ਨੈਸ਼ਨਲ

*NIA ਦੀ ਵੱਡੀ ਕਾਰਵਾਈ : ਲਾਰੈਂਸ ਬਿਸ਼ਨੋਈ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ*

*5 ਸੂਬਿਆਂ ਦਿੱਲੀ, ਪੰਜਾਬ ,ਹਰਿਆਣਾ , ਯੂ ਪੀ , ਰਾਜਸਥਾਨ 'ਚ ਛਾਪੇਮਾਰੀ*

ਲਾਰੈਂਸ ਬਿਸ਼ਨੋਈ ਗੈਂਗ ਖਿਲਾਫ਼ NIA ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ । 5 ਸੂਬਿਆਂ ਦਿੱਲੀ, ਪੰਜਾਬ ,ਹਰਿਆਣਾ , ਯੂ ਪੀ , ਰਾਜਸਥਾਨ ‘ਚ 20 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਲਾਰੈਂਸ ਨੂੰ NIA ਪਿਛਲੇ ਦਿਨੀ ਪੰਜਾਬ ਤੋਂ ਲੈ ਕੇ ਗਈ ਹੈ ,ਜਿਸ ਤੋਂ ਬਾਅਦ ਲਾਰੈਂਸ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਵੱਡੀ ਰੇਡ ਕੀਤੀ ਗਈ ਹੈ । NIA ਵਲੋਂ ਲਾਰੈਂਸ ਤੋਂ ਪੁੱਛਗਿੱਛ ਤੋਂ ਬਾਅਦ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ । ਲੁਧਿਆਣਾ ਦੇ ਦੋਰਾਹਾ ਵਿਚ ਵੀ NIA ਵਲੋਂ ਛਾਪੇਮਾਰੀ ਕੀਤੀ ਗਈ ਹੈ ।ਲਾਰੈਂਸ ਬਿਸ਼ਨੋਈ ਦਾ ਸਾਥੀ ਹੈ ਰਵੀ ਰਾਜਗੜ੍ਹ , ਜਿਸ ਦਾ ਘਰ NIA ਖੰਗਾਲ ਰਹੀ ਹੈ ।

ਹਰਿਆਣਾ ਦੇ ਵਿਚ ਵੀ ਰੇਡ ਕੀਤੀ ਜਾ ਰਹੀ ਹੈ । ਯਮੁਨਾਨਗਰ ਵਿਚ ਦੋ ਥਾਵਾਂ ਤੇ ਰੇਡ ਕੀਤੀ ਗਈ ਹੈ , ਯਮੁਨਾਨਗਰ ਦੇ ਫਰਕਪੁਰ ਵਿਖੇ ਵੀ ਗੈਂਗਸਟਰ ਅਭਿਸ਼ੇਕ ਦੇ ਘਰ ਰੇਡ ਕੀਤੀ ਗਈ ਹੈ । ਇਸ ਤੋਂ ਇਲਾਵਾ ਸਿਮਰਨਜੀਤ ਬਾਵਾ ਦਾ ਘਰ ਵੀ ਖੰਗਾਲਿਆ ਜਾ ਰਿਹਾ ਹੈ । ਅਭਿਸ਼ੇਕ ਨੂੰ ਕਾਲਾ ਰਾਣਾ ਦਾ ਗੁਰਗਾ ਦੱਸਿਆ ਜਾ ਰਿਹਾ ਹੈ । ਕਾਲਾ ਰਾਣਾ ਗੈਂਗਸਟਰ ਹੈ ਜਿਸ ਦੇ ਘਰ ਕੁਝ ਦਿਨ ਪਹਿਲਾ NIA ਨੇ ਰੈਡ ਕੀਤੀ ਸੀ ਤੇ ਉਸਦੇ ਘਰੋਂ ਹਥਿਆਰ ਫੜੇ ਗਏ ਸਨ । ਕਾਲਾ ਰਾਣਾ ਦਾ ਸਬੰਧ ਲਾਰੈਂਸ ਦੇ ਨਾਲ ਵੀ ਹੋ ਸਕਦਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!