ਪੰਜਾਬ
ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਸਦਭਾਵਨਾ ਤੇ ਪਿਆਰ ਪੈਦਾ ਕਰੇਗੀ : ਰੰਧਾਵਾ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਵੱਲੋਂ 14 ਜਨਵਰੀ ਨੂੰ ਮਨੀਪੁਰ ਤੋਂ ਮੁੰਬਈ ਤੱਕ ਕੀਤੀ ਜਾ ਰਹੀ ਦੋ ਮਹੀਨੀਆਂ ਦੀ ਭਾਰਤ ਜੋੜੋ ਨਿਆਂ ਯਾਤਰਾ ਜੋ 6713 ਕਿਲੋਮੀਟਰ ਅਤੇ 110 ਜਿਲਿਆਂ ਦਾ ਦੌਰਾ ਕਰੇਗੀ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਰਤ ਜੋੜੋ ਨਿਆਂ ਯਾਤਰਾ ਨਾਲ ਦੇਸ਼ ਦੇ ਸਭ ਵਰਗਾਂ ਵਿਚ ਸਦਭਾਵਨਾ ਅਤੇ ਪਿਆਰ ਦਾ ਮਾਹੌਲ ਬਣੇਗਾ ਅਤੇ ਇਸ ਯਾਤਰਾ ਨਾਲ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਬੱਲ ਮਿਲੇਗਾ ਅਤੇ ਪਾਰਟੀ ਮਜਬੂਤ ਹੋਵੇਗੀ ਰੰਧਾਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਕੇਰਲ ਤੋਂ ਕਸ਼ਮੀਰ ਤੱਕ ਜਨ ਜਨ ਨੂੰ ਨਾਲ ਲੈ ਕਿ ਭਾਰਤ ਜੋੜੋ ਯਾਤਰਾ ਕੀਤੀ ਸੀ ਜਿਸ ਨਾਲ ਸਮਾਜ ਦੇ ਹਰੇਕ ਵਰਗ ਵਿਚ ਸਦਭਾਵਨਾ ਅਤੇ ਪਿਆਰ ਦਾ ਮਾਹੌਲ ਦੇਖਣ ਨੂੰ ਮਿਲਿਆ ਸੀ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਭਾਰਤ ਜੋੜੋ ਯਾਤਰਾ ਦੌਰਾਨ ਕੇਰਲ ਦੇਤੋਂ ਲੈ ਕਿ ਕਸ਼ਮੀਰ ਤੱਕ ਦੇ ਲੋਕਾਂ ਨੇ ਇਸ ਯਾਤਰਾ ਦਾ ਹਰੇਕ ਜਗਾ ਰੋਕ ਕੇ ਭਰਵਾਂ ਸਵਾਗਤ ਕੀਤਾ ਸੀ ਜਿਸ ਨਾਲ ਕਾਂਗਰਸ ਦੀ ਭਰੋਸੇ ਯੋਗਤਾ ਸਮਾਜ ਦੇ ਹਰ ਵਰਗ ਵਿਚ ਵਧੀ ਸੀ
ਮੀਡੀਆ ਨੂੰ ਇਹ ਜਾਣਕਾਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜਦੀਕੀ ਸਾਥੀ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ