ਪੰਜਾਬ

*ਝੋਨਾਂ ਪੱਕਣ ਦੇ ਨੇੜੇ : ਕਿਸੇ ਬਿਮਾਰੀ ਕਾਰਨ ਝੋਨੇ ਦੀਆਂ ਜੜ੍ਹਾਂ ਤਕਰੀਬਨ ਖ਼ਤਮ*

*ਖੇਤੀ ਬਾੜੀ ਅਧਿਕਾਰੀਆਂ ਨੇ ਕੀਤੇ ਹੱਥ ਖੜ੍ਹੇ, ਪ੍ਰਾਈਵੇਟ ਕੰਪਨੀਆਂ ਦੇ ਬ੍ਰੈਡ ਦੀਆਂ ਸਪਰੇਅ ਵੀ ਬੇ ਅਸਰ

ਕਿਸਾਨ ਨੇ  ਆਪਣੀ ਫ਼ਸਲ ਨੂੰ ਪੁੱਤਾਂ ਵਾਂਗ ਪਾਲਿਆ, ਜਦੋ ਝੋਨਾਂ ਪੱਕਣ ਦਾ ਸਮਾਂ ਆਇਆ ਤਾਂ ਕਿਸੇ ਬਿਮਾਰੀ ਨੇ ਝੋਨੇ ਦੀਆਂ ਜੜ੍ਹਾਂ ਤਕਰੀਬਨ ਖ਼ਤਮ ਕਰ ਦਿੱਤੀਆਂ ਹਨ । ਵੱਖ ਵੱਖ ਪ੍ਰਾਈਵੇਟ ਕੰਪਨੀਆਂ ਦੇ ਬ੍ਰੈਡ ਦੀਆਂ ਸਪਰੇਅ ਵੀ ਅਸਰ ਨਹੀਂ ਕਰ ਰਹੀਆਂ ਹਨ ।


ਇਹ ਤਸਵੀਰਾਂ ਪਿੰਡ ਕੋਟਲੀ ਅਬਲੂ ਦੇ ਕਿਸਾਨ ਜਗਮੀਤ ਸਿੰਘ ਦੇ ਝੋਨੇ ਦੀਆਂ ਹਨ । ਕੋਟਲੀ ਅਬਲੂ ਪੰਜਾਬ ਰਾਜ ਦੇ ਮੁਕਤਸਰ ਜ਼ਿਲ੍ਹੇ ਦੀ ਗਿੱਦੜਬਾਹਾ ਤਹਿਸੀਲ ਦਾ ਇੱਕ ਪਿੰਡ ਹੈ । ਹਰ ਕਿਸਾਨ ਵਾਂਗ ਜਗਮੀਤ ਸਿੰਘ ਨੇ ਵੀ ਝੋਨੇ ਨੂੰ ਪੁੱਤਾਂ ਵਾਂਗ ਪਾਲਿਆ ਪਰ ਜਦ ਝੋਨਾਂ ਪੱਕਣ ਦੇ ਨੇੜੇ ਆ ਰਿਹਾ ਸੀ ਤਾਂ ਕਿਸੇ ਬਿਮਾਰੀ ਕਾਰਨ ਇਹ ਝੋਨੇ ਦੀਆਂ ਜੜ੍ਹਾਂ ਤਕਰੀਬਨ ਖ਼ਤਮ ਹੋ ਗਈਆਂ ਹਨ । ਇਸ ਸੰਬੰਧੀ ਅੱਜ ਖੇਤੀ ਬਾੜੀ ਅਧਿਕਾਰੀਆਂ ਨੂੰ ਮੀਲੀਆ ਗਿਆ ਉਨ੍ਹਾਂ ਕਿਹਾ ਕਿ ਇਸ ਦਾ ਕੋਈ ਹੱਲ ਨਹੀਂ ਤੇ ਹੋ ਸਕਦਾ ਹੈ ਕਿ ਇਸ ਝੋਨੇ ਤੇ ਹੋਪਰ ਦਾ ਅਟੈਕ ਵੀ ਹੋ ਜਾਵੇ । ਇਹ ਸਭ ਸੁਣਕੇ ਕਿਸਾਨ ਦੇ ਦਿਲ ਤੇ ਕੀ ਬੀਤਦੀ ਹੈ ਉਹ ਹੀ ਦੱਸ ਸਕਦਾ ਹੈ ।

ਇਹ ਹੋਰ ਦਿਲਚਸਪ ਗੱਲ ਜਗਮੀਤ ਸਿੰਘ  ਦਾ ਕਹਿਣਾ ਹੈ ਕਿ  ਝੋਨੇ ਨੂੰ ਵੱਖ ਵੱਖ ਕੰਪਨੀਆਂ ਦੇ ਡਾਕਟਰਾਂ ਨੂੰ ਦਿਖਾਇਆ ਤੇ ਸਭ ਨੇ ਆਪਣੇ ਆਪਣੇ ਬ੍ਰੈਡ ਦੀਆਂ ਸਪਰੇਅ ਕਰਵਾਈਆਂ ਤੇ ਮੁਸੀਬਤ ਵਿੱਚ ਫ਼ਸੇ ਕਿਸਾਨ ਦੀ ਲੁੱਟ ਕੀਤੀ ਇਹ ਪ੍ਰਾਈਵੇਟ ਕੰਪਨੀਆਂ ਹਮੇਸ਼ਾ ਹੀ ਮੁਸੀਬਤ ਵਿੱਚ ਫ਼ਸੇ ਹੋਏ ਲੋਕਾਂ ਦੀ ਲੁੱਟ ਕਰਦੀਆਂ ਹਨ । ਭਾਵੇਂ ਉਹ ਕਰੋਨਾ ਸਮੇਂ ਸੀ ਜਾਂ ਪਸ਼ੂਆਂ ਦੀ ਬਿਮਾਰੀ ਲੰਪੀ ਸਕਿਨ ਸਮੇਂ ਜਾਂ ਹੁਣ ਖੇਤੀ ਬਾੜੀ ਸੈਕਟਰ ਵਿੱਚ ਕਿਉਂਕਿ ਪ੍ਰਾਈਵੇਟ ਸੈਕਟਰ ਦਾ ਕੰਮ ਹੀ ਲੋਕਾਂ ਦੀ ਲੁੱਟ ਕਰਨਾ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!