ਰਾਹੁਲ ਗਾਂਧੀ ਨੂੰ ਮਾਨਹਾਨੀ ਮਾਮਲੇ ‘ਚ 2 ਸਾਲ ਦੀ ਸਜਾ , ਮਿਲੀ ਜਮਾਨਤ
ਮਾਨਹਾਨੀ ਮਾਮਲੇ ਵਿਚ ਗੁਜਰਾਤ ਦੀ ਸੂਰਤ ਸੈਸ਼ਨ ਕੋਰਟ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਅਤੇ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜਾ ਸੁਣਾਈ ਗਈ ਹੈ । ਸੈਸ਼ਨ ਕੋਰਟ ਨੇ ਇਸ ਮਾਮਲੇ ਵਿਚ ਰਾਹੁਲ ਗਾਂਧੀ ਨੂੰ ਜਮਾਨਤ ਦੇ ਦਿੱਤੀ ਹੈ । ਰਾਹੁਲ ਗਾਂਧੀ ਨੂੰ ਸਜਾ ਦੇ ਖਿਲਾਫ ਅਪੀਲ ਕਰਨ ਲਈ 30 ਦਿਨ ਦਾ ਸਮਾਂ ਦਿੱਤਾ ਹੈ । ਦੱਸਣਯੋਗ ਹੈ ਕਿ ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੈ?’… ਇਸ ਬਿਆਨ ਲਈ ਦਾਇਰ ਮਾਣਹਾਨੀ ਦੇ ਕੇਸ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਰਾਹੁਲ ਨੇ ਇਹ ਬਿਆਨ 2019 ਵਿੱਚ ਕਰਨਾਟਕ ਵਿੱਚ ਇੱਕ ਰੈਲੀ ਵਿੱਚ ਦਿੱਤਾ ਸੀ। ਰਾਹੁਲ ਦੇ ਇਸ ਬਿਆਨ ਨੂੰ ਪੂਰੇ ਮੋਦੀ ਭਾਈਚਾਰੇ ਦਾ ਅਪਮਾਨ ਦੱਸਦੇ ਹੋਏ ਭਾਜਪਾ ਵਿਧਾਇਕ ਪੂਰਨੇਸ਼ ਮੋਦੀ ਨੇ ਉਨ੍ਹਾਂ ‘ਤੇ ਮਾਮਲਾ ਦਰਜ ਕਰਵਾਇਆ ਸੀ। ਰਾਹੁਲ ਗਾਂਧੀ ਦੀ 4 ਵਾਰ ਪੇਸ਼ੀ ਵੀ ਹੋ ਚੁੱਕੀ ਹੈ । ਓਧਰ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਦੋਸ਼ ਲਗਾਇਆ ਕਿ ਸਾਨੂੰ ਪਹਿਲਾ ਸੀ ਪਤਾ ਸੀ , ਵਾਰ ਵਾਰ ਜਜ ਬਦਲੇ ਗਏ ਹਨ । ਜਨਤਾ ਨੂੰ ਸੱਚ ਦੱਸਣਾ ਸਾਡਾ ਕੰਮ ਹੈ । ਅਸੀਂ ਕਨੂੰਨ ਦੇ ਤਹਿਤ ਅੱਗੇ ਵਧਦੇ ਰਹਾਂਗੇ ।