ਚੰਡੀਗੜ੍ਹ
ਚੰਡੀਗੜ੍ਹ ਦੇ ਜਿਲ੍ਹਾ ਕੋਰਟ ਚ IRS ਅਧਿਕਾਰੀ ਦਾ ਕਤਲ
ਚੰਡੀਗੜ੍ਹ ਦੀ ਜਿਲ੍ਹਾ ਕੋਰਟ ਚ ਸੋਹਰੇ ਵਲੋਂ ਆਪਣੇ ਜਵਾਈ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ । ਦਿੱਲੀ ਚ ਤੈਨਾਤ IRS ਅਧਿਕਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ । ਦੋਵੇ ਧਿਰਾਂ ਵਿਚ ਘੇਰਲੂ ਕਲੇਸ ਚੱਲ ਰਿਹਾ ਸੀ। ਦੋਵਾਂ ਨੂੰ ਸਮਝੌਤੇ ਲਈ ਬੁਲਾਇਆ ਗਿਆ ਸੀ । ਇਸ ਦੌਰਾਨ ਸੇਵਾ ਮੁਕਤ ਆਈ ਜੀ ਦਾ ਜਵਾਈ ਸੀ । ਦੋਵੇ ਪਰਿਵਾਰਾਂ ਚ ਆਪਸੀ ਝਗੜਾ ਸੀ । ਇਸ ਦੌਰਾਨ ਸੁਸਪੇੰਡ ਚੱਲ ਰਹੇ ਏ ਆਈ ਜੀ ਮਾਲਵਿੰਦਰ ਸਿੰਘ ਸਿੱਧੂ ਨੇ ਆਪਣੇ ਜਵਾਈ ਨੂੰ ਗੋਲੀ ਮਾਰ ਦਿੱਤੀ ਹੈ ।
ਇਸ ਤੋਂ ਬਾਅਦ ਪੁਲਿਸ ਵਲੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਵਲੋਂ ਗੋਲੀ ਚਲਾਈ ਗਈ ਹੈ । ਇਕ ਵਿਅਕਤੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ । ਪੁਲਿਸ ਜਾਂਚ ਕਰ ਰਹੀ ਹੈ ਕਿਸ ਵਲੋਂ ਗੋਲੀ ਚਲਾਈ ਗਈ ਹੈ । ਦੋਵੇ ਪੱਖ ਝਗੜੇ ਦੇ ਨਿਪਟਾਰੇ ਲਈ ਆਏ ਸਨ । ਪੰਜਾਬ ਵਿਜੀਲੈਂਸ ਵਲੋਂ ਮਾਲਵਿੰਦਰ ਸਿੰਘ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਸਪੇੰਡ ਕਰ ਦਿੱਤਾ ਗਿਆ ਸੀ ।