ਨੈਸ਼ਨਲ

*Delhi Liquor Policy : ED ਵਲੋਂ ਪੰਜਾਬ ਸਮੇਤ 35 ਥਾਵਾਂ ਤੇ RAID,ਅਰਵਿੰਦ ਕੇਜਰੀਵਾਲ ਨੇ ਚੁੱਕੇ ਸਵਾਲ*

ED ਵਲੋਂ ਪੰਜਾਬ ਸਮੇਤ 35 ਥਾਵਾਂ ਤੇ Raid ਕੀਤੀ ਗਈ ਹੈ । ਪੰਜਾਬ ਅੰਦਰ ਫਰੀਦਕੋਟ ਵਿਖੇ ਦੀਪ ਮਲਹੋਤਰਾ ਦੇ ਘਰ ਈ ਡੀ ਵਲੋਂ ਜਾਂਚ ਕੀਤੀ ਜਾ ਰਹੀ ਹੈ । ਈ ਡੀ ਵਲੋਂ ਸਮੀਰ ਮਹਿੰਦਰੂ ਨੂੰ ਕੱਲ੍ਹ ਕੋਰਟ ਵਿਚ ਪੇਸ਼ ਕੀਤਾ ਗਿਆ ਸੀ ਅਤੇ ਕੋਰਟ ਨੇ ਮਹਿੰਦਰੂ ਦਾ 10 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਸੀ । ਈ ਡੀ ਵਲੋਂ ਦਿੱਲੀ , ਹੈਦਰਾਬਾਦ , ਹਰਿਆਣਾ ਸਮੇਤ 35 ਜਗ੍ਹਾ ਛਾਪੇਮਾਰੀ ਚੱਲ ਰਹੀ ਹੈ ।

 

ਓਧਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ 500 ਤੋਂ ਵੱਧ ਛਾਪੇ, 3 ਮਹੀਨਿਆਂ ਤੋਂ 300 ਤੋਂ ਵੱਧ CBI/ED ਅਧਿਕਾਰੀ 24 ਘੰਟੇ ਕੰਮ ਕਰ ਰਹੇ ਹਨ – ਇੱਕ ਮਨੀਸ਼ ਸਿਸੋਦੀਆ ਦੇ ਖਿਲਾਫ ਸਬੂਤ ਲੱਭਣ ਲਈ। ਕੁਝ ਵੀ ਨਹੀਂ ਲੱਭ ਸਕਦਾ। ਕਿਉਂਕਿ ਕੁਝ ਨਹੀਂ ਕੀਤਾ ਗਿਆ। ਆਪਣੀ ਗੰਦੀ ਰਾਜਨੀਤੀ ਲਈ ਕਈ ਅਫਸਰਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਅਜਿਹਾ ਦੇਸ਼ ਕਿਵੇਂ ਤਰੱਕੀ ਕਰੇਗਾ?

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!