ਪੰਜਾਬ

ਉਦੈਵੀਰ ਸਿੰਘ ਰੰਧਾਵਾ ਵੱਲੋਂ ਪਿੰਡਾਂ ਦਾ ਦੌਰਾ ਕਰਕੇ  ਹਲਕਾ ਵਾਸੀਆਂ ਨਾਲ ਕੀਤਾ ਦੁੱਖ ਸਾਂਝਾ

 ਉਦੇਵੀਰ ਸਿੰਘ ਰੰਧਾਵਾ ਸਪੁੱਤਰ  ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਪ੍ਰਭਾਰੀ ਤੇ ਵਿਧਾਇਕ ਡੇਰਾ ਬਾਬਾ ਨਾਨਕ ਨੇ ਪਿੰਡ ਧਾਰੋਵਾਲੀ  ਵਿਖੇ ਡਾਕਟਰ ਸਿੰਦਰ ਸਿੰਘ  ਦੇ ਭਰਾ ਦੇ  ਭੋਗ ਵਿਚ ਸ਼ਾਮਿਲ ਹੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਇਸ ਬਾਅਦ ਪਿੰਡ ਲੋਪਾ ਵਿਖੇ ਸੋਨੀ ਲੋਪਾ ਦੇ ਪਿਤਾ ਦੇ ਸੰਸਕਾਰ ਵਿਚ ਸ਼ਾਮਿਲ ਹੋ ਕਿ ਪਰਿਵਾਰ ਨੂੰ ਹੌਸਲਾ ਦਿਤਾ ਇਸ ਤੋਂ ਬਾਅਦ ਉਦੇਵੀਰ ਸਿੰਘ ਰੰਧਾਵਾ ਨੇ  ਪਿੰਡ ਜੋੜੀਆਂ ਖੁਰਦ ਵਿਖੇ ਜਾ ਕਿ ਗੁਰਨਾਮ ਸਿੰਘ ਦੇ ਭਤੀਜੇ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਵੰਡਾਇਆ ਤੇ ਡੇਰਾ ਬਾਬਾ ਨਾਨਕ ਵਿਖੇ ਫੌਜੀ ਬਾਲਮੀਕ ਦੇ ਗ੍ਰਹਿ ਵਿਖੇ ਜਾ ਕੇ ਉਹਨਾਂ ਦੀ ਮਾਤਾ ਦੀ ਮੌਤ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਫਿਰ ਪਿੰਡ ਖ਼ਾਸਾ ਵਾਲੀ ਸਰਪੰਚ ਜਗਦੀਪ ਸਿੰਘ ਖ਼ਾਸਾ ਵਾਲੀ ਦੇ ਭਰਾ ਦੀ ਮੌਤ ਤੇ ਪਰਿਵਾਰ ਨਾਲ ਅਫਸੂ ਕੀਤਾ ਤੇ ਡੇਰਾ ਬਾਬਾ ਨਾਨਕ ਵਿਖੇ ਜਾ ਕਿ ਕਰਤਾਰ ਚੰਦ ਹਲਵਾਈ ਦੇ ਬੇਟੇ ਦੀ ਅਚਨਚੇਤ ਹੋਈ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਬਾਅਦ ਵਿੱਚ ਪਿੰਡ ਵੈਰੋਕੇ ਹਰਭੇਜ ਵੈਰੋਕੇ ਦੇ ਭਰਾ ਦੀ ਮੌਤ ਤੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਅਤੇ ਅਖੀਰ ਵਿੱਚ ਪਿੰਡ ਜੋੜੀਆਂ ਕਲਾਂ ਵਿਖੇ ਪਹੁੰਚ ਕੇ ਸੰਤੌਖ ਪਟਵਾਰੀ ਦੀ  ਜੌੜੀਆਂ ਕਲਾ  ਮੌਤ ਤੇ ਪਰਿਵਾਰ ਨਾਲ  ਦੁੱਖ ਸਾਂਝਾ ਕੀਤਾ ਸਰਦਾਰ ਉਦੇਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਦੇ ਪਿਤਾ
ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਤਾ ਜਤਿੰਦਰ ਕੌਰ ਰੰਧਾਵਾ ਹਲਕਾ ਡੇਰਾ ਬਾਬਾ ਨਾਨਕ ਦੇ ਵਾਸੀਆਂ ਨੂੰ ਆਪਣਾ ਪਰਿਵਾਰ ਸਮਝ ਕਿ ਹਰ ਸਮੇਂ  ਉਹਨਾਂ ਦੇ ਦੁੱਖਾਂ ਸੁੱਖਾਂ ਵਿਚ ਸ਼ਾਮਿਲ ਹੋਣਾ ਆਪਣਾ ਪਹਿਲਾ ਫਰਜ਼ ਸਮਝਦੇ ਹਨ
ਉਦੇਵੀਰ ਸਿੰਘ ਰੰਧਾਵਾ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਆਕਾਲ ਪੁਰਖ ਇਹਨਾਂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਤੇ ਪਿਛੇ ਰਹਿ ਗ‌ਏ ਪਰਿਵਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣਾ
ਮੀਡੀਆ ਨਾਲ ਇਹ ਜਾਣਕਾਰੀ ਰੰਧਾਵਾ ਪਰਿਵਾਰ ਦੇ ਪਰਿਵਾਰਕ ਮੈਂਬਰ ਕਿਸ਼ਨ ਚੰਦਰ ਮਹਾਜਨ ਨੇ ਸਾਂਝੀ ਕੀਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!