪਾ ਕੇ ਆਪਣੇ ਤਿੰਨ ਸਾਥੀਆਂ ਸਮੇਤ ਮੋਟਰਸਾਈਕਲ ‘ਤੇ ਭੱਜ ਗਿਆ ਅਤੇ ਉਸ ਨੇ ਆਪਣੀ ਤਲਵਾਰ ਵੀ ਓਥੇ ਛੱਡ ਗਿਆ ਹੈ । ਇਹ ਖੁਲਾਸਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅੰਮ੍ਰਿਤਪਾਲ ਦੇ 4 ਸਾਥੀਆਂ ਨੇ ਕੀਤਾ ਹੈ। ਇਨ੍ਹਾਂ 4 ਲੋਕਾਂ ਨੇ ਅੰਮ੍ਰਿਤਪਾਲ ਨੂੰ ਭੱਜਣ ‘ਚ ਮਦਦ ਕੀਤੀ ਸੀ, ਇਨ੍ਹਾਂ ਕੋਲੋਂ ਬ੍ਰੀਜ਼ਾ ਗੱਡੀ ਵੀ ਫੜੀ ਗਈ ਸੀ। ਪੁਲਿਸ ਨੇ ਅੰਮ੍ਰਿਤਪਾਲ ਦੇ ਕਰੀਬੀਆਂ ਮਨਪ੍ਰੀਤ ਸਿੰਘ ਮੰਨਾ, ਗੁਰਦੀਪ ਸਿੰਘ ਦੀਪਾ, ਹਰਪ੍ਰੀਤ ਸਿੰਘ ਹੈਪੀ, ਗੁਰਬੇਜ ਸਿੰਘ ਤੇਜਾ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀ ਕਾਰ ਵਿੱਚੋਂ 315 ਬੋਰ ਦੀ ਰਾਈਫਲ ਮਿਲੀ ਹੈ ਜੋ ਕਿ ਮਨਪ੍ਰੀਤ ਸਿੰਘ ਮੰਨਾ ਦੀ ਹੈ। ਉਸ ਨੇ ਤਫਤੀਸ਼ ਦੌਰਾਨ ਦੱਸਿਆ ਹੈ ਕਿ ਭੱਜਣ ਤੋਂ ਬਾਅਦ ਅੰਮ੍ਰਿਤਪਾਲ ਆਪਣੇ ਕੱਪੜੇ ਬਦਲਣ ਲਈ ਗੁਰਦੁਆਰਾ ਨੰਗਲ ਅੰਬੀਆ ਵਿਖੇ ਗਿਆ ਸੀ ਅਤੇ ਉਹ ਪੇਂਟ ਤੇ ਕਮੀਜ ਪਾ ਕੇ ਆਪਣੇ ਤਿੰਨ ਸਾਥੀਆਂ ਸਮੇਤ ਮੋਟਰਸਾਈਕਲ ‘ਤੇ ਫਰਾਰ ਹੋ ਗਿਆ ਸੀ।