ਚੰਡੀਗੜ੍ਹ

20 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਠੰਡ ਦੇ ਚਲਦੇ 20 ਜਨਵਰੀ ਤੱਕ ਸਕੂਲਾਂ ਦੀਆਂ ਛੁੱਟੀਆਂ ਚ ਵਾਧਾ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਦੇ ਸਿਖਿਆ ਵਿਭਾਗ ਵਲੋਂ ਇਸ ਨੂੰ ਲੈ ਕੇ ਆਦੇਸ਼ ਜਾਰੀ ਕੀਤਾ ਗਿਆ ਹੈ ਕਿ 8 ਵੀ ਜਮਾਤ ਤਕ ਦੇ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਗਈ ਹਨ ਜਦੋ ਤੇ 9 ਵੀ ਜਮਾਤ ਤੋਂ ਬਾਰਵੀ ਕਲਾਸ ਦੇ ਬੱਚੇ ਸਕੂਲਾਂ ਆਉਣਗੇ ਸਿਖਿਆ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਜੇ ਸਕੂਲ ਚਾਹੁਣ ਤਾਂ ਉਹ 8 ਵੀ ਕਲਾਸ ਦੇ ਬੱਚਿਆਂ ਦੀ ਆਨ ਲਾਇਨ ਕਲਾਸ ਲਗਾ ਸਕਦੇ ਹਨ ਸਿਖਿਆ ਵਿਭਾਗ ਵਲੋਂ ਇਹ ਫੈਸਲਾ ਆਉਂਣ ਵਾਲੇ ਦਿਨਾਂ ਚ ਭਾਰੀ ਬਰਸਾਤ ਦੀ ਆਸ਼ੰਕਾ ਦੀ ਚਲਦੇ ਲਿਆ ਗਿਆ ਹੈ

 

ਜਾਰੀ ਆਦੇਸ਼ ਚ ਕਿਹਾ ਗਿਆ ਹੈ ਕਿ ਸਕੂਲ ਸਵੇਰੇ 9 .30 ਵਜੇ ਖੁੱਲਣਗੇ ਅਤੇ ਸ਼ਾਮ 4 ਵਜੇ ਸਕੂਲ ਬੰਦ ਹੋਣਗੇ ਭਾਰੀ ਠੰਡ ਦੇ ਬਰਸਾਤ ਹੋਣ ਦੀ ਸੰਭਾਵਨਾ ਦੇ ਚਲਦੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਹ ਫੈਸਲਾ ਲਿਆ ਗਿਆ ਹੈ  ਇਸ ਨੂੰ ਲੈ ਚੰਡੀਗੜ੍ਹ ਦੇ ਸਿਖਿਆ ਵਿਭਾਗ ਵਲੋਂ ਆਦੇਸ਼ ਜਾਰੀਂ ਕਰ ਦਿੱਤੇ ਹਨ ਠੰਡ ਦੇ ਚਲਦੇ ਸਿਖਿਆ ਵਿਭਾਗ ਵਲੋਂ ਪਹਿਲਾ 13 ਜਨਵਰੀ ਤਕ ਛੁੱਟੀਆਂ ਕੀਤੀਆਂ ਗਈਆਂ ਸਨ ਜਿਸ ਹੁਣ ਵਾਧਾ ਕੀਤਾ ਗਿਆ

ਦੱਸਣਯੋਗ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਕਦੀ ਠੰਡ ਪੈ ਰਹੀ ਹੈ ਇਸ ਦੇ ਨਾਲ ਭਾਰੀ ਧੁੰਦ ਵੀ ਪਾ ਰਹੀ ਹੈ ਜਿਸ ਦੇ ਚਲਦੇ ਅੱਠਵੀ ਕਲਾਸ ਤਕ ਦੇ ਬੱਚਿਆਂ ਨੂੰ ਸਕੂਲ ਵਿਚ ਛੁੱਟੀਆਂ ਕੀਤਿਆਂ ਗਈਆਂ ਹਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!