ਚੰਡੀਗੜ੍ਹ

ਪੰਜਾਬ ਸਕੱਤਰੇਤ ਵਿਖੇ 262 ਖੂਨਦਾਨੀਆਂ ਨੇ ਕੀਤਾ ਸਵੈ ਇੱਛਾ ਨਾਲ ਖੂਨਦਾਨ

ਮੁੱਖ ਸਕੱਤਰ ਪੰਜਾਬ ਨੇ ਕੀਤੀ ਉਪਰਾਲੇ ਦੀ ਸਲਾਘਾ

ਚੰਡੀਗੜ੍ਹ 8 ਮਈ ( ) ਪੰਜਾਬ ਸਿਵਲ ਸਕੱਤਰੇਤ 2, ਸੈਕਟਰ ਚੰਡੀਗੜ੍ਹ ਵਿਖੇ ਪੰਜਾਬ ਸਟੇਟ ਆਈ਼ਏ਼ਐਸ ਅਫਸਰਜ ਐਸੋਸੀਏਸਨ, ਪੀ਼ਸੀ਼ਐਸ ਆਫਸਰਜ ਐਸੋਸੀਏਸਨ, ਸਕੱਤਰੇਤ ਪੀ਼ਐਸ਼ਐਸ  ਆਫਸਰਜ ਐਸੋਸੀਏਸਨ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸਨ, ਸਕੱਤਰੇਤ ਨਿੱਜੀ ਸਟਾਫ ਐਸੋਸੀਏਸਨ, ਜੂਆਇਟ ਐਸੋਸੀਏਸਨ ਕਮੇਟੀ, ਪੰਜਾਬ ਸਿਵਲ ਸਕੱਤਰੇਤ ਵਲੋ ਸਕੱਤਰੇਤ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਦੇ ਸਹਿਯੋਗ ਨਾਲ ਖੂਨਦਾਨ ਕੈੰਪ ਲਗਾਇਆ ਗਿਆ ।

ਜਿਸ ਵਿੱਚ ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਆਈ਼ਏ਼ਐਸ ਨੇ ਵਿਸੇਸ ਤੌਰ ਸਿਕਰਤ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਨਵਤਾਂ ਦੇ ਭਲੇ ਦਾ ਕਾਰਜ ਹੈ, ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਕਾਰਜ ਕਰਦੇ ਰਹਿਣਾ ਚਾਹਿੰਦਾ ਹੈ। ਉਨ੍ਹਾਂ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ। ਇਸ ਦੌਰਾਨ 262 ਅਧਿਕਾਰੀਆਂ ਅਤੇ ਕਰਮਚਾਰੀਆਂ (ਮਰਦ ਅਤੇ ਔਰਤਾ) ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ । ਪੀ਼ਜੀ਼ਆਈ ਚੰਡੀਗੜ੍ਹ ਟੀਮ ਵਲੋਂ ਖੂਨ ਇਕੱਤਰ ਕੀਤਾ ਗਿਆ।

ਇਸ ਖੂਨਦਾਨ ਕੈਂਪ ਵਿੱਚ ਕੈਨਰਾਂ ਬੈਂਕ ਵਲੋਂ ਵੀ ਅਹਿਮ ਯੋਗਦਾਰ ਪਾਇਆ ਗਿਆ, ਸਕੱਤਰੇਤ ਪ੍ਰਸਾਸਨ ਵਲੋਂ ਖੂਨਦਾਨੀਆਂ ਨੂੰ ਪ੍ਰਸੰਸਾ ਪੱਤਰ ਵੀ ਭੇਟ ਕੀਤੇ ਗਏ। ਇਸ ਮੋਕੇ ਤੇ  ਤੇਜਵੀਰ ਸਿੰਘ ਆਈ਼ਏ਼ਐਸ, ਜਸਪ੍ਰੀਤ ਤਲਵਾੜ, ਅਜੋਏ ਸਰਮਾ ਪ੍ਰਮੁੱਖ ਸਕੱਤਰ, ਡੀਕੇ ਤਿਵਾਰੀ ਆਈਏਐਸ, ਗਰਕੀਰਤ ਕ੍ਰਿਪਾਲ ਸਿੰਘ ਸਕੱਤਰ ਗ੍ਰਹਿ, ਅਮਿਤ ਢਾਕਾ ਆਈ਼ਏ਼ਐਸ, ਅੰਮਿਤ ਤਲਵਾੜ, ਮਨੋਜ ਕੁਮਾਰ ਦਾਸ, ਜਨਰਲ ਮੈਨੇਜਰ ਕੇਨਰਾਂ ਬੈਕ, ਗੋਤਮ ਗੁਪਤਾ, ਤੇਜਦੀਪ ਸੈਣੀ ਪੀਸੀਐਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਈ਼ਏ਼ਐਸ ਅਧਿਕਾਰੀ ਵੀ ਸਾਮਲ ਹੋਏ।

ਇਸ ਤੋਂ ਇਲਾਵਾ ਮੁਲਾਜਮ ਆਗੂ ਸੁਖਚੈਨ ਸਿੰਘ ਖਹਿਰਾ, ਪਰਮਦੀਪ ਸਿੰਘ ਭਬਾਤ, ਮਨਜੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਝੱਜ, ਪ੍ਰਧਾਨ ਸੁਸੀਲ ਕੁਮਾਰ ਫੌਜੀ, ਮਲਕੀਤ ਸਿੰਘ ਔਜਲਾ, ਗੁਰਦੀਪ ਸਿੰਘ ਪ੍ਰਸਾਸਕੀ ਅਫਸਰ, ਸਾਹਿਲ ਸਰਮਾ, ਕੁਲਵੰਤ ਸਿੰਘ, ਜਸਪ੍ਰੀਤ ਰੰਧਵਾ, ਗਰਵਿੰਦਰ ਸਿੰਘ ਬੈਦਵਾਣ,ਦਲਜੀਤ ਸਿੰਘ, ਅਮਨਦੀਪ ਸਿੰਘ ਗਿੱਲ, ਸੁਦੇਸ ਕੁਮਾਰੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ ਤੇ ਕਰਮਚਾਰੀ ਹਾਂਜਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!