ਹਰਿਆਣਾ ਚ ਭਾਜਪਾ ਸਰਕਾਰ ਤੇ ਸੰਕਟ , ਜੇ ਜੀ ਪੀ ਨੇ ਕਾਂਗਰਸ ਨੂੰ ਦਿੱਤੀ ਵੱਡੀ ਆਫ਼ਰ
ਹਰਿਆਣਾ ਅੰਦਰ ਭਾਜਪਾ ਸਰਕਾਰ ਦੇ ਘੱਟ ਗਿਣਤੀ ਚ ਜਾਣ ਤੋਂ ਬਾਅਦ ਜੇ ਜੀ ਪੀ ਨੇ ਕਾਂਗਰਸ ਨੂੰ ਵੱਡੀ ਆਫ਼ਰ ਦੇ ਦਿੱਤੀ ਹੈ । ਜੇ ਜੇ ਪੀ ਦੇ ਪ੍ਰਮੁੱਖ ਦੁਸ਼ਯੰਤ ਚੋਟਾਲਾ ਨੇ ਕਿਹਾ ਕਿ ਭਾਜਪਾ ਨੂੰ ਚਲਦਾ ਕਰਨ ਦੇ ਲਈ ਉਹ ਕਾਂਗਰਸ ਨੂੰ ਬਾਹਰੀ ਸਮਰਥਨ ਦੇਣ ਦੀ ਆਫ਼ਰ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਸਾਡੇ ਸਾਰੇ ਵਿਧਾਇਕ ਭਾਜਪਾ ਸਰਕਾਰ ਨੂੰ ਗਿਰਾਉਣ ਦੇ ਲਈ ਵੋਟ ਦੇਣਗੇ ।
ਜੇ ਜੀ ਪੀ ਨੇ ਕਿਹਾ ਹੈ ਕਿ ਜਦੋ ਨਵੇਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ 94 ਦਿਨ ਦਾ ਏਜੇਂਡਾ ਲੈ ਕੇ ਆਵਾਂਗੇ ਜਿਸ ਤੋਂ ਲੱਗ ਰਿਹਾ ਕਿ ਉਹ 94 ਦਿਨ ਦੇ ਮੁੱਖ ਮੰਤਰੀ ਬਣੇ ਹਨ। ਦੁਸ਼ਯੰਤ ਚੋਟਾਲਾ ਨੇ ਕਿਹਾ ਕਿ ਸਰਕਾਰ ਨੂੰ ਗਿਰਾਉਣ ਦੇ ਲਈ ਵਿਰੋਧੀ ਜੇਕਰ ਇਕੱਠੇ ਹੁੰਦੇ ਹਨ ਤਾਂ ਉਹ ਸਮਰਥਨ ਦੇਣ ਨੂੰ ਤਿਆਰ ਹਨ । ਉਨ੍ਹਾਂ ਕਿਹਾ ਕਿ ਸਿਆਸੀ ਹਲਚਲ ਪਿਛਲੇ 12 ਘੰਟੇ ਵਿਚ ਤੇਜ ਹੋਈ ਹੈ । ਅੱਜ ਭਾਜਪਾ ਸਰਕਾਰ ਜੋ ਦੋ ਮਹੀਨੇ ਪਹਿਲਾ ਬਹੁਮਤ ਨਾਲ ਸੱਤਾ ਚ ਆਈ ਸੀ ਉਹ ਅੱਜ ਘੱਟ ਗਿਣਤੀ ਚ ਚਲੀ ਗਈ ਹੈ ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇਣ ਜਾ ਬਹੁਮਤ ਸਿੱਧ ਕਰਨ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੇ 3 ਵਿਧਾਇਕਾਂ ਦੇ ਸਮਰਥਨ ਨਾਲ ਪ੍ਰੈਸ ਕਾਨਫਰੰਸ ਕੀਤੀ ਸੀ । ਚੋਟਾਲਾ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਹਿਣਾ ਚੁਹੰਦਾ ਹੈ ਅੱਜ ਜੋ ਗਿਣਤ ਬਣਦਾ ਹੈ । ਉਸ ਗਣਿਤ ਦੇ ਅੰਦਰ ਜਦੋ ਘੱਟ ਗਿਣਤੀ ਚ ਸਰਕਾਰ ਹੈ , ਅਗਰ ਕਦਮ ਉਠਾਇਆ ਜਾਵੇ ਕਿ ਇਸ ਸਰਕਾਰ ਨੂੰ ਲੋਕ ਸਭਾ ਚੋਣਾਂ ਦੇ ਦੌਰਾਨ ਗਿਰਾਇਆ ਜਾਵੇ ਤਾਂ ਅਸੀਂ ਪੂਰੀ ਤਰ੍ਹਾਂ ਵਿਚਾਰ ਕਰਾਂਗੇ । ਬਾਹਰ ਤੋਂ ਸਰਕਾਰ ਨੂੰ ਗਿਰਾਉਣ ਲਈ ਸਮਰਥਨ ਕਰਾਂਗੇ । ਕਾਂਗਰਸ ਨੇ ਸੋਚਣਾ ਹੈ ਕਿ ਭਾਜਪਾ ਸਰਕਾਰ ਨੂੰ ਗਿਰਾਉਣ ਲਈ ਯਤਨ ਕਰੇਗੀ ।