ਹਰਿਆਣਾ

ਹਰਿਆਣਾ ਦੀ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਹੋਵੇਗੀ ਅਕਤੂਬਰ ‘ਚ : ਹਰਜੀਤ ਸਿੰਘ ਗਰੇਵਾਲ

·         ਸਰਕਾਰ ਵੱਲੋਂ ਹਰਿਆਣਾ ਚ 5 ਗੱਤਕਾ ਨਰਸਰੀਆਂ ਖੋਲ੍ਹਣ ਦਾ ਸੁਆਗਤ : ਅਜਰਾਣਾ, ਕਲਸਾਣੀ

 

 

·         ਕਿਹਾਹਰਿਆਣਾ ਸਰਕਾਰ ਵੀ ਗੱਤਕਾ ਖੇਡ ਨੂੰ ਗ੍ਰੇਡੇਸ਼ਨ ਸੂਚੀ ਚ ਸ਼ਾਮਲ ਕਰੇ

 

ਕੁਰੂਕਸ਼ੇਤਰ 24 ਜੁਲਾਈ (  ) ਹਰਿਆਣਵੀ ਗੱਤਕਾ ਐਸੋਸੀਏਸ਼ਨ ਵੱਲੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਪਹਿਲੀ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਅਕਤੂਬਰ ਮਹੀਨੇ ਫਤਿਹਾਬਾਦ ਵਿਖੇ ਕਰਵਾਈ ਜਾਵੇਗੀ ਅਤੇ ਉਸ ਤੋਂ ਪਹਿਲਾਂ ਕੁਰੂਕਸ਼ੇਤਰ ਵਿਖੇ ਹੀ ਹਰਿਆਣਾ ਦੇ ਰੈਫਰੀਆਂ ਦਾ ਰਾਜ ਪੱਧਰੀ ਗੱਤਕਾ ਰਿਫਰੈਸ਼ਰ ਕੋਰਸ ਲਾਇਆ ਜਾਵੇਗਾ।

ਇਹ ਐਲਾਨ ਅੱਜ ਇੱਥੇ ਹਰਿਆਣਵੀ ਗੱਤਕਾ ਐਸੋਸੀਏਸ਼ਨ ਵੱਲੋਂ ਹਰਿਆਣਾ ਖੇਡ ਵਿਭਾਗ ਦੇ ਕੋਚ ਸਾਹਿਬਾਨ ਅਤੇ ਵੱਖ-ਵੱਖ ਜਿਲਿਆਂ ਦੇ ਗੱਤਕਾ ਮੁਖੀਆਂ ਦੀ ਰਾਜ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਕੀਤਾ। ਇਸ ਮੌਕੇ ਹਰਿਆਣਵੀ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਕੰਵਲਜੀਤ ਸਿੰਘ ਅਜਰਾਣਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਜਨਰਲ ਸਕੱਤਰ ਸ. ਸੁਖਚੈਨ ਸਿੰਘ ਕਲਸਾਣੀ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਸਕੱਤਰ ਅਤੇ ਗੱਤਕਾ ਕੋਚ ਵੀ ਹਾਜ਼ਰ ਸਨ।

ਅਕਤੂਬਰ ਮਹੀਨੇ ਪ੍ਰਸਤਾਵਿਤ ਸੂਬਾਈ ਗੱਤਕਾ ਚੈਂਪੀਅਨਸ਼ਿਪ ਬਾਰੇ ਵਿਚਾਰਾਂ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਤੋਂ ਪਹਿਲਾਂ ਹਰਿਆਣੇ ਦੇ ਸਮੂਹ ਗੱਤਕਾ ਰੈਫਰੀਆਂ ਅਤੇ ਕੋਚਾਂ ਦਾ ਤਿੰਨ ਰੋਜਾ ਵਿਸ਼ੇਸ਼ ਰਿਫਰੈਸ਼ਰ ਕੋਰਸ ਲਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਗੱਤਕੇ ਦੇ ਨਵੇਂ ਨਿਯਮਾਂ ਸਬੰਧੀ ਜਾਣੂ ਕਰਵਾਇਆ ਜਾ ਸਕੇ।

ਗੱਤਕਾ ਪ੍ਰਮੋਟਰ ਸ. ਗਰੇਵਾਲ ਨੇ ਇਸ ਮੌਕੇ ਸਮੂਹ ਹਾਜ਼ਰੀਨ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਵੱਖ-ਵੱਖ ਰਾਜਾਂ ਵਿੱਚ ਗੱਤਕੇ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਰਿਆਣਾ ਸਮੇਤ ਸਮੂਹ ਉੱਤਰੀ ਰਾਜਾਂ ਵਿੱਚ ਗੱਤਕਾ ਖੇਡ ਨੂੰ ਘਰ-ਘਰ ਪਹੁੰਚਾਉਣ ਲਈ ਇਕ ਜਾਗਰੂਕਤਾ ਲਹਿਰ ਆਰੰਭੀ ਜਾਵੇਗੀ।

ਇਸ ਮੌਕੇ ਸਮੂਹ ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਸ. ਕੰਵਲਜੀਤ ਸਿੰਘ ਅਜਰਾਣਾ ਅਤੇ ਸ. ਸੁਖਚੈਨ ਸਿੰਘ ਕਲਸਾਣੀ ਨੇ ਸਮੂਹ ਕੋਚਾਂ ਅਤੇ ਜ਼ਿਲ੍ਹਾ ਮੁਖੀਆਂ ਨੂੰ ਆਖਿਆ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਗੱਤਕਾ ਟ੍ਰੇਨਿੰਗ ਕੈਂਪ ਲਾਉਣ ਜਿਸ ਲਈ ਗੱਤਕਾ ਐਸੋਸੀਏਸ਼ਨ ਵੱਲੋਂ ਮਾਹਿਰ ਕੋਚ ਭੇਜ ਦਿੱਤੇ ਜਾਣਗੇ। ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਰਾਜ ਵਿਚ ਪੰਜ ਗੱਤਕਾ ਨਰਸਰੀਆਂ ਸ਼ੁਰੂ ਕਰਾਉਣ ਲਈ ਖੇਡ ਮੰਤਰੀ ਸੰਦੀਪ ਸਿੰਘ ਉਲੰਪੀਅਨ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਅਤੇ ਅਪੀਲ ਕੀਤੀ ਕਿ ਸੂਬੇ ਵਿੱਚ ਗੱਤਕੇ ਦੀ ਪ੍ਰਫੁੱਲਤਾ ਲਈ ਪੰਜਾਬ ਵਾਂਗੂ ਹਰਿਆਣਾ ਸਰਕਾਰ ਵੀ ਗੱਤਕਾ ਖੇਡ ਨੂੰ ਗ੍ਰੇਡੇਸ਼ਨ ਸੂਚੀ ਵਿੱਚ ਸ਼ਾਮਲ ਕਰੇ ਤਾਂ ਜੋ ਗੱਤਕਾ ਖਿਡਾਰੀ ਵੀ ਖੇਡ ਕੋਟੇ ਦਾ ਲਾਹਾ ਲੈ ਸਕਣ। ਇਸ ਤੋਂ ਇਲਾਵਾ ਰਾਜ ਸਰਕਾਰ ਸੂਬੇ ਦੇ ਹਰ ਜਿਲੇ ਵਿੱਚ ਗੱਤਕਾ ਸਿਖਲਾਈ ਅਕੈਡਮੀਆਂ ਖੋਲੇ।

ਇਸ ਮੌਕੇ ਸ. ਗਰੇਵਾਲ ਨੇ ਸੁਖਚੈਨ ਸਿੰਘ ਵੱਲੋਂ ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਪਾਏ ਜਾ ਰਹੇ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਦਾ ਮੀਤ ਪ੍ਰਧਾਨ ਵੀ ਨਾਮਜ਼ਦ ਕੀਤਾ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀਸਵਰਨ ਸਿੰਘ ਫਤਿਆਬਾਦਜਤਿੰਦਰ ਸਿੰਘ ਮੱਕੜਵਕੀਲ ਜਰਨੈਲ ਸਿੰਘ ਰਤੀਆਦਵਿੰਦਰ ਸਿੰਘ ਗਿੱਲਯੁਵਰਾਜ ਸਿੰਘਦਿਲਬਾਗ ਸਿੰਘਗੁਰਵਿੰਦਰ ਸਿੰਘਕੁਰੂਕਸ਼ੇਤਰ ਤੋਂ ਅਕਾਸ਼ਦੀਪ ਸਿੰਘਕਰਨਜੀਤ ਸਿੰਘਜਸ਼ਨਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘਕਰਨੈਲ ਸਿੰਘ ਪੰਚਕੂਲਾਅੰਬਾਲਾ ਤੋਂ ਹਰਨਾਮ ਸਿੰਘ ਤੇ ਸੁਖਚੈਨ ਸਿੰਘਮਨੀਸ਼ ਸਿੰਘ ਯਮੁਨਾਨਗਰਮਨਜੀਤ ਸਿੰਘ ਜਗਾਧਰੀਜਸਵਿੰਦਰ ਸਿੰਘ ਕਰਨਾਲਕਿਸ਼ਨਪਾਲ ਸਿੰਘਪਾਣੀਪਤ ਤੋਂ ਅਸ਼ਮੀਤ ਸਿੰਘ ਤੇ ਸੰਦੀਪ ਕੁਮਾਰਸ਼ੁਭਮ ਸਿੰਘ ਜੀਂਦਪਾਰਸ ਸਿੰਘ ਸਿਰਸਾਕਿਸ਼ਨ ਕੁਮਾਰ ਰੋਹਤਕਸੰਦੀਪ ਕੁਮਾਰ ਹਿਸਾਰਮਹਿੰਦਰ ਸਿੰਘ ਸੋਨੀਪਤਕੈਥਲ ਤੋਂ ਸ਼ਿਵ ਕੁਮਾਰ ਤੇ ਜਤਿੰਦਰ ਸਿੰਘਬਲਵੰਤ ਸਿੰਘ ਫਰੀਦਾਬਾਦ ਆਦਿ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!