ਮਨੋਰੰਜਨ
ਐਸ਼ਵਰੀਆ ਲਈ ਬਿਲਡਿੰਗ ਤੋਂ ਛਾਲ ਮਾਰਨ ਲਈ ਤਿਆਰ ਸੀ ਸਲਮਾਨ ਖਾਨ
![](https://punjabi.updatepunjab.com/wp-content/uploads/2020/12/salman-khan.jpg)
90 ਦੇ ਦਹਾਕੇ ਵਿਚ ਸਲਮਾਨ ਖਾਨ ਤੇ ਅਸਵੇਰਿਆ ਦੇ ਇਸ਼ਕ ਨੇ ਸਾਰੇ ਲੋਕ ਦਾ ਧਿਆਨ ਆਪਣੇ ਵੱਲ ਖਿਚਿਆ ਸੀ। ਦੋਵਾਂ ਦਾ ਰਿਸ਼ਤਾ ਕਾਫੀ ਵਿਵਾਦ ਵਿਚ ਵੀ ਰਿਹਾ । ਐਸ਼ਵਰੀਆ ਨੇ ਕਿਹਾ ਸੀ ਸਲਮਾਨ ਖਾਨ ਉਨ੍ਹਾਂ ਨਾਲ ਮਾਰਕੁੱਟ ਕਰਦੇ ਹਨ, ਜਿਸ ਤੇ ਸਲਮਾਨ ਖਾਨ ਨੇ ਇਸ ਨੂੰ ਗ਼ਲਤ ਦੱਸਿਆ ਸੀ ।
ਖ਼ਬਰ ਦੇ ਅਨੁਸਾਰ 2001 ਵਿਚ ਇਕ ਰਾਤ ਸਲਮਾਨ ਖਾਨ ਐਸ਼ਵਰੀਆ ਨੂੰ ਮਿਲਣ ਉਸ ਦੇ ਘਰ ਗਏ ਅਤੇ ਅੱਧੀ ਰਾਤ ਨੂੰ ਜ਼ੋਰ ਜ਼ੋਰ ਦਰਵਾਜਾ ਖੜਕਾਉਣ ਲੱਗ ਪਏ ।
ਐਸ਼ਵਰੀਆ ਦਾ ਘਰ 17 ਵੀ ਮੰਜਿਲ ਤੇ ਸੀ । ਦੱਸਿਆ ਜਾਂਦਾ ਹੈ ਕਿ ਆਪਣੀ ਗੱਲ ਮਾਨਵਾਉਂਣ ਲਈ ਸਲਮਾਨ ਖਾਨ ਨੇ ਧਮਕੀ ਦਿੱਤੀ ਸੀ ਕਿ ਉਹ ਇਥੋਂ ਛਾਲ ਮਾਰ ਦਵੇਗਾ । ਸਲਮਾਨ ਸਵੇਰੇ 3 ਵਜੇ ਐਸ਼ਵਰੀਆ ਦਾ ਦਰਵਾਜਾ ਜ਼ੋਰ ਨਾਲ ਖੜਕਾ ਰਹੇ ਸਨ ਤਾਂ ਉਸਦੇ ਹੱਥਾਂ ਤੋਂ ਖੂਨ ਬਹਿਣ ਲੱਗ ਗਿਆ ਸੀ। ਉਸ ਸਮੇ ਐਸ਼ਵਰੀਆ ਕੋਲ ਦਰਵਾਜਾ ਖੋਲਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ। ਬਾਅਦ ਵਿਚ ਇਕ ਇੰਟਰਵੀਊ ਵਿਚ ਸਲਮਾਨ ਨੇ ਕਿਹਾ ਸੀ ਕਿ ਉਹ ਐਸ਼ਵਰੀਆ ਨੂੰ ਖੋਣਾ ਨਹੀਂ ਚਾਹੁੰਦੇ ਸਨ ਅਤੇ ਇਸ ਡਰ ਕਾਰਨ ਉਹ ਤਲਖੀ ਖਾ ਜਾਂਦੇ ਸਨ ।
![](https://punjabi.updatepunjab.com/punjabi/wp-content/uploads/2020/12/aish-bachan.jpg)
![](https://punjabi.updatepunjab.com/punjabi/wp-content/uploads/2020/12/aish-1.jpg)