ਚੰਡੀਗੜ੍ਹ

ਮਨੁੱਖ ਦੁਆਰਾ ਤਿਆਰ ਕੀਤੀ ਮਸ਼ੀਨ ਉਸ ਦੀ ਬੁੱਧੀਮਾਨਤਾ ਤੋਂ ਵੀ ਅਗੇਰੇ ਲੰਘ ਜਾਵੇ ,ਡਰਨ ਦੀ ਤਾਂ ਲੋੜ ਹੈ, ਨਾ.

ਮਨੁੱਖ ਦੁਆਰਾ ਤਿਆਰ ਕੀਤੀ ਮਸ਼ੀਨ ਉਸ ਦੀ ਬੁੱਧੀਮਾਨਤਾ ਤੋਂ ਵੀ ਅਗੇਰੇ ਲੰਘ ਜਾਵੇ ,ਡਰਨ ਦੀ ਤਾਂ ਲੋੜ ਹੈ, ਨਾ…।

ਏਸੇ ਵਿਚਾਰ ਨੂੰ ਲੈ ਕੇ ਇਸੇ ਵਿਚਾਰ ਤਹਿਤ ਇਹ ਸੈਮੀਨਾਰ ਕੀਤਾ ਜਾ ਰਿਹਾ ਹੈ। ਪੰਜਾਬ ਸਾਹਿਤ ਅਕਾਦਮੀ ਨੂੰ ਇਹ ਮਾਣ ਹੈ ਕਿ ਇਸ ਕਿਸਮ ਦੇ ਖ਼ਦਸ਼ਿਆਂ ਤੇ ਪਹਿਲਕਦਮੀ ਕਰਦਿਆਂ ਇਹ ਸੰਵਾਦ ਰਚਾਇਆ ਜਾ ਰਿਹਾ ਹੈ। ਇਸ ਲਈ ਪੂਰੀ ਟੀਮ ਵਿਚ ਡਾਕਟਰ ਰਵੇਲ ਸਿੰਘ, ਡਾਕਟਰ ਅਮਰਜੀਤ ਗਰੇਵਾਲ ,ਡਾਕਟਰ ਪਰਵੀਨ ਕੁਮਾਰ, ਸਰਜੀਤ ਸਵੀ ,ਡਾਕਟਰ ਕੁਲਦੀਪ ਸਿੰਘ ਦੀਪ, ਸਰਦਾਰ ਬਲਕਾਰ ਸਿੱਧੂ ਰਵਿੰਦਰ ਢਿੱਲੋ , ਸੁਖਵਿੰਦਰ ਕੌਰ ਅਤੇ ਸਰਪ੍ਰਸਤ ਸੁਰਜੀਤ ਪਾਤਰ  ਦੇ ਆਪਸੀ ਵਿਚਾਰ ਵਟਾਂਦਰੇ ਉਪਰੰਤ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ।

ਕੰਪਿਊਟਰਾਂ ਵਿੱਚ ਮਸਨੂਈ ਬੁੱਧੀਮਾਨਤਾ ਦੇ ਦਾਰੋਮਦਾਰ ਤਹਿਤ ਮਸ਼ੀਨਾਂ (ਕੰਪਿਊਟਰ) ਵਿੱਚ ਸੋਚਣ ,ਵਿਸ਼ਲੇਸ਼ਣ ਕਰਨ ਅਤੇ ਕਮਾਲ ਦੇ ਫੈਸਲੇ ਲੈਣ ਦੀ ਸਮਰੱਥਾ ਲਗਾਤਾਰ ਨਵੇਂ ਦਿਸਹੱਦੇ ਛੋਹ ਰਹੀ ਹੈ।
ਕੰਪਿਊਟਰ ਦੀ ਤਾਕਤ ਤੇ ਮਸ਼ੀਨੀ ਰਚਨਾਤਮਕਤਾ ਦੇ ਆਧਾਰ ਤੇ ਵਿਗਿਆਨੀਆਂ ਦਾ ਅਨੁਮਾਨ ਹੈ ਕਿ 2062 ਤੱਕ ਕੰਪਿਊਟਰ ਲਗਭਗ ਮਨੁੱਖੀ ਦਿਮਾਗ ਵਾਂਗ ਲਿਆਕਤ ਹਾਸਲ ਕਰ ਲਏਗਾ ਤੇ ਸਮੁੱਚੀ ਦੁਨੀਆਂ ਦੇ ਕਾਰੋਬਾਰ, ਰਾਜਨੀਤੀ , ਯੁੱਧ ,ਰੋਜ਼ਾਨਾ ਜ਼ਿੰਦਗੀ ਦੇ ਕਾਰ ਵਿਹਾਰ ਨੂੰ ਤੇ ਹੋ ਸਕਦਾ ਮੌਤ ਨੂੰ ਵੀ ਕੰਟਰੋਲ ਕਰਨ ਵਿੱਚ ਸਫ਼ਲ ਹੋ ਜਾਵੇ।
ਕੰਪਿਊਟਰ ਦੀ ਲਿਆਕਤ ਵਿੱਚ ਇਸ ਕਦਰ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਕੰਪਿਊਟਰ ਦੇ ਸਿੱਖਣ, ਸੋਚਣ ,ਸਮਝਣ , ਫ਼ੈਸਲਾ ਲੈਣ ਅਤੇ ਤੇਜ਼ ਰਫ਼ਤਾਰੀ ਨਾਲ ਸਮੱਸਿਆਵਾਂ ਦੇ ਹੱਲ ਕੱਢਣ ਨਾਲ ਮਨੁੱਖ ਦੀ ਲਿਆਕਤ, ਸ਼ਕਤੀ, ਮਾਨਸਿਕ ਗਤੀਵਿਧੀਆਂ ਦੀ ਕਾਰਗੁਜ਼ਾਰੀ ਕਿਤੇ ਬਹੁਤ ਪਿੱਛੇ ਰਹਿ ਜਾਵੇਗੀ ।ਇੱਥੇ ਇਸ ਧਾਰਨਾ ਨੂੰ ਵੀ ਜਾਣ ਲੈਣਾ ਚਾਹੀਦਾ ਹੈ ਕਿ ਮਨੁੱਖ ਦੀ ਯਾਦਦਾਸ਼ਤ ਦੀ ਵੀ ਇੱਕ ਨਿਰਧਾਰਿਤ ਸੀਮਾ ਹੁੰਦੀ ਹੈ, ਪ੍ਰੰਤੂ ਮਸ਼ੀਨ ਨਾ ਭੁੱਲਦੀ ਹੈ ਨਾ ਗਲਤੀ ਕਰਦੀ ਹੈ ਤੇ ਉਸਦੀ ਯਾਦਦਾਸ਼ਤ ਨੂੰ ਵੀ ਬਦਾਮਾਂ ਦੀ ਲੋੜ ਨਹੀਂ ਹੁੰਦੀ।
ਇੱਥੇ ਇਹ ਵਿਚਾਰ ਨੂੰ ਵੀ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਜੋ ਗਿਆਨ ਇੰਟਰਨੈਟ ਰਾਹੀਂ ਮੁਫ਼ਤ ਮਿਲ ਰਿਹਾ ਹੈ ਉਸ ਦੇ ਪਿਛੋਕੜ ਵਿੱਚ ਵੀ ਰਾਜਨੀਤੀ ,ਕਾਰਪੋਰੇਟ ਦੇ ਲੁਕਵੇਂ ਮਨਸੂਬੇ ਅਤੇ ਸੱਤਾ ਪ੍ਰਾਪਤੀ ਦੀ ਖਾਹਿਸ਼ ਅਪ੍ਰਤੱਖ ਰੂਪ ਵਿੱਚ ਦ੍ਰਿਸ਼ਟੀਕੋਚਰ ਹੁੰਦੀ ਹੈ।
ਐਲਨ ਮਸਕ ਦਾ ਇਹ ਵੀ ਮੰਨਣਾ ਹੈ ਕਿ ਏ ਆਈ ਸਾਡੇ ਸੁਪਨਿਆਂ ਸੋਚਾਂ ਤੇ ਵਿਚਾਰਾਂ ਵਿੱਚ ਤੇਜ਼ੀ ਨਾਲ ਪਰਿਵਰਤਨ ਲਿਆਉਣ ਦੇ ਸਮਰੱਥ ਹੈ। ਇਸ ਦੇ ਨਾਲ ਨਾਲ ਇਹ ਐਟਮੀ ਹਥਿਆਰਾਂ ਤੋਂ ਵੀ ਵਧੇਰੇ ਘਾਤਕ ਹੋ ਸਕਦੀ ਹੈ। ਇਥੇ ਮਸਲਾ ਇਹ ਹੈ ਕਿ ਥਰਿਲਰ ਲੇਖਕ ਡੈਨ ਬਰਾਊਨ ਦਾ ਮੰਨਣਾ ਹੈ ਕਿ* ਹੂ ਵਿਲ ਗਾਰਡ ਦਾ ਗਾਰਡਸ* ਭਾਵ ਨਿਗਰਾਨਾ ਦੀ ਨਿਗਰਾਨੀ ਕੌਣ ਕਰੇਗਾ। ਰਾਜਨੀਤੀਵਾਨ ਇਸ AI ਦੀ ਸਹਾਇਤਾ ਨਾਲ ਮਨੁੱਖਾਂ ਤੇ ਕੰਟਰੋਲ ਕਰਨ ਲਈ ਡਾਟੇ ਦੇ ਆਧਾਰ ਤੇ ਉਹਨਾਂ ਦੇ ਮਨਾਂ ਦੀ ਪ੍ਰੋਗਰਾਮਿੰਗ ਕਰਨ ਲਈ ਪ੍ਰੋਖ ਏਜੰਡਿਆਂ ਦੀ ਵਰਤੋਂ ਕਰਦੇ ਹਨ ।ਇਉਂ ਰਾਜਨੀਤੀਵਾਨ ਅਤੇ ਕਾਰਪੋਰੇਟ ਨਿਯਮਾਂ ਨੂੰ ਆਪਣੇ ਅਨੁਸਾਰੀ ਭੁਗਤਾਉਣ ਦੇ ਨਾਲ ਨਾਲ ਪਾਵਰ ਕੰਟਰੋਲ ਸੈਂਟਰ ਤੇ ਕਬਜ਼ਾ ਜਮਾਉਣ ਤੋਂ ਗੁਰੇਜ ਨਹੀਂ ਕਰਦੇ।
ਜਿਸ ਮੋਬਾਈਲ ਫੋਨ ਨੂੰ ਅਸੀਂ ਸਾਹਾਂ ਵਾਂਗ ਨਾਲ ਰੱਖਦੇ ਹਾਂ ਉਹ ਫੋਨ ਹਰ ਪਲ ਸਾਡੇ ਬੋਲਾਂ, ਸੋਚਾਂ, ਵਿਚਾਰਾਂ, ਕਾਰਜਸ਼ੀਲਤਾ ਪਸੰਦਗੀਆਂ, ਨਾ ਪਸੰਦਗੀਆਂ, ਲੋਕੇਸ਼ਨਾਂ ਕਾਰਜਾਂ, ਖਾਹਿਸ਼ਾਂ ਆਦਿ ਤੇ ਨਿਗਰਾਨੀ ਰੱਖਦਿਆਂ ਉਸੇ ਅਨੁਸਾਰੀ ਵਿਗਿਆਪਨਾਂ ਦੀ ਲਾਈਨ ਲਾ ਦਿੰਦੇ ਹਨ।
ਅਲਬਰਟ ਆਇਨਸਟਾਈਨ ਕਹਿੰਦਾ ਹੈ ਕਿ *ਕਲਪਨਾ ਗਿਆਨ ਤੋਂ ਜਿਆਦਾ ਮਹੱਤਵਪੂਰਨ ਹੈ। ਗਿਆਨ ਸੀਮਤ ਹੈ ਅਤੇ ਕਲਪਨਾ ਵਿੱਚ ਪੂਰੀ ਦੁਨੀਆ ਸਮਾ ਸਕਦੀ ਹੈ।

Yuval Noah Harari ਆਪਣੀ ਪੁਸਤਕ 21 lessons for the 21St Century* ਵਿੱਚ ਦਰਸਾਉਂਦਾ ਹੈ ਕਿ
we tamed Nature
to give us power
we creat myths
to unite our species
we are now redesigning LIFE
to fullfil our wildest dreams
But do we know OURSELVES any more….
ਮਾਨਵਵਾਦੀ ਵਿਚਾਰਧਾਰਾ ਦੇ ਪ੍ਰਭਾਵ ਅਧੀਨ ਮਨੁੱਖ ਨਾ ਕੁਦਰਤ ਦੀ ਸੁਣਦਾ ਤੇ ਨਾ ਹੀ ਮਸ਼ੀਨ ਦੀ ਕੇਵਲ ਆਪਣੀ ਹੀ ਕਹਿੰਦਾ ਹੈ ।ਬੰਦਾ ਆਪਣੇ ਕੰਨ ਅਤੇ ਅੱਖਾਂ ਬੰਦ ਕਰੀ, ਆਪਣੀ ਹਉਮੈ (ਅਗਿਆਨਤਾ) ਦੀ ਹੀ ਸੁਣਦਾ ਹੈ। ਮਨੁੱਖ ਮਸ਼ੀਨ ਨੂੰ ਕਾਬੂ ਕਰਕੇ ਦੂਸਰੇ ਜੀਵਾਂ ਅਤੇ ਪ੍ਰਕਿਰਤੀ ਦਾ ਸ਼ੋਸ਼ਣ ਵੀ ਕਰਦਾ ਆ ਰਿਹਾ ਹੈ ।ਇਸ ਨਾਲ ਕਲਾਈਮੇਟ ਚੇਂਜ, ਪ੍ਰਕਿਰਤਿਕ ਵਸੀਲਿਆਂ ਦਾ ਖੋਰਾ, ਆਰਥਿਕ ਨਾ ਬਰਾਬਰੀ, ਬੇਗਾਨਗੀ, ਅਰਥਹੀਣਤਾ ਹੰਢਾ ਰਿਹਾ ਬੰਦਾ… ਆਪਣੀ ਹੀ ਹਉਮੈ ਦਾ ਸ਼ਿਕਾਰ ਹੈ।
ਮਨੁੱਖ ਮਸ਼ੀਨ ਪ੍ਰਕਿਰਤੀ ਕੁਝ ਵੀ ਕੇਂਦਰ ਚ ਨਹੀਂ ਰਹਿਣ ਵਾਲਾ …ਦੁਨੀਆ ਕੇਂਦਰੀਕਰਨ ਤੋਂ ਵਿਕੇਂਦਰੀਕਰਨ ਵੱਲ ਵੱਧ ਰਹੀ ਹੈ ।ਮਨੁੱਖ, ਮਸ਼ੀਨ, ਸਮਾਜ ,ਪ੍ਰਕਿਰਤੀ ਸੰਸਕ੍ਰਿਤੀ, ਸਮਾਂ ਅਤੇ ਸਥਾਨ ਆਦਿ ਸਭ ਸਾਂਝੇ ਨੈਟਵਰਕ ਵਿੱਚ ਬੱਝੇ ਹੋਏ ਹਨ। ਸਮੁੱਚਤਾ ਦੇ ਇਸ ਨੈਟਵਰਕ ਦਾ ਨਾਮ ਹੀ ਕੁਦਰਤ ਹੈ ।
ਹੁਣ ਸਮਾਂ ਆ ਗਿਆ ਹੈ ਕਿ ਮਨੁੱਖ ਹਉਮੈ ਵਿੱਚੋਂ ਨਿਕਲ ਕੇ ਇਸ ਨੂੰ ਸੁਣਨ ਲਈ ਪਾਬੰਦ ਹੋਵੇ।ਮਨੁੱਖ ਗਲੋਬਲ ਮਾਇੰਡ ਦੇ ਦੌਰ ਵਿੱਚ ਦਾਖ਼ਲ ਹੋ ਗਿਆ ਹੈ ਅਤੇ ਈਕੋ ਸਿਸਟਮ ਤਹਿਤ ਮਨੁੱਖ ਮਸ਼ੀਨ ਅਤੇ ਕੁਦਰਤ ਦਾ ਸਾਂਝਾ ਨੈਟਵਰਕ ਸਥਾਪਿਤ ਹੋਇਆ ਹੈ ।ਆਉਣ ਵਾਲੇ ਸਮੇਂ ਵਿੱਚ ਜੈਵਿਕਤਾ ਅਤੇ ਚੇਤਨਾ ਦਾ ਬ੍ਰਹਮੰਡੀ ਵਿਸਫੋਟ ਹੋਣ ਵਾਲਾ ਹੈ। ਜਿਨਾਂ ਕੋਲ ਏਆਈ AI ਦੀ ਸਹੂਲਤ ਹੈ ਜਾਂ ਹੋਵੇਗੀ ਉਹ ਦੂਜਿਆਂ ਨਾਲੋਂ ਕਈ ਖੇਤਰਾਂ ਵਿੱਚ ਸ਼ਕਤੀਸ਼ਾਲੀ ਹੋ ਜਾਣਗੇ ।
ਉੱਤਰ ਮਾਨਵਵਾਦ ਦੇ ਇਸ ਦੌਰ ਵਿੱਚ ਇਹ ਸਿਧਾਂਤ ਹਰ ਮਨੁੱਖ ਦੀ ਹੋਂਦ ਦਾ ਸਨਮਾਨ ਕਰਨ ਦੀ ਪ੍ਰੇਰਨਾ ਦਿੰਦਾ ਹੈ ,ਇਸ ਦੇ ਨਾਲ ਨਾਲ ਜੀਵਨ ਦੇ ਸਜੀਵ ਨਿਰਜੀਵ ਸਾਰੇ ਰੂਪਾਂ ਵਿਚਲੀ ਸਾਂਝੀਵਾਲਤਾ ਦਾ ਪ੍ਰੇਰਨਾ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਨੂੰ ਮਾਨਵਵਾਦ ਅਤੇ ਉੱਤਰ ਮਾਨਵਵਾਦ ਤਹਿਤ ਸੂਝ ਸਿਆਣਪ ਅਤੇ ਜੀਵਨ ਜਾਂਚ ਲਈ ਵਡਮੁੱਲੀ ਸੇਧ ਮੁਹਈਆ ਕੀਤੀ ਗਈ ਹੈ।

ਏਸੇ ਧਾਰਨਾ ਤਹਿਤ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਇਸ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ।
* ਮਨੁੱਖ ਤੋਂ ਪਾਰ ਮਾਨਵਤਾ: ਗੁਰੂ ਗ੍ਰੰਥ ਸਾਹਿਬ ਦੇ ਉੱਤਰ ਮਾਨਵਵਾਦੀ ਸੰਦਰਭ ਵਿਚ *
* Humanity beyond Humans:Navigating the post humanism Odyssey in Guru Granth Sahib*
19-20 april ,2024
Time 10.00 am sharp
Kala Bhavan, Sector16, Chandigarh
ਉਹ ਉਦਘਾਟਨੀ ਸੈਸ਼ਨ: ਸਮਾਂ :ਸਵੇਰੇ 10 ਵਜੇ
1. ਸਵਾਗਤੀ ਭਾਸ਼ਣ :ਡਾ. ਸਰਬਜੀਤ ਕੌਰ ਸੋਹਲ
ਸੈਮੀਨਾਰ ਦਾ ਥੀਮ: ਪ੍ਰੋ. ਰਵੇਲ ਸਿੰਘ ਉਦਘਾਟਨੀ ਭਾਸ਼ਣ: ਸ੍ਰੀ ਮਾਧਵ ਕੌਸ਼ਕ ਪ੍ਰਧਾਨ, ਸਾਹਿਤ ਅਕਾਦਮੀ ਦਿੱਲੀ
ਕੁੰਜੀਵਤ ਭਾਸ਼ਣ: ਡਾ. ਅਮਰਜੀਤ ਗਰੇਵਾਲ
ਪ੍ਰਧਾਨਗੀ ਭਾਸ਼ਣ: ਡਾ. ਸੁਰਜੀਤ ਪਾਤਰ (ਪਦਮ ਸ੍ਰੀ)
ਧੰਨਵਾਦੀ ਸ਼ਬਦ: ਪ੍ਰੋਫੈਸਰ ਯੋਗਰਾਜ ਅੰਗਰੀਸ਼

ਅਕਾਦਮਿਕ ਸੈਸ਼ਨ : ਇੱਕ
ਸਮਾਂ :ਦੁਪਹਿਰ 12 ਵਜੇ

*ਪਾਰ- ਮਾਨਵਵਾਦ ਤੋਂ ਉੱਤਰ- ਮਾਨਵਵਾਦ
Trans Humanism to Post Humanism
paper presenter
1 .ਪ੍ਰੋਫੈਸਰ ਰੇਨੂਕਾ ਸਿੰਘ ( ਜੇ ਐਨ ਯੂ, ਦਿੱਲੀ)
2. ਲਲਨ ਬਘੇਲ ਸਿੰਘ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ )
3 .ਡਾ.ਮਨਮੋਹਨ (ਪ੍ਰਸਿੱਧ ਚਿੰਤਕ )
4. ਡਾ. ਅਜੇ ਵਰਮਾ,( ਪੰਜਾਬੀ ਯੂਨੀਵਰਸਿਟੀ) ਪਟਿਆਲਾ

* ਅਕਾਦਮਿਕ ਸੈਸ਼ਨ : 2
ਸਮਾਂ 2.30 pm sharp

ਵਿਸ਼ਾ:ਮਸ਼ੀਨੀ ਬੁੱਧੀਮਾਨਤਾ ਦੇ ਸਮਿਆਂ ਵਿੱਚ ਕਿਰਤ ਦਾ ਸੰਕਲਪ: ਸੰਦਰਭ ਗੁਰੂ ਗ੍ਰੰਥ ਸਾਹਿਬ

1. ਪ੍ਰੋਫੈਸਰ ਪੁਸ਼ਪਿੰਦਰ ਸਿਆਲ
2. ਡਾਕਟਰ ਜਯੰਤੀ ਦੱਤਾ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ )
3. ਪ੍ਰੋ. ਕੁਮਾਰ ਸੁਸ਼ੀਲ (ਪੰਜਾਬੀ ਯੂਨੀਵਰਸਿਟੀ, ਪਟਿਆਲਾ )
4. ਡਾ. ਧਰਮਜੀਤ ਸਿੰਘ (ਪੰਜਾਬੀ ਯੂਨੀਵਰਸਿਟੀ ,ਪਟਿਆਲਾ )
5. ਸੁਖਮਨਪ੍ਰੀਤ ਕੌਰ ਰਿਸਰਚ ਸਕਾਲਰ (ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ)

*ਪ੍ਰੋਗਰਾਮ: 20 ਅਪ੍ਰੈਲ 2024
*ਅਕਾਦਮਿਕ ਸੈਸ਼ਨ: ਤਿੰਨ
* ਸਮਾਂ :ਸਵੇਰੇ 10 ਵਜੇ
*ਵਿਸ਼ਾ :ਮਸ਼ੀਨੀ ਬੁੱਧੀਮਾਨਤਾ ਦੇ ਸਮੇਂ ਵਿੱਚ ਨਾਮ ਦਾ ਸੰਕਲਪ: ਸੰਦਰਭ ਗੁਰੂ ਗ੍ਰੰਥ ਸਾਹਿਬ
1.ਪ੍ਰੋਫੈਸਰ ਸਰਬਜੀਤ ਸਿੰਘ( ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)
2. ਡਾਕਟਰ ਪ੍ਰਵੀਨ ਕੁਮਾਰ (ਪੰਜਾਬ ਯੂਨੀਵਰਸਿਟੀ ,ਚੰਡੀਗੜ੍ਹ )
3. ਡਾ. ਆਤਮ ਰੰਧਾਵਾ( ਖਾਲਸਾ ਕਾਲਜ, ਅੰਮ੍ਰਿਤਸਰ)
4 .ਡਾ. ਸੁਖਵਿੰਦਰ ਸਿੰਘ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)
5. ਡਾ. ਤਜਿੰਦਰ ਸਿੰਘ( ਜੀ ਜੀਐਸ ਖਾਲਸਾ ਕਾਲਜ, ਚੰਡੀਗੜ੍ਹ)

*ਅਕਾਦਮਿਕ ਸੈਸ਼ਨ: ਚਾਰ
ਵਿਸ਼ਾ : ਮਸ਼ੀਨੀ ਬੁੱਧੀਮਾਨਤਾ ਦੇ ਸਮਿਆਂ ਵਿੱਚ ਵੰਡ ਛਕਣ ਦਾ ਸੰਕਲਪ: ਸੰਦਰਭ ਗੁਰੂ ਗ੍ਰੰਥ ਸਾਹਿਬ
1. ਡਾ. ਵਨੀਤਾ ( ਦਿੱਲੀ ਯੂਨੀਵਰਸਿਟੀ, ਦਿੱਲੀ)
2. ਡਾ. ਕੁਲਦੀਪ ਸਿੰਘ( ਕੁਰੂਕਸ਼ੇਤਰ ਯੂਨੀਵਰਸਿਟੀ ,ਕੁਰਕਸ਼ੇਤਰ)
3. ਡਾ. ਰਵਿੰਦਰ ਕੌਰ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ )
4. ਡਾ. ਅਮਰਜੀਤ ਸਿੰਘ (ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ,ਪਟਿਆਲਾ) 5. ਡਾ. ਗੁਰਮੀਤ ਸਿੰਘ ,(ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)
6. ਡਾ. ਕਰਮਜੀਤ ਮਲਹੋਤਰਾ (ਪੰਜਾਬੀ ਯੂਨੀਵਰਸਿਟੀ ,ਪਟਿਆਲਾ)

*ਅਕਾਦਮਿਕ ਸੈਸ਼ਨ :ਪੰਜ
*ਸਮਾਂ : ਦੁਪਹਿਰ 3 ਵਜੇ
*ਵਿਸ਼ਾ: ਮਸ਼ੀਨੀ ਬੁੱਧੀਮਾਨਤਾ ਦੇ ਸਮਿਆਂ ਵਿੱਚ ਕੁਦਰਤ ਅਤੇ ਟੈਕਨੋਲੋਜੀ ਨਾਲ ਸੰਵਾਦ :ਸੰਦਰਭ ਗੁਰੂ ਗ੍ਰੰਥ ਸਾਹਿਬ

1.ਪ੍ਰੋ. ਏਐਸ ਆਲੂਵਾਲੀਆ ( ਵਾਈਸ ਚਾਂਸਲਰ ,ਬੜੂ ਸਾਹਿਬ ਯੂਨੀਵਰਸਿਟੀ)
2. ਪ੍ਰੋ. ਗਗਨਦੀਪ ਸ਼ਰਮਾ (ਦਿੱਲੀ ਯੂਨੀਵਰਸਿਟੀ ,ਦਿੱਲੀ)
3. ਪ੍ਰੋ. ਹਰੀਸ਼ ਕੁਮਾਰ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)
4. ਡਾ.ਰਾਜੇਸ਼ ਕੁਮਾਰ ਜੈਸਵਾਲ ( ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)
5. ਡਾ. ਜਸਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ,ਪਟਿਆਲਾ

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!