ਪੰਜਾਬ

*ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂਮਾਜਰਾ ਵਿਖੇ ਡਾ ਬੀ.ਆਰ ਅੰਬੇਦਕਰ ਸਾਹਿਬ ਜੀ ਦੀ 131ਵੀ ਜਯੰਤੀ  ਮਨਾਈ*

  ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂਮਾਜਰਾ ਖਰੜ ਵਿਖੇ  ਬਾਬਾ ਸਾਹਿਬ  ਡਾ. ਬੀ.ਆਰ ਅੰਬੇਦਕਰ ਸਾਹਿਬ ਜੀ  ਦੀ 131ਵੀਂ ਜਯੰਤੀ  ਦੇ ਮੌਕੇ ਤੇ ਪੰਜਾਬੀ ਵਿਭਾਗ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਦੌਰਾਨ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਚੇਤਨਪ੍ਰੀਤ ਸਿੰਘ, ਨਿਰਮਲ ਸੰਧੂ,ਅੰਮ੍ਰਿਤਪਾਲ ਸਿੰਘ ,ਹਰਵਿੰਦਰ ਕੌਰ,ਅਰਸ਼ਦੀਪ,ਗੁਰਦੀਪ ਕੌਰ ਅਤੇ ਕੰਵਲਪ੍ਰੀਤ ਕੌਰ ਨੇ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਦੇਣ ਬਾਰੇ ਵਿਚਾਰ ਪੇਸ਼ ਕੀਤੇ , ਉੱਥੇ ਹੀ  ਇਸ ਮੌਕੇ ਤੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋ ਅਮਨਦੀਪ ਕੌਰ ਨੇ ਭਾਰਤੀ ਸੰਵਿਧਾਨ ਵਿਚ ਬਾਬਾ ਸਾਹਿਬ ਦੇ ਯੋਗਦਾਨ ਤੋਂ ਜਾਣੂ ਕਰਵਾਇਆ ਅਤੇ ਪ੍ਰੋਫ਼ੈਸਰ ਕਰਮਨ ਸਿੰਘ , ਪੰਜਾਬੀ ਵਿਭਾਗ ਨੇ ਡਾ. ਅੰਬੇਦਕਰ  ਦੇ ਵਿਅਕਤੀਤਵ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਵੱਖ ਵੱਖ ਪੱਖਾਂ ਤੋਂ ਵਿਚਾਰੇ ਜਾਣ ਉਪਰ ਜ਼ੋਰ ਦਿੱਤਾ  ,ਡਾ ਵੀਰਪਾਲ ਕੌਰ , ਪੰਜਾਬੀ ਵਿਭਾਗ   ਨੇ ਡਾ ਅੰਬੇਦਕਰ ਸਾਹਿਬ ਦੀ ਸਮਾਜਿਕ ਸਮਾਨਤਾ  ਅਤੇ  ਦਲਿਤ ਸਮਾਜ ਨੂੰ  ਚੇਤਨ ਕਰਨ ਵਿੱਚ ਪਾਏ ਯੋਗਦਾਨ ਸਬੰਧੀ  ਵਿਚਾਰ ਪੇਸ਼ ਕੀਤੇ ,ਪ੍ਰੋ ਜਸਪਾਲ ਕੌਰ ਨੇ ਬਾਬਾ ਸਾਹਿਬ ਵੱਲੋਂ ਅਰਥ ਸ਼ਾਸਤਰ ਦੇ ਵਿੱਚ ਪਾਏ ਯੋਗਦਾਨ  ਸਬੰਧੀ ਬੋਲਦਿਆਂ ਕਿਹਾ   ਕਿ ਲੋਕਤੰਤਰਿਕ ਭਾਵਨਾ ਦਾ ਵਿਕਾਸ ਕਰਨਾ ਵੀ ਅਜੋਕੀ ਸਿੱਖਿਆ ਦਾ ਉਦੇਸ਼ ਹੋਣਾ ਚਾਹੀਦਾ ਹੈ । ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਜਗਜੀਤ ਕੌਰ ਵੱਲੋਂ ਇਸ ਮੌਕੇ  ਬੋਲਦਿਆਂ ਹੋਇਆਂ ਕਿਹਾ ਕਿ  ਅਜੋਕੀ ਪੀੜ੍ਹੀ ਨੂੰ ਸੰਵਿਧਾਨ ਦੇ ਪਿਤਾਮਾ ਡਾ ਬਾਬਾ ਸਾਹਿਬ ਦੇ ਨਕਸ਼ੇ ਕਦਮਾਂ ਤੇ  ਚੱਲਣਾ ਚਾਹੀਦਾ ਹੈ ਤਾਂ ਜੋ  ਬਰਾਬਰੀ ਵਾਲੇ ਸਮਾਜ ਦਾ ਨਿਰਮਾਣ ਕਰ ਕੇ ਅਸੀਂ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰ ਸਕੀਏ  । ਅੰਤ ਵਿੱਚ ਡਾ. ਬਲਵਿੰਦਰ ਸਿੰਘ ਵੱਲੋਂ ਕਾਲਜ ਦੇ ਪ੍ਰਿੰਸੀਪਲ ,ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਇਸ ਪ੍ਰੋਗਰਾਮ ਵਿਚ ਭਾਗ ਲੈਣ ਲਈ   ਧੰਨਵਾਦ ਕੀਤਾ ਗਿਆ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!