ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਵੱਲੋਂ ਫਾਜਿ਼ਲਕਾ ਦਾ ਦੌਰਾ
ਫਾਜਿ਼ਲਕਾ, 21 ਮਾਰਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਅਰਚਨਾ ਪੁਰੀ ਅੱਜ ਫਾਜਿਲਕਾ ਸੈਸ਼ਨ ਡਵੀਜਨ ਦੀਆਂ ਅਦਾਲਤਾਂ ਦੇ ਸਲਾਨਾ ਨੀਰਿਖਣ ਲਈ ਫਾਜਿ਼ਲਕਾ ਪਹੁੰਚੇ। ਇੱਥੇ ਪਹੁੰਚਣ ਤੇ ਉਨ੍ਹਾਂ ਦਾ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ, ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਅਤੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਸਵਾਗਤ ਕੀਤਾ।
ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਅਰਚਨਾ ਪੁਰੀ ਨੇ ਇਸ ਦੌਰਾਨ ਜਿ਼ਲ੍ਹਾ ਕੋਰਟ ਕੰਪਲੈਕਸ ਵਿਚ ਸਥਿਤ ਵੱਖ ਵੱਖ ਆਦਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਦੌਰਾਨ ਜਿ਼ਲ੍ਹਾ ਬਾਰ ਐਸੋਸੀਏਸ਼ਨ ਦੇ ਨੁੰਮਾਇਦਿੰਆਂ ਨਾਲ ਵੀ ਬੈਠਕ ਕੀਤੀ।
ਨਿਆਂ ਵਿਵਸਥਾ ਨਾਲ ਜੁੜੀਆਂ ਸਾਰੀਆਂ ਧਿਰਾਂ ਇਸ ਲਈ ਯੋਗ ਉਪਰਾਲੇ ਕਰਨ
ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਅਰਚਨਾ ਪੁਰੀ ਨੇ ਕਿਹਾ ਕਿ ਨਿਆਂ ਵਿਵਸਥਾ ਨਾਲ ਜੁੜੀਆਂ ਸਾਰੀਆਂ ਧਿਰਾਂ ਇਸ ਲਈ ਯੋਗ ਉਪਰਾਲੇ ਕਰਨ ਤਾਂ ਜੋ ਸਭ ਨੂੰ ਨਿਆਂ ਦੇਣ ਦੀ ਅਵਧਾਰਨਾ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਲੋਕ ਅਦਾਲਤਾਂ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਮਾਨਯੋਗ ਵਧੀਕ ਜਿ਼ਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਜਗਮੋਹਨ ਸਿੰਘ ਸੰਘੇ, ਮੈਡਮ ਅਰਚਨਾ ਕੰਬੋਜ, ਸ੍ਰੀ ਵਿਸ਼ੇਸ਼, ਸ੍ਰੀ ਜਾਪਿੰਦਰ ਸਿੰਘ, ਮਾਨਯੋਗ ਸਿਵਲ ਜੱਜ ਸੀਨੀਅਰ ਡਿਵੀਜਨ ਸ੍ਰੀ ਟੀ.ਪੀ.ਐਸ ਰੰਧਾਵਾ, ਸੀਜੇਐਮ ਮੈਡਮ ਅਮਨਦੀਪ ਕੌਰ, ਸੀਜੇਐਮ-ਵ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਸ. ਅਮਨਦੀਪ ਸਿੰਘ, ਮਾਨਯੋਗ ਸਿਵਲ ਜੱਜ ਜੂਨੀਅਰ ਡਿਵੀਜਨ ਮੈਡਮ ਸੰਦੀਪ ਕੌਰ, ਸ੍ਰੀ ਪ੍ਰਵੀਨ ਸਿੰਘ ਆਦਿ ਵੀ ਹਾਜਰ ਸਨ।