ਪੰਜਾਬ

ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਾਂਗਰਸ ਡੱਟ ਕੇ ਖੜੇਗੀ :ਸੁਖਜਿੰਦਰ  ਸਿੰਘ ਰੰਧਾਵਾ 

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ਼ ਰਾਜਸਥਾਨ  ਕਾਂਗਰਸ ਅਤੇ ਵਿਧਾਇਕ ਡੇਰਾ ਬਾਬਾ ਨਾਨਕ  ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਡੱਟ ਕੇ ਖੜੇਗੀ
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਲੂੰਬੜ ਚਾਲਾਂ ਤੋਂ ਬਾਜ ਆਵੇ ਅਤੇ ਪਿਛਲੇ  21 ਮਹੀਨੇ ਤੋਂ  ਬਲਕੌਰ ਸਿੰਘ ਆਪਣੇ ਪੁੱਤਰ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ  ਦੇ ਕਤਲ ਦਾ ਇਨਸਾਫ ਲੈਣ ਲ‌ਈ ਦਰ ਦਰ ਭੱਟਕ ਰਿਹਾ ਹੈ ਜੇਕਰ ਵਾਹਿਗੁਰੂ ਜੀ ਦੀ ਕ੍ਰਿਪਾ  ਨਾਲ ਬਲਕੌਰ ਸਿੰਘ ਦੇ ਘਰ  ਦੁਬਾਰਾ ਛੋਟੇ ਸੁਭਦੀਪ ਸਿੰਘ ਨੇ ਮਾਤਾ ਚਰਨ ਕੌਰ ਦੀ ਕੁੱਖੋਂ ਜਨਮ ਲਿਆ ਹੈ ਤਾਂ ਕੇਦਰ ਸਰਕਾਰ  ਪੰਜਾਬ ਸਰਕਾਰ ਨੂੰ ਚਿਠੀਆ ਕੱਢ ਕਿ ਇਸ ਬਾਰੇ ਸਪਸ਼ਟ ਰਿਪੋਰਟ ਮੰਗ ਰਿਹਾ ਹੈ
ਪੰਜਾਬ ਸਰਕਾਰ ਦੇ ਅਧਿਕਾਰੀ ਬਲਕੌਰ ਸਿੰਘ ਨੂੰ ਇਸ ਸਾਰੇ ਮਸਲੇ ਨੂੰ ਲੈ ਕਿ ਤੰਗ ਪ੍ਰੇਸਾਨ ਕਰ ਰਹੇ ਹਨ ਜੱਦ ਕਿ ਮਾਤਾ  ਚਰਨ ਕੌਰ ਤੇ ਨਵ ਜੰਮਿਆ ਬੱਚਾ ਹਸਪਤਾਲ ਵਿਚ ਜੇਰੇ ਇਲਾਜ ਹਨ
ਰੰਧਾਵਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਨੇ ਬਲਕੌਰ ਸਿੰਘ ਜਾਂ ਉਸ ਦੇ ਪਰਿਵਾਰ ਨੂੰ ਤੰਗ ਪ੍ਰੇਸਾਨ ਕੀਤਾ ਤਾਂ ਪੰਜਾਬ ਕਾਂਗਰਸ  ਪੰਜਾਬ ਸਰਕਾਰ ਦਾ ਡੱਟ ਕਿ ਵਿਰੋਧ ਕਰੇਗੀ ਤੇ ਸਿੱਧੂ ਮੂਸੇਵਾਲਾ ਪਰਿਵਾਰ ਨਾਲ ਚਟਾਨ ਵਾਂਗ ਖੜੇਗੀ ਮੀਡੀਆ ਨਾਲ ਇਹ ਜਾਣਕਾਰੀ   ਸੁਖਜਿੰਦਰ ਸਿੰਘ ਰੰਧਾਵਾ ਦੇ ਅਤੀ ਕਰੀਬੀ  ਕਿਸ਼ਨ ਚੰਦਰ ਮਹਾਜਨ ਨੇ ਸਾਂਝੀ ਕੀਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!