ਪੰਜਾਬ

ਨਵਾਂਸ਼ਹਿਰ ਖੰਡ ਮਿੱਲ ਨੂੰ ਵਸੋਂ ਤੋਂ ਬਾਹਰ ਲਿਜਾਣ ਵਿੱਚ ਸਰਵਪੱਖੀ ਫਾਇਦਾ: ਅਸ਼ਵਨੀ ਜੋਸ਼ੀ

ਨਵਾਂਸ਼ਹਿਰ ਦੇ ਸਿਰ ਸਵਾਹ ਲਈ ਕਾਇਰ ਲੋਕ ਜਿੰਮੇਵਾਰ

 

ਨਵਾਂਸ਼ਹਿਰ: ਕੋ ਜਨਰੇਸ਼ਨ ਪਲਾਂਟ ਪਰਿਆਵਰਨ ਨੂੰ ਬੇਹਤਰ ਕਰਨ ਲਈ ਬਣਨਾ ਸੀ ਮਗਰ ਇਹ ਪ੍ਰਦੂਸ਼ਣ ਦਾ ਵੱਡਾ ਸੋਮਾ ਬਣ ਗਿਆ ਹੈ।ਹਾਲ ਹੀ ਵਿੱਚ ਇਸ ਦੇ ਵਿਰੋਧ ਵਿੱਚ ਜਨਤਾ ਨੇ ਆਵਾਜ਼ ਉਠਾਣੀ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਵੀ ਕੁੱਝ ਹਲਚਲ ਸ਼ੁਰੂ ਕੀਤੀ ਹੈ। ਮਗਰ ਸਿਰ ਸਵਾਹ ਪੈਣੀ ਬੰਦ ਨਹੀਂ ਹੋਈ ਹੈ। ਅਤੇ ਮਹੀਨਾ ਭਰ ਹੋਰ ਸਵਾਹ ਫੱਕਣ ਦੇ ਹਾਲਾਤ ਦਿੱਖ ਰਹੇ ਹਨ।

 

ਗੋ ਗਰੀਨ ਇੰਟਰਨੈਸ਼ਨਲ ਦੇ ਸੰਸਥਾਪਕ ਅਸ਼ਵਨੀ ਜੋਸ਼ੀ ਦਾ ਕਹਿਣਾ ਹੈ ਕਿ ਇਹ ਸਰਦੀ ਦਾ ਸਮਾਂ ਖਾਸ ਤੌਰ ਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਜਰੂਰੀ ਧੁੱਪ ਸੇਕਣ ਦਾ ਹੈ। ਕਿਓਂ ਕਿ ਕੁਦਰਤੀ ਧੁੱਪ ਨਾਲ ਹੀ ਸਰੀਰ ਵਿੱਚ ਵਿਟਾਮਿਨ ਡੀ ਉਤਪਣ ਹੁੰਦਾ ਹੈ। ਜੋਕਿ ਸਿਹਤ ਲਈ ਬਹੁਤ ਮਹਤਵਪੂਰਣ ਭੂਮਿਕਾ ਨਿਭਾਉਣ ਦਾ ਕੰਮ ਕਰਦਾ ਹੈ।

 

ਸੁਆਹ ਦੀ ਸਮੱਸਿਆ ਕਾਰਣ ਲੋਕ ਕੁਦਰਤੀ ਧੁੱਪ ਤੋਂ ਵਾਂਝੇ ਹੋ ਰਹੇ ਹਨ। I ਇਸ ਨੁਕਸਾਨ ਦੀ ਬਾਦ ਵਿੱਚ ਕੁਦਰਤੀ ਭਰਪਾਈ ਨਹੀਂ ਹੋ ਸਕਦੀ। ਇਹ ਮਾਨਵ ਅਧਿਕਾਰ ਦੀ ਘੋਰ ਉਲੰਘਣਾ ਹੈ।

ਨਵਾਂਸ਼ਹਿਰ ਦੇ ਸਿਰ ਸਵਾਹ ਲਈ ਕਾਇਰ ਲੋਕ ਹੀ ਜਿੰਮੇਵਾਰ ਹਨ ਜਿਹਨਾਂ ਨੇ ਸਮੇਂ ਸਿਰ ਇਸਦਾ ਵਿਰੋਧ ਨਹੀਂ ਕੀਤਾ ਹੈ।

 

ਸਰਕਾਰੀ ਪ੍ਰਦੂਸ਼ਣ ਨਿਯੰਤਰਣ ਵਿਭਾਗ ਇਸ ਮੁੱਦੇ ਤੇ ਫੇਲ ਸਾਬਿਤ ਹੋਇਆ ਹੈ। ਪਰਿਆਵਰਣ ਪ੍ਰੇਮੀ ਅਸ਼ਵਨੀ ਜੋਸ਼ੀ ਨੇ ਮੁੱਖ ਮੰਤਰੀ ਪੰਜਾਬ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਪ੍ਰਦੂਸ਼ਣ ਕਰਤਾ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਨਤਾ ਨੂੰ ਇਸ ਪ੍ਰਦੂਸ਼ਣ ਤੋਂ ਬਚਾਇਆ ਜਾਵੇ। ਉਹਨਾਂ ਕਿਹਾ ਕਿ ਨਵਾਂਸ਼ਹਿਰ ਖੰਡ ਮਿੱਲ ਨੂੰ ਵਸੋਂ ਤੋਂ ਬਾਹਰ ਲਿਜਾਣ ਵਿੱਚ ਸਰਵਪੱਖੀ ਫਾਇਦਾ ਹੋਵੇਗਾ

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!