ਚੰਡੀਗੜ੍ਹ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਚੰਡੀਗੜ੍ਹ 17 ਦਸੰਬਰ ( ) ਉਂਝ ਤਾਂ ਸਾਰਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਪਰ ਨੋਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਹੀਦੀ ਦੀ ਮਿਸਾਲ ਪੂਰੀ ਦੁਨੀਆਂ ਵਿੱਚ ਨਹੀਂ ਮਿਲਦੀ ਜਿਨ੍ਹਾਂ ਨੇ ਦੂਜਿਆਂ ਦਾ ਧਰਮ ਬਚਾਉਣ ਦੀ ਖਾਤਰ ਆਪਣੇ ਸੀਸ ਦੀ ਕੁਰਬਾਨੀ ਦਿੱਤੀ। ਉਨ੍ਹਾਂ ਦੇ ਸਹੀਦੀ ਗੁਰਪੂੁਰਬ ਨੂੰ ਸਮਰਪਿਤ ਵਿਸਾਲ ਨਗਰ ਕੀਰਤਨ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਵੱਲੋ ਚੰਡੀਗੜ੍ਹ ਸਮੂੰਹ ਗੁਰਦੁਆਰਾ ਪ੍ਰਬੰਧਕ ਸੰਗਠਨ ਅਤੇ ਵੱਖੑਵੱਖ ਗੁਰਦੁਆਰਿਆਂ, ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੈਕਟਰ 22 ਡੀ ਚੰਡੀਗੜ੍ਹ ਤਂੋ ਸਜਾਇਆ ਗਿਆ। ਇਸ ਮੋਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੱਚਖੰਡ ਪਾਲਕੀ ਸਾਹਿਬ ਜੱਥੇ ਵੱਲੋ ਬਹੁਤ ਹੀ ਸੁੰਦਰ ਢੰਗ ਨਾਲ ਸਜਾਈ ਪਾਲਕੀ ਸਾਹਿਬ ਵਿੱਚ ਸੁਸੋਬਿਤ ਸਨ। ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ।
ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸਕੰਡਰੀ ਸਕੂਲ ਅਤੇ ਪਬਲਿਕ ਸਕੂਲ ਸੈਕਟਰ 35 ਅਤੇ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਸੈਕਟਰ 40 ਦੇ ਬੱਚੇ, ਬੈਡ ਬਾਜੇ ਧਾਰਮਿਕ ਧੁੰਨਾਂ ਬਿਖੇਰ ਰਹੇ ਸਨ ਗੱਤਕਾਂ ਪਾਰਟੀਆਂ ਵੱਲੋ ਗੱਤਕੇ ਦੇ ਜੋਹਰ ਦਿਖਾ ਕੇ ਮਹੋਲ ਨੂੰ ਹੋਰ ਵੀ ਮਨਮੋਹਣਾ ਕੀਤਾ ਜਾ ਰਿਹਾ ਸੀ। ਇਹ ਨਗਰ ਕੀਰਤਨ ਗੁਰਦੁਆਰਾ ਸੈਕਟਰ 22 ਡੀ ਤਂੋ ਆਰੰਭ ਹੋ ਕੇ ਸੈਕਟਰ 17,18 ਰਾਹੀ ਗੁਰਦੁਆਰਾ ਸੈਕਟਰ 8 ਪੁੱਜਾ। ਇੱਥਂੋ ਗੁਰਦੁਆਰਾ ਸੈਕਟਰ 7, ਸੈਕਟਰ 19,27,30,20, 21,22,23 ਦੀਆਂ ਮਾਰਕੀਟਾਂ ਰਾਹੀ ਹੁੰਦਾ ਹੋਇਆ ਗੁਰਦੁਆਰਾ ਸੈਕਟਰ 23, 24 ਨੂੰ ਹੋ ਕੇ ਸੈਕਟਰ 36 ਤੋ ਹੁੰਦਾ ਹੋਇਆ ਸੈਕਟਰ 37 ਵਿਖੇ ਦੇਰ ਸਾਮੀਂ ਸੰਪੂਰਨ ਹੋਇਆ। ਰਸਤੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਮਾਰਕੀਟ ਐਸੋਸੀਏਸਨ ਅਤੇ ਸਮਾਜਸੇਵੀ ਸੰਸਥਾਵਾਂ ਨੇ ਥਾਂੑਥਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਉਨ੍ਹਾਂ ਤਰ੍ਹਾਂੑਤਰ੍ਹਾਂ ਦੇ ਲੰਗਰ ਵੀ ਲਗਾਏ ਹੋਏ ਸਨ। ਇਸ ਉਪਰੰਤ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਸਹਿਗਲ, ਜਨਰਲ ਸਕੱਤਰ ਗੁਰਜੋਤ ਸਿੰਘ ਸਾਹਨੀ ਨੇ ਨਗਰ ਕੀਰਤਨ ਵਿੱਚ ਸਮੂਲਿਅਤ ਕਰਨ ਵਾਲੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਇਸ ਮੋਕੇ ਚੰਡੀਗੜ੍ਹ ਸਮੂੰਹ ਗੁਰਦੁਆਰਾ ਪ੍ਰਬੰਧਕੀ ਸੰਗਠਨ ਦੇ ਚੇਅਰਮੈਨ ਜੱਥੇਦਾਰ ਤਾਰਾ ਸਿੰਘ, ਸਕੱਤਰ ਜਨਰਲ ਰਘਬੀਰ ਸਿੰਘ ਰਾਮਪੁਰ, ਨਾਇਬ ਸਿੰਘ ਦਾਊਮਾਜਰਾ, ਜਸਬੀਰ ਸਿੰਘ ਉੱਪਲ, ਇੰਦਰਜੀਤ ਸਿੰਘ ਬਿੱਟੂ, ਸਮਾਜਸੇਵੀ ਪਰਮਦੀਪ ਸਿੰਘ ਭਬਾਤ, ਪ੍ਰੇਮ ਸਿੰਘ ਮਲੋਆ, ਬਾਬਾ ਅਜੀਤ ਸਿੰਘ ਸੈਣੀ, ਬਲਜੀਤ ਸਿੰਘ, ਅਮਰਜੀਤ ਸਿੰਘ, ਗੁਰਿੰਦਰ ਸਿੰਘ ਓਬਰਾਏ, ਇੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ ਤੋ ਇਲਾਵਾ ਵੱਖ ਵੱਖ ਗੁਰਦੁਆਰਿਆਂ ਦੇ ਪ੍ਰਬੰਧਕ, ਸਮਾਜਸੇਵੀ, ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂ ਮੋਜੂਦ ਸਨ।