ਚੰਡੀਗੜ੍ਹ

ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ  ਰੰਧਾਵਾ ਦੀ ਚੰਡੀਗੜ ਰਿਹਾਇਸ ਤੇ ਪੁੱਜੇ 

ਅੱਜ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ  ਪੰਜਾਬ ਪ੍ਰਦੇਸ ਕਾਂਗਰਸ ਦੇ  ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਭਾਰੀ  ਸੁਖਜਿੰਦਰ ਸਿੰਘ ਰੰਧਾਵਾ ਦੀ ਚੰਡੀਗੜ ਵਿਚਲੀ ਰਿਹਾਇਸ ਤੇ ਆਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲ‌ਈ ਵਿਚਾਰ ਵਿਟਾਂਦਰਾ ਕਰਨ ਲ‌ਈ ਪੁੱਜੇ ।
ਦੇਵੇਂਦਰ ਯਾਦਵ
ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਰੰਧਾਵਾ ਦੀ ਚੰਡੀਗੜ ਰਿਹਾਇਸ ਤੇ ਪੁੱਜੇ
ਇਥੇ ਇਹ ਗੱਲ ਵਿਸੇਸ ਤੌਰ ਤੇ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਰੰਧਾਵਾ ਨੇ ਕਿਹਾ ਸੀ ਕਿ ਪਾਰਟੀ  ਵਿਚ ਅਨੁਸਾਸ਼ਨ ਹੋਣਾ ਬੜਾ ਜਰੂਰੀ ਹੈ ।   ਕੋਈ ਵੀ ਜੰਗ ਤਾਂ ਹੀ ਜਿੱਤੀ ਜਾ ਸੱਕਦੀ ਹੈ । ਜੇਕਰ  ਪਰਿਵਾਰ ਅਤੇ ਪਾਰਟੀ ਵਿਚ  ਅਨੁਸਾਸ਼ਨ ਹੋਵੇ  । ਪੰਜਾਬ ਕਾਂਗਰਸ ਦੇ ਪ੍ਰਭਾਰੀ ਦੇਵੇਂਦਰ ਯਾਦਵ ਅਤੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ  ਸੁਖਜਿੰਦਰ ਸਿੰਘ ਰੰਧਾਵਾ ਨਾਲ ਉਹਨਾਂ ਦੀ ਚੰਡੀਗੜ  ਰਿਹਾਇਸ   ਤੇ ਹੋਈ ਮਿਲਣੀ ਰਾਜਨੀਤਕ ਹਲਕਿਆਂ ਵਿਚ ਇਸ ਲ‌ਈ ਵੀ ਅਹਿਮ ਮੰਨੀ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਦਾ ਬਿੱਗਲ ਵੀ ਜਲਦੀ ਵੱਜਣ ਵਾਲਾ ਹੈ । ਇਸ ਦੌਰਾਨ ਲੋਕ ਸਭਾ ਚੋਣ ਨੂੰ ਲੈ ਕੇ ਚਰਚਾ ਕੀਤੀ ਗਈ ਹੈ । ਪੰਜਾਬ ਕਾਂਗਰਸ ਦੇ ਪ੍ਰਭਾਰੀ  ਯਾਦਵ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਦੌਰੇ ਤੇ ਹਨ ਅਤੇ ਪਾਰਟੀ ਲੀਡਰਾਂ ਤੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ । ਪੰਜਾਬ ਕਾਂਗਰਸ ਦੇ ਪ੍ਰਭਾਰੀ ਦੇਵੇਂਦਰ ਯਾਦਵ ਵਲੋਂ ਰੰਧਾਵਾ ਨਾਲ ਵੀ ਲੋਕ ਸਭਾ ਚੋਣ ਨੂੰ ਲੈ ਕੇ ਚਰਚਾ ਕੀਤੀ ਗਈ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!