ਮਨੋਰੰਜਨ

ਰਾਜੀਵ ਠਾਕੁਰ ਅਤੇ ਸ਼ਹਿਨਾਜ਼ ਸਹਿਰ ਦੀ ਫਿਲਮ “ਕੰਜੂਸ ਮਜਨੂੰ ਖ਼ਰਚੀਲੀ ਲੈਲਾ” ਦਾ ਹੋਇਆ ਪ੍ਰੀਮਿਅਰ, ਫਿਲਮ  13 ਜਨਵਰੀ 2023 ਨੂੰ ਹੋ ਰਹੀ ਹੈ ਰਿਲੀਜ਼

 

ਚੰਡੀਗੜ੍ਹ, 11 ਜਨਵਰੀ, 2023: ਬਲਾਕਬਸਟਰ ਮੂਵੀਜ਼ 13 ਜਨਵਰੀ 2023 ਨੂੰ ਰਿਲੀਜ਼ ਹੋ ਰਹੀ ਹੈ ਪੰਜਾਬੀ ਕਾਮੇਡੀ ਫਿਲਮ “ਕੰਜੂਸ ਮਜਨੂੰ ਖ਼ਰਚੀਲੀ ਲੈਲਾ” ਜਿਸਦਾ ਨਿਰਦੇਸ਼ਣ ਅਵਤਾਰ ਸਿੰਘ ਦੁਆਰਾ ਕੀਤਾ ਗਿਆ ਹੈ। ਫਿਲਮ ਵਿੱਚ ਅਭਿਨੇਤਾ-ਕਾਮੇਡੀਅਨ ਰਾਜੀਵ ਠਾਕੁਰ ਅਤੇ ਸ਼ਹਿਨਾਜ਼ ਸਹਿਰ ਮੁੱਖ ਭੂਮਿਕਾ ਵਿੱਚ ਹਨ। ਫਿਲਮ ਦੇ ਮੁੱਖ ਪਾਤਰਾਂ ਦੇ ਨਾਲ ਨਿਰਮਲ ਰਿਸ਼ੀ, ਬ੍ਰਿਜੇਂਦਰ ਕਾਲਾ, ਸੁਦੇਸ਼ ਸ਼ਰਮਾ, ਸੀਮਾ ਕੌਸ਼ਲ, ਅਮਨ ਸਿੱਧੂ ਅਤੇ ਅਨੂਪ ਸ਼ਰਮਾ ਸਹਾਇਕ ਭੂਮਿਕਾਵਾਂ ਨਿਭਾਅ ਰਹੇ ਹਨ।

 

ਪੰਜਾਬੀ ਕਾਮੇਡੀ ਫਿਲਮ, ‘ਕੰਜੂਸ ਮਜਨੂੰ ਖਰਚੀਲੀ ਲੈਲਾ’ ਇੱਕ ਕੰਜੂਸ ਨੌਜਵਾਨ ਦੀ ਕਹਾਣੀ ਦੱਸਦੀ ਹੈ ਜੋ ਖ਼ਰਚੀਲੀ ਲੈਲਾ ਦੇ ਪਿਆਰ ਵਿੱਚ ਪੈ ਜਾਂਦਾ ਹੈ, ਜੋ ਕਿ ਵੱਡੇ-ਵੱਡੇ ਸੁਪਨੇ ਪੂਰੇ ਕਰਨ ਦੇ ਖਵਾਬ ਰੱਖਦੀ ਹੈ। ਫਿਲਮ ਦਾ ਅਸਲ ਮੋੜ ਉਦੋਂ ਆਉਂਦਾ ਹੈ ਜਦੋਂ ਕੰਜੂਸ ਮਜਨੂੰ ਆਪਣੀ ਖ਼ਰਚੀਲੀ ਲੈਲਾ ਨੂੰ ਬਜਟ ਦੇ ਹਿਸਾਬ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕਰੇਗਾ।

 

ਰਾਜੀਵ ਠਾਕੁਰ ਨੇ ਕੰਜੂਸ ਮਜਨੂੰ ਦੀ ਭੂਮਿਕਾ ਨਿਭਾਈ ਹੈ ਜੋ ਆਪਣੇ ਕੰਜੂਸ ਪਰਿਵਾਰ ਨੂੰ ਪਰੇਸ਼ਾਨ ਕੀਤੇ ਬਿਨਾਂ ਆਪਣੀ ਖ਼ਰਚੀਲੀ ਪਤਨੀ ਨੂੰ ਖੁਸ਼ ਰੱਖਣ ਲਈ ਅਤੇ ਦੋਨਾਂ ਵਿਚਕਾਰ ਸੰਤੁਲਿਤ ਬਣਾਉਣ ਦੀ ਕੋਸ਼ਿਸ਼ ਕਰੇਗਾ। ਬਿਊਟੀਫੁੱਲ ਸ਼ਹਿਨਾਜ਼ ਸਹਿਰ ਇੱਕ ਆਲੀਸ਼ਾਨ ਜੀਵਨ ਜਿਉਣ ਦੇ ਸੁਪਨੇ ਲੈ ਕੇ ਖ਼ਰਚੀਲੀ ਲੈਲਾ ਦੀ ਭੂਮਿਕਾ ਨਿਭਾਉਂਦੀ ਹੈ ਜੋ ਬਦਕਿਸਮਤੀ ਨਾਲ ਇੱਕ ਕੰਜੂਸ ਮਜਨੂੰ ਨਾਲ ਪਿਆਰ ਵਿੱਚ ਪੈ ਜਾਂਦੀ ਹੈ।

 

ਫਿਲਮ ਦੀ ਰਿਲੀਜ਼ ਦੀ ਉਡੀਕ ਕਰਦੇ ਹੋਏ, ਨਿਰਮਾਤਾ ਗੁਰਮੀਤ ਸਿੰਘ ਅਰੋੜਾ ਅਤੇ ਭਾਰਥੀ ਰੈੱਡੀ ਦਾ ਕਹਿਣਾ ਹੈ, “ਸਾਨੂੰ ਆਪਣੀ ਫਿਲਮ, ‘ਕੰਜੂਸ ਮਜਨੂੰ ਖਰਚਲੀ ਲੈਲਾ’ ਦੀ ਰਿਲੀਜ਼ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਪਰਿਵਾਰਕ ਮਨੋਰੰਜਨ ਫਿਲਮ ਦਾ ਆਨੰਦ ਮਾਣਨਗੇ ਜੋ ਸਾਂਝੇ ਮੁੱਦੇ ਬਾਰੇ ਗੱਲ ਕਰਦੀ ਹੈ: “ਖਰਚੀਲੀ” ਪਤਨੀ ਅਤੇ ਬਹੂ ਨੂੰ ਬਜਟ ਦੇ ਅੰਦਰ ਖੁਸ਼ ਰੱਖਣ ਦੀ ਚੁਣੌਤੀ। ਇਹ ਫ਼ਿਲਮ ਨਾ ਸਿਰਫ਼ ਇੱਕ ਹਲਕੀ-ਫੁਲਕੀ ਕਾਮੇਡੀ ਹੈ ਬਲਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਸਮਾਜਿਕ ਸੰਦੇਸ਼ ਵੀ ਦਿੰਦੀ ਹੈ। ਇਸ ਫਿਲਮ ਦੀ ਕਹਾਣੀ ਹਰ ਪਰਿਵਾਰ ਦੇ ਨਾਲ ਸਬੰਧਤ ਹੈ ਅਤੇ ਹਰ ਉਮਰ ਦੇ ਦਰਸ਼ਕਾਂ ਦੇ ਮਨੋਰੰਜਨ ਲਈ ਬਣਾਈ ਗਈ ਹੈ।”

 

The film hits the big screens starting 13th January 2023, all non-recliner seats are priced at Kanjoos price of Rs 99/-

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!